ਵਾਹਨਾਂ ਲਈ ਪੈਟਰੋਲ-ਡੀਜ਼ਲ ਦੀ ਲਿਮਟ ਤੈਅ, ਟੂ-ਵ੍ਹੀਲਰ ਨੂੰ 500 ਤੇ ਕਾਰਾਂ ਨੂੰ 1500 ਰੁ. ਤੋਂ ਵੱਧ ਦਾ ਨਹੀਂ ਮਿਲੇਗਾ ਤੇਲ
May 18, 2026
ਵਾਹਨਾਂ ਲਈ ਪੈਟਰੋਲ-ਡੀਜ਼ਲ ਦੀ ਲਿਮਟ ਤੈਅ, ਟੂ-ਵ੍ਹੀਲਰ ਨੂੰ 500 ਤੇ ਕਾਰਾਂ ਨੂੰ 1500 ਰੁ. ਤੋਂ ਵੱਧ ਦਾ ਨਹੀਂ ਮਿਲੇਗਾ ਤੇਲ
ਚੰਡੀਗੜ੍ਹ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕਮੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ
ਵਾਹਨਾਂ ਲਈ ਤੇਲ ਦੀ ਖਰੀਦ ‘ਤੇ ਲਿਮਟ ਲਗਾ ਦਿੱਤੀ ਹੈ। ਹੁਣ ਇੱਕ ਦਿਨ ਵਿੱਚ ਦੋ ਪਹੀਆ ਵਾਹਨਾਂ
ਨੂੰ ਸਿਰਫ਼ 500 ਰੁਪਏ ਤੱਕ ਅਤੇ ਕਾਰਾਂ ਨੂੰ ਵੱਧ ਤੋਂ ਵੱਧ 1500 ਰੁਪਏ ਦਾ
ਹੀ ਪੈਟਰੋਲ ਜਾਂ ਡੀਜ਼ਲ ਮਿਲੇਗਾ। ਪੈਟਰੋਲ ਪੰਪਾਂ ‘ਤੇ ਇਸ ਸਬੰਧੀ ਨੋਟਿਸ ਵੀ ਲਗਾ ਦਿੱਤੇ ਗਏ ਹਨ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਫੈਸਲਾ ਤੇਲ ਦੀ ਸਪਲਾਈ ਨੂੰ ਸੰਤੁਲਿਤ ਰੱਖਣ ਅਤੇ
ਘਬਰਾਹਟ ਵਿੱਚ ਹੋ ਰਹੀ ਵੱਧ ਖਰੀਦ ਨੂੰ ਰੋਕਣ ਲਈ ਲਿਆ ਗਿਆ ਹੈ। ਇਸ ਦੌਰਾਨ ਲੋਕਾਂ ਨੂੰ ਸਿਰਫ਼
ਲੋੜ ਮੁਤਾਬਕ ਹੀ ਤੇਲ ਭਰਵਾਉਣ ਦੀ ਅਪੀਲ ਕੀਤੀ ਗਈ ਹੈ।
ਦੂਜੇ ਪਾਸੇ, ਕਈ ਵਾਹਨ ਚਾਲਕਾਂ ਨੇ ਇਸ ਫੈਸਲੇ ‘ਤੇ ਚਿੰਤਾ ਜਤਾਈ ਹੈ। ਲੋਕਾਂ ਦਾ ਕਹਿਣਾ ਹੈ ਕਿ
ਜੇਕਰ ਸਥਿਤੀ ਜਲਦੀ ਸਧਾਰਨ ਨਾ ਹੋਈ ਤਾਂ ਰੋਜ਼ਾਨਾ ਦੇ ਕੰਮ ਪ੍ਰਭਾਵਿਤ ਹੋ ਸਕਦੇ ਹਨ। ਹਾਲਾਂਕਿ
ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਸਪਲਾਈ ਨੂੰ ਨਾਰਮਲ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ।
Limit imposed on petrol and diesel in chandigarh
Recommended Posts
Religious
@Punjabi Pehchan
@Punjabi Pehchan
@Punjabi Pehchan
@Punjabi Pehchan
Latest
Most Visited Stories