ਵੈੱਬ ਸੀਰੀਜ਼ 'ਲੁੱਖੇ' ਵਿਵਾਦ ਮਾਮਲਾ : ਅਦਾਲਤ ਨੇ ਅਦਾਕਾਰ ਯੋਗਰਾਜ ਸਿੰਘ ਦੀ ਅਗਾਂਊਂ ਜ਼ਮਾਨਤ ਪਟੀਸ਼ਨ ਕੀਤੀ ਖਾਰਜ    ਰਾਜਾ ਵੜਿੰਗ ਦੇ ਵਿਵਾਦਤ ਬਿਆਨ ਵਾਲਾ ਆਡੀਓ ਵਾਇਰਲ-ਐਸ.ਸੀ. ਕਮਿਸ਼ਨ ਨੇ ਲਿਆ ਸੂ ਮੋਟੋ    ਮੁੜ ਜੇਲ੍ਹ ਤੋਂ ਬਾਹਰ ਆਇਆ ਡੇਰਾ ਮੁਖੀ ਰਾਮ ਰਹੀਮ, 30 ਦਿਨਾਂ ਦੀ ਮਿਲੀ ਪੈਰੋਲ    ਲੁਧਿਆਣਾ ਅਤੇ ਮੋਗਾ ‘ਚ ‘ਆਪ’ ਅਤੇ ਕਾਂਗਰਸ ਵਰਕਰਾਂ ‘ਚ ਝੜਪ    ਪੰਜਾਬ ‘ਚ ਚੋਣਾਂ ਵਿਚਾਲੇ ED ਦਾ ਵੱਡਾ ਐਕਸ਼ਨ! ਜ਼ੀਰਕਪੁਰ ‘ਚ ਮਸ਼ਹੂਰ ਬਿਲਡਰ ਦੇ ਘਰ ਸਣੇ ਕਈ ਹੋਰ ਟਿਕਾਣਿਆਂ ‘ਤੇ ਕੀਤੀ ਰੇਡ    ਦੀਨਾਨਗਰ ਸਣੇ 4 ਨਗਰ ਕੌਂਸਲਾਂ ‘ਚ ਹੁਣ 13 ਜੂਨ ਨੂੰ ਹੋਵੇਗੀ ਵੋਟਿੰਗ, ਪੰਜਾਬ ਰਾਜ ਚੋਣ ਕਮਿਸ਼ਨ ਨੇ ਕੀਤਾ ਐਲਾਨ    ਮਹਿੰਗਾਈ ਨਾਲ ਹੋਈ ਸੋਮਵਾਰ ਦੀ ਸ਼ੁਰੂਆਤ: ਮੁੜ ਵਧੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ , ਜਾਣੋ ਹੁਣ ਕਿੰਨਾ ਹੋਇਆ ਵਾਧਾ    ਲੁਧਿਆਣਾ ਦੀ ਮੇਅਰ ਇੰਦਰਜੀਤ ਕੌਰ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਧਮਕੀ ਭਰੀ ਈ-ਮੇਲ    3 ਸਾਲਾ ਮਾਸੂਮ ਧੀ ਨੂੰ ਕਤਲ ਕਰਨ ਵਾਲੀ ਮਹਿਲਾ ਨੂੰ ਉਮਰਕੈਦ ਦੀ ਸਜ਼ਾ, ਸ੍ਰੀ ਦਰਬਾਰ ਸਾਹਿਬ ਦੇ ਬਾਹਰ ਛੱਡੀ ਸੀ ਬੱਚੀ ਦੀ ਲਾਸ਼    26 ਮਈ ਨੂੰ ਡਰਾਈ ਡੇਅ ਘੋਸ਼ਿਤ, ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ   
ਵੈੱਬ ਸੀਰੀਜ਼ 'ਲੁੱਖੇ' ਵਿਵਾਦ ਮਾਮਲਾ : ਅਦਾਲਤ ਨੇ ਅਦਾਕਾਰ ਯੋਗਰਾਜ ਸਿੰਘ ਦੀ ਅਗਾਂਊਂ ਜ਼ਮਾਨਤ ਪਟੀਸ਼ਨ ਕੀਤੀ ਖਾਰਜ
May 26, 2026
Web-series-lukhe-controversy

ਵੈੱਬ ਸੀਰੀਜ਼ 'ਲੁੱਖੇ' ਵਿਵਾਦ ਮਾਮਲਾ : ਅਦਾਲਤ ਨੇ ਅਦਾਕਾਰ ਯੋਗਰਾਜ ਸਿੰਘ ਦੀ ਅਗਾਂਊਂ ਜ਼ਮਾਨਤ ਪਟੀਸ਼ਨ ਕੀਤੀ ਖਾਰਜ

ਮਹਿਲਾਵਾਂ ਪ੍ਰਤੀ ਕਥਿਤ ਤੌਰ 'ਤੇ ਅਪਮਾਨਜਨਕ ਅਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਘਿਰੇ ਸਾਬਕਾ ਭਾਰਤੀ ਕ੍ਰਿਕਟਰ ਅਤੇ ਦਿੱਗਜ ਅਦਾਕਾਰ ਯੋਗਰਾਜ ਸਿੰਘ ਨੂੰ ਅਦਾਲਤ ਵੱਲੋਂ ਵੱਡਾ ਝਟਕਾ ਲੱਗਿਆ ਹੈ। ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਅੱਜ ਇਸ ਮਾਮਲੇ ਵਿੱਚ ਸੁਣਵਾਈ ਕਰਦੇ ਹੋਏ ਯੋਗਰਾਜ ਸਿੰਘ ਦੀ ਅਗਾਂਊਂ ਜ਼ਮਾਨਤ (Anticipatory Bail) ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਯੋਗਰਾਜ ਸਿੰਘ ਨੇ ਗ੍ਰਿਫਤਾਰੀ ਤੋਂ ਬਚਣ ਲਈ ਅਦਾਲਤ ਦਾ ਰੁਖ ਕੀਤਾ ਸੀ। ਇਸ ਤੋਂ ਪਹਿਲਾਂ ਹੋਈ ਸੁਣਵਾਈ ਦੌਰਾਨ ਚੰਡੀਗੜ੍ਹ ਪੁਲਿਸ ਨੇ ਅਦਾਲਤ ਵਿੱਚ ਜਵਾਬ ਦਾਇਰ ਕਰਕੇ ਯੋਗਰਾਜ ਸਿੰਘ ਦੀ ਅਗਾਂਊਂ ਜ਼ਮਾਨਤ ਦਾ ਸਖ਼ਤ ਵਿਰੋਧ ਕੀਤਾ ਸੀ। ਇਹ ਸਾਰਾ ਵਿਵਾਦ 8 ਮਈ 2026 ਨੂੰ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਈ ਹਿੰਦੀ ਵੈੱਬ ਸੀਰੀਜ਼ 'ਲੁੱਖੇ' (Lukkhe) ਦੀ ਇੱਕ 17 ਸੈਕਿੰਡ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਸ਼ੁਰੂ ਹੋਇਆ ਸੀ।
ਵੀਡੀਓ ਕਲਿੱਪ ਵਿੱਚ ਯੋਗਰਾਜ ਸਿੰਘ ਦਾ ਕਿਰਦਾਰ 'ਵਾਲੀਆ ਸਾਹਬ' ਇੱਕ ਮਹਿਲਾ ਪੁਲਿਸ ਅਧਿਕਾਰੀ ਦੇ ਕਿਰਦਾਰ ਨਾਲ ਗੱਲ ਕਰਦੇ ਹੋਏ ਕਥਿਤ ਤੌਰ 'ਤੇ ਕਹਿੰਦਾ ਹੈ ਕਿ ਔਰਤ ਦੀ ਜਗ੍ਹਾ "ਦਿਨ ਵੇਲੇ ਚੁੱਲ੍ਹੇ-ਚੌਕੇ ਤੱਕ ਅਤੇ ਰਾਤ ਨੂੰ ਨਜ਼ਦੀਕੀ (ਸੰਬੰਧਾਂ) ਤੱਕ" ਹੁੰਦੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਚੰਡੀਗੜ੍ਹ ਦੇ ਦੋ ਵਕੀਲ ਐਡਵੋਕੇਟ ਉੱਜਵਲ ਭਸੀਨ ਦੀ ਸ਼ਿਕਾਇਤ 'ਤੇ ਚੰਡੀਗੜ੍ਹ ਦੇ ਸੈਕਟਰ 36 ਥਾਣੇ ਵਿੱਚ ਯੋਗਰਾਜ ਸਿੰਘ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 79 (ਮਹਿਲਾ ਦੀ ਹੇਠੀ ਕਰਨ ਦੇ ਇਰਾਦੇ ਨਾਲ ਸ਼ਬਦ ਜਾਂ ਇਸ਼ਾਰੇ ਵਰਤਣਾ) ਅਤੇ ਆਈ.ਟੀ. ਐਕਟ (IT Act) ਦੀ ਧਾਰਾ 67ਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
 

Web series lukhe controversy


Recommended Posts