ਮਨਾਲੀ ਘੁੰਮਣ ਗਏ ਪੰਜਾਬੀਆਂ ਦੀ ਗੱਡੀ 400 ਫੁੱਟ ਡੂੰਘੀ ਖੱਡ ‘ਚ ਡਿੱਗੀ, ਪਿਓ-ਧੀ ਦੀ ਹੋਈ ਮੌਤ    ਮੈਕਸੀਕੋ ਦੌਰੇ ਦੌਰਾਨ ਬਿਮਾਰ ਹੋਏ ਕੈਨੇਡੀਅਨ ਨੂੰ 1.47 ਲੱਖ ਡਾਲਰ ਦਾ ਮੈਡੀਕਲ ਬਿੱਲ, ਬੀਮਾ ਕੰਪਨੀ ਨੇ ਦਾਅਵਾ ਕੀਤਾ ਰੱਦ    ਟਰੱਕ ਸਟਾਪ ਤੇ ਡੋਡਿਆਂ ਨੂੰ ਵੇਚਣ ਦੇ ਦੋਸ਼ ਵਿੱਚ ਤਿੰਨ ਵਿਅਕਤੀ ਗ੍ਰਿਫ਼ਤਾਰ,100 ਪੌਂਡ ਡੋਡੇ ਬਰਾਮਦ    ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ‘ਤੇ ਮਾਮਲਾ ਦਰਜ, ਵੀਡੀਓ ਵਾਇਰਲ ਬੋਲਿਆ- ਮਰਨ ਤੋਂ ਡਰ ਨਹੀਂ ਲੱਗਦਾ    ਕੈਲੀਫ਼ੋਰਨੀਆ ਵਿੱਚ ਮਜ਼ਾਕ-ਮਸਤੀ ਦੌਰਾਨ ਪੁਲਿਸ ਅਧਿਕਾਰੀ ਨੂੰ ਸਾਥੀ ਅਧਿਕਾਰੀ ਦੀ ਗੋਲੀ ਲੱਗੀ    ਟ੍ਰੇਸੀ, ਕੈਲੀਫ਼ੋਰਨੀਆ ਵਿੱਚ ਮੈਡਲਾਈਨ ਇੰਡਸਟ੍ਰੀਜ਼ ਦੇ ਡਿਸਟ੍ਰੀਬਿਊਸ਼ਨ ਸੈਂਟਰ ਵਿੱਚ ਭਿਆਨਕ ਅੱਗ    ਤਿੰਨ ਭੈਣਾਂ ਦੇ ਇਕਲੌਤਾ ਭਰਾ ਦਾ ਇੰਗਲੈਂਡ ‘ਚ ਬੇਰਹਿਮੀ ਨਾਲ ਕਤਲ, ਕਰੀਬ 4 ਸਾਲ ਪਹਿਲਾਂ ਗਿਆ ਸੀ ਵਿਦੇਸ਼    ਫਰੀਦਕੋਟ : ਤੇਜ਼ ਰਫਤਾਰ ਕਾਰ ਨੇ ਮੋਟਰਸਾਇਕਲ ਨੂੰ ਮਾਰੀ ਟੱਕਰ, 2 ਬੱਚਿਆਂ ਤੇ ਪਿਤਾ ਸਣੇ 3 ਲੋਕਾਂ ਦੀ ਹੋਈ ਮੌਤ    ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਿਭਾਇਆ ਵੱਡਾ ਵਾਅਦਾ, 8ਵੀਂ ਜਮਾਤ ਦੇ ਇਤਿਹਾਸ ਦੇ ਕੋਰਸ ਵਿਚ ਸ਼ਾਮਲ ਹੋਇਆ ਸਿੱਖ ਗੁਰੂਆਂ ਦਾ ਇਤਿਹਾਸ    ਜਪਾਨ ‘ਚ ਚਮਕੀ ਫਿਰੋਜ਼ਪੁਰ ਦੀ ਰਸ਼ਮੀਨ ਕੌਰ ਹਾਂਡਾ, ਹਾਕੀ ‘ਚ ਵਧਾਇਆ ਜ਼ਿਲ੍ਹੇ ਦਾ ਮਾਣ   
ਨਵਾਂਸ਼ਹਿਰ 'ਚ ਰੂਹ ਕੰਬਾਊ ਵਾਰਦਾਤ, ਆਸ਼ਿਕ ਨੇ ਪ੍ਰੇਮਿਕਾ ਦੀ ਧੀ ਨੂੰ ਕਤਲ ਕਰਕੇ ਅਟੈਚੀ 'ਚ ਪਾ ਕੇ ਜੰਗਲਾਂ 'ਚ ਸੁੱਟਿਆ
June 6, 2026
Lover-murdered-his-girlfriends

ਨਵਾਂਸ਼ਹਿਰ 'ਚ ਰੂਹ ਕੰਬਾਊ ਵਾਰਦਾਤ, ਆਸ਼ਿਕ ਨੇ ਪ੍ਰੇਮਿਕਾ ਦੀ ਧੀ ਨੂੰ ਕਤਲ ਕਰਕੇ ਅਟੈਚੀ 'ਚ ਪਾ ਕੇ ਜੰਗਲਾਂ 'ਚ ਸੁੱਟਿਆ

ਨਵਾਂਸ਼ਹਿਰ ਤੋਂ ਇੱਕ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ ਆਸ਼ਿਕ ਨੇ ਆਪਣੀ ਪ੍ਰੇਮਿਕਾ ਦੀ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮੁਲਜ਼ਮ ਦਾ ਦਿਲ ਇਥੇ ਹੀ ਨਹੀਂ ਭਰਿਆ ਅਤੇ ਫਿਰ ਲਾਸ਼ ਨੂੰ ਇੱਕ ਅਟੈਚੀ ਨੂੰ ਪਾ ਕੇ ਜੰਗਲਾਂ ਵਿੱਚ ਸੁੱਟਿਆ ਦਿੱਤਾ।
ਇਸ ਸੰਬੰਧ ਵਿੱਚ ਐਸਐਚਓ ਨਵਾਂ ਸ਼ਹਿਰ ਅਵਤਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਇਹ ਜਾਣਕਾਰੀ ਜਰੂਰ ਦਿੱਤੀ ਕਿ ਇਹ ਸਾਰਾ ਵਾਕਿਆ ਹੋਇਆ ਹੈ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਨੌਜਵਾਨ, ਜੋ ਕਿ ਤਲਾਕਸ਼ੁਦਾ ਕੁੜੀ ਦਾ ਪ੍ਰੇਮੀ ਹੈ, ਉਸਨੇ ਇਹ ਕਾਰਾ ਕੀਤਾ ਹੈ। ਜਾਣਕਾਰੀ ਦਿੰਦਿਆਂ ਤੁਸ਼ਾਰ ਗੁਪਤਾ ਐਸਐਸਪੀ ਸ਼ਹੀਦ ਭਗਤ ਸਿੰਘ ਨਗਰ ਦੱਸਿਆ ਕਿ ਊਸ਼ਾ ਰਾਣੀ ਵਾਸੀ ਪਿੰਡ ਜਾਡਲੀ ਥਾਣਾ ਬਲਾਚੌਰ ਹਾਲ ਵਾਸੀ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਨੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ (Nawanshahr Police) ਕੋਲ ਆਪਣਾ ਬਿਆਨ ਲਿਖਾਇਆ ਕਿ ਉਸਦੀ ਕਰੀਬ 15 ਸਾਲਾ ਨਬਾਲਗ ਕੁੜੀ ਰਾਧਿਕਾ ਨੂੰ ਉਸ ਦੀ ਗੈਰ-ਹਾਜਰੀ ਵਿੱਚ ਕੋਈ ਵਿਅਕਤੀ ਬਹਿਲਾ-ਫੁਸਲਾ ਕੇ ਵਿਆਹ ਦਾ ਝਾਂਸਾ ਦੇ ਕੇ ਕਿਧਰੇ ਲੈ ਗਿਆ ਹੈ। ਥਾਣਾ ਸਿਟੀ ਨਵਾਂਸ਼ਹਿਰ ਨੇ ਨਾ-ਮਾਲੂਮ ਵਿਅਕਤੀ ਖਿਲਾਫ ਦਰਜ ਕੀਤਾ ਗਿਆ।
ਉਪਰੰਤ, ਅਵਤਾਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਨਵਾਂਸ਼ਹਿਰ ਦੀ ਅਗਵਾਈ ਹੇਠ ਥਾਣਾ ਸਿਟੀ ਪੁਲਿਸ ਪਾਰਟੀ ਨੇ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਨਾਬਾਲਗ ਕੁੜੀ ਦੀ ਭਾਲ ਕਰਦੇ ਹੋਏ ਸ਼ੱਕੀ ਵਿਅਕਤੀ ਗੁਰਵਿੰਦਰ ਸਿੰਘ ਉਰਫ ਗੁਰਪ੍ਰੀਤ ਉਰਫ ਗੋਪਾ ਵਾਸੀ ਪਿੰਡ ਜਾਡਲੀ ਥਾਣਾ ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ) ਨੂੰ ਕਾਬੂ ਕਰਕੇ ਉਸ ਪਾਸੋਂ ਪੁੱਛਗਿੱਛ ਕੀਤੀ, ਜਿਸਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸਨੇ ਮਿਤੀ 29-05-2026 ਨੂੰ ਊਸਾ ਰਾਣੀ ਦੀ ਨਾਬਾਲਗ ਕੁੜੀ ਨੂੰ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਵਿਖੇ ਉਸਦੇ ਕਿਰਾਏ ਦੇ ਘਰ ਵਿੱਚ ਇਕੱਲੀ ਦੇਖ ਕੇ ਉਸਦਾ ਗਲ ਘੁੱਟ ਕੇ ਕਤਲ ਕਰ ਦਿੱਤਾ ਸੀ, ਜਿਸਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਇੱਕ ਅਟੈਚੀ ਵਿੱਚ ਪਾ ਕੇ ਆਪਣੇ ਮੋਟਰਸਾਈਕਲ ਦੇ ਪਿੱਛੇ ਰੱਖ ਕੇ ਪਿੰਡ ਖੁਰਾਲਗੜ੍ਹ ਤਹਿਸੀਲ ਗੜ੍ਹਸ਼ੰਕਰ (ਹੁਸ਼ਿਆਰਪੁਰ) ਵਿਖੇ ਜੰਗਲ ਵਿੱਚ ਲਿਜਾ ਕੇ ਅੱਗ ਲਗਾ ਕੇ ਸਾੜ ਦਿੱਤਾ ਹੈ, ਜੋ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਥਾਣਾ ਸਿਟੀ ਨਵਾਂਸ਼ਹਿਰ ਨੇ ਸਮੇਤ ਪੁਲਿਸ ਪਾਰਟੀ ਫੋਰੈਂਸਿਕ ਟੀਮ ਦੀ ਹਾਜਰੀ ਵਿੱਚ ਖੁਰਾਲਗੜ੍ਹ ਨੇੜੇ ਜੰਗਲ ਵਿੱਚੋਂ ਮ੍ਰਿਤਕ ਨਾਬਾਲਗ ਲੜਕੀ ਦੀ ਜਲੀ ਹੋਈ ਲਾਸ਼ ਬਰਾਮਦ ਕੀਤਾ ਤੇ ਗੁਰਵਿੰਦਰ ਸਿੰਘ ਉਕਤ ਨੂੰ ਗ੍ਰਿਫਤਾਰ ਕੀਤਾ।
ਨਾਜਾਇਜ਼ ਸਬੰਧਾਂ 'ਚ ਰੋੜਾ ਸਮਝਦਾ ਸੀ ਮੁਲਜ਼ਮ
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਗੁਰਵਿੰਦਰ ਸਿੰਘ ਦੇ ਮ੍ਰਿਤਕ ਕੁੜੀ ਦੀ ਮਾਤਾ ਊਸ਼ਾ ਰਾਣੀ ਨਾਲ ਪ੍ਰੇਮ ਸਬੰਧ ਸਨ, ਜਿਸ ਕਰਕੇ ਦੋਸ਼ੀ ਗੁਰਵਿੰਦਰ ਸਿੰਘ, ਊਸ਼ਾ ਰਾਣੀ ਦੇ ਘਰ ਆਉਂਦਾ ਜਾਂਦਾ ਸੀ, ਜਿਸ ਨੂੰ ਮ੍ਰਿਤਕਾ ਲੜਕੀ ਚੰਗਾ ਨਹੀਂ ਸੀ ਸਮਝਦੀ। ਇਸੇ ਗੱਲ ਦੀ ਰੰਜਿਸ਼ ਤਹਿਤ ਦੋਸ਼ੀ ਗੁਰਵਿੰਦਰ ਸਿੰਘ ਨੇ ਮਿਤੀ 29-05-2026 ਨੂੰ ਸਵੇਰ ਦੇ ਸਮੇਂ ਜਦੋਂ ਊਸ਼ਾ ਰਾਣੀ ਆਪਣੇ ਕੰਮ 'ਤੇ ਚਲੀ ਗਈ ਤਾਂ ਉਸ ਨੇ ਕੁੜੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮੁਲਜ਼ਮ ਗੁਰਵਿੰਦਰ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਕੇ ਇਸਦਾ 04 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ। ਮ੍ਰਿਤਕ ਲੜਕੀ ਦੇ ਜਲੇ ਹੋਏ ਪਿੰਜਰ ਦਾ ਪੋਸਟਮਾਰਟਮ ਕਰਵਾਇਆ ਜਾਣਾ ਹੈ ਅਤੇ ਤਫਤੀਸ਼ ਜਾਰੀ ਹੈ।

Lover murdered his girlfriends


Recommended Posts