ਚੰਡੀਗੜ੍ਹ ‘ਚ ਕੈਪਟਨ ਅਮਰਿੰਦਰ ਸਿੰਘ ਦੇ ਘਰ ਪਹੁੰਚੇ ਡੇਰਾ ਬਿਆਸ ਮੁਖੀ, ਧੀ ਜੈ ਇੰਦਰ ਕੌਰ ਨੇ ਪ੍ਰਗਟਾਈ ਖੁਸ਼ੀ    ED ਨੇ ‘ਆਪ’ ਆਗੂ ਦੀਪਕ ਸਿੰਗਲਾ ਨੂੰ ਕੀਤਾ ਗ੍ਰਿਫਤਾਰ, ਕੇਜਰੀਵਾਲ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ    ਭਾਰਤੀ ਫੌਜ ‘ਚ ਅਗਨੀਵੀਰ ਭਰਤੀ ਪ੍ਰੀਖਿਆ ਦਾ ਸ਼ੈਡਿਊਲ ਜਾਰੀ, 1 ਜੂਨ ਤੋਂ 206 ਸ਼ਹਿਰਾਂ ‘ਚ ਆਨਲਾਈਨ ਪ੍ਰੀਖਿਆ    ਗ੍ਰਿਫ਼ਤਾਰੀ ਦੇ ਅਧਾਰ ਨਾ ਦੱਸਣ ’ਤੇ ਅਕਾਲੀ ਆਗੂ ਜਸਕਰਨਜੀਤ ਸਿੰਘ ਦੀ ਗ੍ਰਿਫ਼ਤਾਰੀ ਗੈਰ ਕਾਨੂੰਨੀ ਕਰਾਰ    ਵਿਧਾਇਕ ਰਮਨ ਅਰੋੜਾ ਨੇ ਪੰਜਾਬ ਸਰਕਾਰ ਵਲੋਂ ਦਿੱਤੀ ਗਈ ਸੁਰੱਖਿਆ ਵਾਪਸ ਕੀਤੀ    ਵਿਧਾਇਕ ਰਮਨ ਅਰੋੜਾ ਨੇ ਪੰਜਾਬ ਸਰਕਾਰ ਵਲੋਂ ਦਿੱਤੀ ਗਈ ਸੁਰੱਖਿਆ ਵਾਪਸ ਕੀਤੀ    QR ਕੋਡ ਨਾਲ ਰਿਸ਼ਵਤ ਲੈਂਦੇ ਵਾਇਰਲ ਹੋਇਆ ਟਰੈਫਿਕ ਪੁਲਿਸ ਮੁਲਾਜ਼ਮ    ਪੰਜਾਬ ‘ਚ ਗਰਮੀ ਨੇ ਕੱਢੇ ਵੱਟ! ਤਾਪਮਾਨ 43 ਡਿਗਰੀ ਤੋਂ ਪਾਰ, ਅਗਲੇ 6 ਦਿਨਾਂ ਲਈ ਹੀਟਵੇਵ ਦਾ ਅਲਰਟ ਜਾਰੀ    BJP ਆਗੂ ਡਾ.ਜਗਮੋਹਨ ਸਿੰਘ ਨੇ CM ਮਾਨ ਨੂੰ ਲਿਖੀ ਚਿੱਠੀ, ਪੰਜਾਬ ‘ਚ ਵੀ ਆਂਧਰਾ ਪ੍ਰਦੇਸ਼ ਮਾਡਲ ਲਾਗੂ ਕਰਨ ਦੀ ਮੰਗ    ਵਾਹਨਾਂ ਲਈ ਪੈਟਰੋਲ-ਡੀਜ਼ਲ ਦੀ ਲਿਮਟ ਤੈਅ, ਟੂ-ਵ੍ਹੀਲਰ ਨੂੰ 500 ਤੇ ਕਾਰਾਂ ਨੂੰ 1500 ਰੁ. ਤੋਂ ਵੱਧ ਦਾ ਨਹੀਂ ਮਿਲੇਗਾ ਤੇਲ   
ਪੰਜਾਬ ‘ਚ ਗਰਮੀ ਨੇ ਕੱਢੇ ਵੱਟ! ਤਾਪਮਾਨ 43 ਡਿਗਰੀ ਤੋਂ ਪਾਰ, ਅਗਲੇ 6 ਦਿਨਾਂ ਲਈ ਹੀਟਵੇਵ ਦਾ ਅਲਰਟ ਜਾਰੀ
May 18, 2026
Heatwave-alert-issued

ਪੰਜਾਬ ‘ਚ ਗਰਮੀ ਨੇ ਕੱਢੇ ਵੱਟ! ਤਾਪਮਾਨ 43 ਡਿਗਰੀ ਤੋਂ ਪਾਰ, ਅਗਲੇ 6 ਦਿਨਾਂ ਲਈ ਹੀਟਵੇਵ ਦਾ ਅਲਰਟ ਜਾਰੀ



ਪੰਜਾਬ ਵਿੱਚ ਗਰਮੀ ਦਾ ਕਹਿਰ ਤੇਜ਼ੀ ਨਾਲ ਵੱਧਣ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ‘ਚ ਲੋਕਾਂ ਨੂੰ ਹੀਟਵੇਵ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਜਾਰੀ ਤਾਜ਼ਾ ਮੌਸਮ ਬੁਲੇਟਿਨ ਅਨੁਸਾਰ ਸੂਬੇ ‘ਚ 18 ਮਈ ਤੋਂ ਲੈ ਕੇ 23 ਮਈ ਤੱਕ ਵੱਖ-ਵੱਖ ਹਿੱਸਿਆਂ ‘ਚ ਹੀਟਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਅੱਜ ਤੋਂ ਅਗਲੇ ਛੇ ਦਿਨਾਂ ਤੱਕ ਲਗਾਤਾਰ ਹੀਟਵੇਵ ਜਾਰੀ ਰਹੇਗੀ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਨੇ ਪੰਜ ਜ਼ਿਲ੍ਹਿਆਂ ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ ਅਤੇ ਮਾਨਸਾ ਲਈ ਯੈਲੋ ਹੀਟਵੇਵ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪੂਰੇ ਪੰਜਾਬ ‘ਚ ਮੌਸਮ ਪੂਰੀ ਤਰ੍ਹਾਂ ਖ਼ੁਸ਼ਕ ਰਹੇਗਾ ਅਤੇ ਤੇਜ਼ ਧੁੱਪ ਕਾਰਨ ਤਾਪਮਾਨ ‘ਚ ਲਗਾਤਾਰ ਵਾਧਾ ਦੇਖਣ ਨੂੰ ਮਿਲੇਗਾ, ਜਿਸ ਕਾਰਨ ਦੁਪਹਿਰ ਵੇਲੇ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਜਾਵੇਗਾ।
ਪਠਾਨਕੋਟ ਵਿੱਚ ਐਤਵਾਰ ਦੇ ਮੁਕਾਬਲੇ ਤਾਪਮਾਨ ਵਿੱਚ 1.2 ਡਿਗਰੀ ਸੈਲਸੀਅਸ ਵਾਧਾ ਹੋਇਆ ਹੈ, ਅਤੇ ਹੁਣ ਆਮ ਦੇ ਨੇੜੇ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 43.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਠਾਨਕੋਟ ਵਿੱਚ ਸਭ ਤੋਂ ਵੱਧ ਤਾਪਮਾਨ 3.2 ਡਿਗਰੀ ਸੈਲਸੀਅਸ ਵਧਿਆ। ਅੰਮ੍ਰਿਤਸਰ ਵਿੱਚ 1.7 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 1.8 ਡਿਗਰੀ ਸੈਲਸੀਅਸ, ਪਟਿਆਲਾ ਵਿੱਚ 1.2 ਡਿਗਰੀ ਸੈਲਸੀਅਸ, ਬਠਿੰਡਾ ਵਿੱਚ 0.6 ਡਿਗਰੀ ਸੈਲਸੀਅਸ, ਫਾਜ਼ਿਲਕਾ ਵਿੱਚ 0.5 ਡਿਗਰੀ ਸੈਲਸੀਅਸ। ਫਰੀਦਕੋਟ ਵਿੱਚ 0.7 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ।

Heatwave alert issued


Recommended Posts