'ਜਾਖੜ ਸਾਹਿਬ, ਹੁਣ ਕੀ ਕਹੋਗੇ?': ਕੇਵਲ ਢਿੱਲੋਂ ਦੀ ਨਿਯੁਕਤੀ 'ਤੇ ਰੰਧਾਵਾ ਨੇ ਪੁਰਾਣਾ ਬਿਆਨ ਯਾਦ ਕਰਵਾ ਕੇ ਘੇਰਿਆ ਜਾਖੜ, ਸ਼ਰੇਆਮ ਆਖ'ਤੀ ਇਹ ਗੱਲ
May 28, 2026 / main news
'ਜਾਖੜ ਸਾਹਿਬ, ਹੁਣ ਕੀ ਕਹੋਗੇ?': ਕੇਵਲ ਢਿੱਲੋਂ ਦੀ ਨਿਯੁਕਤੀ 'ਤੇ ਰੰਧਾਵਾ ਨੇ ਪੁਰਾਣਾ ਬਿਆਨ ਯਾਦ ਕਰਵਾ ਕੇ ਘੇਰਿਆ ਜਾਖੜ, ਸ਼ਰੇਆਮ ਆਖ'ਤੀ ਇਹ ਗੱਲ
ਪੰਜਾਬ ਭਾਜਪਾ ਦੇ ਸੰਗਠਨ 'ਚ ਇੱਕ ਵੱਡਾ ਫੇਰਬਦਲ ਹੋਇਆ ਹੈ, ਜਿਸ ਤਹਿਤ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ
ਦੀ ਕਮਾਨ ਸੌਂਪੀ ਗਈ ਹੈ। ਇਸ ਦੌਰਾਨ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਨੇ ਆਪਣਾ ਕਾਰਜਕਾਲ
ਸਫ਼ਲਤਾਪੂਰਵਕ ਪੂਰਾ ਹੋਣ 'ਤੇ ਪਾਰਟੀ ਦੇ ਵਰਕਰਾਂ ਅਤੇ ਕੇਂਦਰੀ ਲੀਡਰਸ਼ਿਪ ਦਾ ਦਿਲੋਂ ਧੰਨਵਾਦ ਕੀਤਾ ਹੈ। ਉਥੇ
ਹੀ ਇਸ ਤਬਦੀਲੀ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ ਤੋਂ ਲੈ ਕੇ ਸਿਆਸੀ ਗਲਿਆਰਿਆਂ ਤੱਕ ਸਾਬਕਾ
ਪ੍ਰਧਾਨ ਸੁਨੀਲ ਜਾਖੜ 'ਤੇ ਤਿੱਖੇ ਸਵਾਲ ਚੁੱਕੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਪੁਰਾਣੇ ਬਿਆਨਾਂ ਨੂੰ ਯਾਦ
ਕਰਵਾ ਕੇ ਘੇਰਿਆ ਜਾ ਰਿਹਾ ਹੈ।ਰੰਧਾਵਾ ਵੱਲੋਂ ਜਾਖੜ ਨੂੰ ਨਿਸ਼ਾਨੇ 'ਤੇ
ਲੈਂਦਿਆਂ ਕਿਹਾ ਜਾ ਰਿਹਾ ਹੈ ਕਿ ਜਦੋਂ ਉਹ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ
ਹੋਏ ਸਨ ਤਾਂ ਉਨ੍ਹਾਂ ਦਾ ਮੁੱਖ ਤਰਕ ਇਹ ਸੀ ਕਿ ਕਾਂਗਰਸ ਨੇ 'ਹਿੰਦੂ ਚਿਹਰਾ'
ਹੋਣ ਕਰਕੇ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾਇਆ ਪਰ ਹੁਣ ਜਦੋਂ
ਭਾਜਪਾ ਨੇ ਉਨ੍ਹਾਂ ਦਾ ਪ੍ਰਧਾਨਗੀ ਦਾ ਕਾਰਜਕਾਲ ਵੀ ਪੂਰਾ ਨਹੀਂ ਹੋਣ ਦਿੱਤਾ ਅਤੇ ਅੱਧ ਵਿਚਾਲੇ ਹੀ
ਕਮਾਨ ਬਦਲ ਦਿੱਤੀ। ਹੁਣ ਕੀ ਇਹ ਸਮਝੀਏ ਕਿ ਭਾਜਪਾ ਵੀ 'ਹਿੰਦੂ
ਵਿਰੋਧੀ' ਹੋ ਗਈ? ਤੁਹਾਡਾ ਮਕਸਦ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਨੂੰ ਬਦਨਾਮ ਕਰਕੇ ਆਪਣੀ ਰਾਜਨੀਤੀ
ਚਮਕਾਉਣ ਦਾ ਸੀ। ਦੇਖਿਓ ਹੁਣ ਕਿਤੇ ਭਾਜਪਾ ਨੂੰ 'ਹਿੰਦੂ ਵਿਰੋਧੀ' ਦਾ ਟੈਗ
ਲਗਾ ਕੇ ਛੱਡ ਨਾ ਦਿਓ।ਖ਼ਬਰਾਂ ਮੁਤਾਬਕ, ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਦਾ ਮਕਸਦ ਸਿਰਫ਼ ਤੇ ਸਿਰਫ਼ ਸਿਆਸੀ
ਲਾਹਾ ਲੈਣਾ ਸੀ। ਹੁਣ ਜਨਤਾ 'ਚ ਇਹ ਚਰਚਾ ਆਮ ਹੈ ਕਿ ਜਿਸ 'ਹਿੰਦੂ ਸੈਕੂਲਰਿਜ਼ਮ' ਦਾ ਰੋਣਾ
ਰੋ ਕੇ ਜਾਖੜ ਭਾਜਪਾ 'ਚ ਗਏ ਸਨ, ਉੱਥੇ ਵੀ ਉਨ੍ਹਾਂ ਨੂੰ ਅੱਧ ਵਿਚਾਲੇ ਹੀ ਲਾਹ ਦਿੱਤਾ ਗਿਆ।ਜਾਖੜ ਨੇ ਭਾਜਪਾ ਦੇ
ਰਾਸ਼ਟਰੀ ਜਨਰਲ ਸਕੱਤਰ ਬੀ.ਐਲ. ਸੰਤੋਸ਼ ਤੋਂ ਮਿਲੀ ਜਥੇਬੰਦਕ ਸਿੱਖਿਆ ਦਾ ਵਿਸ਼ੇਸ਼ ਜ਼ਿਕਰ ਕੀਤਾ।
ਇਸ ਦੇ ਨਾਲ ਹੀ ਉਨ੍ਹਾਂ ਸਾਬਕਾ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਅਤੇ ਮੌਜੂਦਾ ਰਾਸ਼ਟਰੀ ਪ੍ਰਧਾਨ
ਨਿਤਿਨ ਨਬੀਨ ਦੇ ਸਹਿਯੋਗ ਤੇ ਉਤਸ਼ਾਹ ਲਈ ਵੀ ਤਹਿ ਦਿਲੋਂ ਸ਼ੁਕਰਾਨਾ ਕੀਤਾ। ਉਨ੍ਹਾਂ ਕਿਹਾ ਕਿ
ਪੰਜਾਬ ਭਾਜਪਾ ਦੀ ਅਸਲ ਤਾਕਤ ਸੂਬੇ ਭਰ ਦੇ ਵਰਕਰ, ਆਗੂ ਅਤੇ ਸਮਰਥਕ ਹਨ, ਉਨ੍ਹਾਂ
ਦਾ ਸਫ਼ਰ ਯਾਦਗਾਰੀ ਰਿਹਾ।
ਨਵੇਂ ਨਿਯੁਕਤ ਹੋਏ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਵਧਾਈ ਦਿੰਦਿਆਂ ਜਾਖੜ
ਨੇ ਕਿਹਾ, "ਹੁਣ ਇਹ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਜਾ ਰਹੀ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ
ਹੈ ਕਿ ਢਿੱਲੋਂ ਦੀ ਅਗਵਾਈ 'ਚ ਸੰਗਠਨ ਹੋਰ ਮਜ਼ਬੂਤ ਹੋਵੇਗਾ।" ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਦੀ
ਸੇਵਾ ਅਤੇ ਪਾਰਟੀ ਨੂੰ ਅੱਗੇ ਵਧਾਉਣ ਲਈ ਉਹ ਹਮੇਸ਼ਾ ਹਰ ਸੰਭਵ ਸਹਿਯੋਗ ਦਿੰਦੇ ਰਹਿਣਗੇ।
ਸੁਨੀਲ ਜਾਖੜ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਪੰਜਾਬ, ਪੰਜਾਬ ਦੇ
ਲੋਕਾਂ ਅਤੇ ਸੰਗਠਨ ਨਾਲ ਰਿਸ਼ਤਾ ਕਿਸੇ ਵੀ ਅਹੁਦੇ ਤੋਂ ਉੱਪਰ ਹੈ। ਇਹ ਲਗਾਵ ਭਵਿੱਖ 'ਚ ਵੀ ਉਸੇ
ਸਮਰਪਣ ਅਤੇ ਵਚਨਬੱਧਤਾ ਨਾਲ ਜਾਰੀ ਰਹੇਗਾ
Randhawa reminds jakhar of his old statement