ਸ੍ਰੀ ਮੁਕਤਸਰ ਸਾਹਿਬ ਦੇ ਗੁਰਨੂਰ ਸਿੰਘ ਬਰਾੜ ਦੀ ਭਾਰਤੀ ਕ੍ਰਿਕਟ ਟੀਮ ਵਿਚ ਹੋਈ ਚੋਣ
May 20, 2026
ਸ੍ਰੀ ਮੁਕਤਸਰ ਸਾਹਿਬ ਦੇ ਗੁਰਨੂਰ ਸਿੰਘ ਬਰਾੜ ਦੀ ਭਾਰਤੀ ਕ੍ਰਿਕਟ ਟੀਮ ਵਿਚ ਹੋਈ ਚੋਣ
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਇਸਦਾ ਦੂਜਾ ਖਿਡਾਰੀ
ਭਾਰਤੀ ਟੀਮ ਵਲੋਂ ਖੇਡੇਗਾ। ਆਗਾਮੀ ਅਫ਼ਗਾਨਿਸਤਾਨ ਵਿਰੁੱਧ ਹੋਣ ਵਾਲੀ ਇਕ ਦਿਨਾਂ ਲੜੀ ਲਈ ਸ੍ਰੀ
ਮੁਕਤਸਰ ਸਾਹਿਬ ਜ਼ਿਲ੍ਹੇ ਦੇ ਲੰਬੀ ਬਲਾਕ ਦੇ ਪਿੰਡ ਖਿਉਵਾਲੀ ਦਾ ਜੰਮਪਲ ਗੁਰਨੂਰ ਸਿੰਘ ਬਰਾੜ
ਭਾਰਤ ਦੀ ਰਾਸ਼ਟਰੀ ਇਕ ਦਿਨਾਂ ਟੀਮ ਲਈ ਚੁਣਿਆ ਗਿਆ ਹੈ। ਗੁਰਨੂਰ ਦੇ ਨੇੜਲੇ ਪਿੰਡ ਭਾਗਸਰ ਪਿੰਡ
ਵਿਚ ਨਾਨਕੇ ਹਨ। 6 ਫੁੱਟ 5 ਇੰਚ ਕੱਦ ਦਾ ਸੋਹਣਾ ਜਵਾਨ ਗੁਰਨੂਰ ਸਿੰਘ ਇਸ ਸਮੇਂ ਭਾਰਤ ਦੇ ਪ੍ਰਮੁੱਖ ਤੇਜ
ਗੇੰਦਬਾਜਾਂ ਵਿਚੋਂ ਇਕ ਹੈ, ਜੋ 145 ਦੀ ਸਪੀਡ ਨਾਲ ਗੇਂਦ ਸੁੱਟਦਾ ਹੈ। ਗੁਰਨੂਰ ਦੇ ਰਣਜੀ ਟਰਾਫੀ ਤੇ ਫਿਰ
ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਵਿਚ ਚੋਣਕਰਤਾਵਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਗੁਰਨੂਰ ਬਰਾੜ ਇਸ ਸਮੇਂ
ਆਈ.ਪੀ.ਐੱਲ. ਵਿਚ ਗੁਜਰਾਤ ਟਾਇਟਨਸ ਵਲੋਂ ਖੇਡ ਰਿਹਾ ਹੈ, ਜਿਸ ਨੇ
ਗੁਰਨੂਰ ਨੂੰ 1.3 ਕਰੋੜ ਵਿਚ ਖ਼ਰੀਦਿਆ ਸੀ। ਗੁਰਨੂਰ ਸਿੰਘ ਦੇ ਪਿਤਾ ਸੁਖਵੀਰ ਸਿੰਘ ਬਰਾੜ ਪੁਲਿਸ ਅਫ਼ਸਰ
ਹਨ, ਜਦਕਿ ਉਸਦਾ ਛੋਟਾ ਭਰਾ ਵਰਨੂਰ ਬਰਾੜ ਵੀ ਮੋਹਾਲੀ ਜ਼ਿਲ੍ਹੇ ਵੱਲੋਂ ਕ੍ਰਿਕਟ ਖੇਡਦਾ
ਹੈ। ਇਹ ਦੂਜਾ ਮੌਕਾ ਹੈ, ਜਦ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਕੋਈ ਖਿਡਾਰੀ ਭਾਰਤ ਦੀ ਸੀਨੀਅਰ ਕ੍ਰਿਕਟ
ਟੀਮ ਲਈ ਚੁਣਿਆ ਗਿਆ ਹੋਵੇ, ਇਸਤੋਂ ਪਹਿਲਾਂ ਪਿੰਡ ਬਾਂਮ ਦਾ ਗੁਰਕੀਰਤ ਮਾਨ ਇਹ ਵੱਡੀ ਪ੍ਰਾਪਤੀ ਹਾਸਲ ਕਰ
ਚੁੱਕਿਆ ਹੈ।
Gurnoor Brar
Recommended Posts
Religious
@Punjabi Pehchan
@Punjabi Pehchan
@Punjabi Pehchan
@Punjabi Pehchan
Latest
Most Visited Stories