ਟ੍ਰੇਸੀ, ਕੈਲੀਫ਼ੋਰਨੀਆ ਵਿੱਚ ਮੈਡਲਾਈਨ ਇੰਡਸਟ੍ਰੀਜ਼ ਦੇ ਡਿਸਟ੍ਰੀਬਿਊਸ਼ਨ ਸੈਂਟਰ ਵਿੱਚ ਭਿਆਨਕ ਅੱਗ
June 12, 2026
ਟ੍ਰੇਸੀ, ਕੈਲੀਫ਼ੋਰਨੀਆ ਵਿੱਚ ਮੈਡਲਾਈਨ ਇੰਡਸਟ੍ਰੀਜ਼ ਦੇ ਡਿਸਟ੍ਰੀਬਿਊਸ਼ਨ ਸੈਂਟਰ ਵਿੱਚ ਭਿਆਨਕ ਅੱਗ
ਟ੍ਰੇਸੀ, ਕੈਲੀਫ਼ੋਰਨੀਆ (ਪੰਜਾਬੀ ਪਹਿਚਾਣ ) ਵੀਰਵਾਰ ਦੁਪਹਿਰ ਟ੍ਰੇਸੀ ਸ਼ਹਿਰ ਵਿੱਚ ਸਥਿਤ
ਮੈਡਲਾਈਨ ਇੰਡਸਟ੍ਰੀਜ਼ (Medline Industries) ਦੇ ਇੱਕ ਵੱਡੇ ਡਿਸਟ੍ਰੀਬਿਊਸ਼ਨ ਸੈਂਟਰ ਵਿੱਚ
ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਅਸਮਾਨ ਵਿੱਚ ਕਾਲੇ ਧੂੰਏਂ ਦੇ ਵਿਸ਼ਾਲ ਗੁਬਾਰ ਉੱਠਦੇ ਦੇਖੇ ਗਏ।
ਟ੍ਰੇਸੀ ਪੁਲਿਸ ਅਨੁਸਾਰ ਅੱਗ ਪ੍ਰੋਮੋਨਟਰੀ ਪਾਰਕਵੇਅ ਦੇ 5700 ਬਲਾਕ ਵਿੱਚ ਲੱਗੀ। ਸੁਰੱਖਿਆ
ਦੇ ਮੱਦੇਨਜ਼ਰ ਅੱਗ ਵਾਲੀ ਇਮਾਰਤ ਅਤੇ ਆਸ-ਪਾਸ ਦੇ ਗੋਦਾਮਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਸੈਨ
ਜੋਆਕਿਨ ਕਾਊਂਟੀ ਆਫ਼ਿਸ ਆਫ਼ ਐਮਰਜੈਂਸੀ ਸਰਵਿਸਿਜ਼ ਨੇ ਦੱਸਿਆ ਕਿ ਅੱਗ ਮੈਡਲਾਈਨ ਦੀ ਇਮਾਰਤ ਤੱਕ
ਹੀ ਸੀਮਿਤ ਹੈ।
ਡਰੋਨ ਦ੍ਰਿਸ਼ਾਂ ਵਿੱਚ ਅੱਗ ਕਾਰਨ
ਕਾਲੇ ਧੂੰਏਂ ਦੀ ਇੱਕ ਵੱਡੀ ਕੰਧ ਵਰਗਾ ਦ੍ਰਿਸ਼ ਨਜ਼ਰ ਆਇਆ। ਮੌਕੇ ’ਤੇ ਕਈ ਟਰੱਕ ਕੰਟੇਨਰ ਅਤੇ
ਹੋਰ ਵਾਹਨ ਵੀ ਅੱਗ ਦੀ ਲਪੇਟ ਵਿੱਚ ਆ ਗਏ।
ਅੱਗ ਬੁਝਾਉ ਦਸਤਿਆਂ ਦੇ ਕੰਮ ਦੌਰਾਨ ਪ੍ਰੋਮੋਨਟਰੀ ਪਾਰਕਵੇਅ ਨੂੰ ਆਵਾਜਾਈ ਲਈ ਬੰਦ
ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਇਲਾਕੇ ਵਿੱਚ ਲੋਕਾਂ ਦੀ ਸੁਰੱਖਿਅਤ ਨਿਕਾਸੀ ਅਤੇ ਟ੍ਰੈਫਿਕ
ਪ੍ਰਬੰਧਨ ਵਿੱਚ ਸਹਾਇਤਾ ਕੀਤੀ ਜਾ ਰਹੀ ਹੈ।
ਟ੍ਰੇਸੀ ਪੁਲਿਸ ਨੇ ਦੱਸਿਆ ਕਿ ਇਲਾਕੇ ਵਿੱਚ ਲੱਗੀਆਂ ਕਈ ਅੱਗਾਂ ਬਾਰੇ ਜਾਣਕਾਰੀ
ਮਿਲੀ ਹੈ ਅਤੇ ਇਸ ਸਥਿਤੀ ਨਾਲ ਨਜਿੱਠਣ ਲਈ ਸਾਊਥ ਸੈਨ ਜੋਆਕਿਨ ਕਾਊਂਟੀ ਫਾਇਰ ਅਥਾਰਟੀ ਨਾਲ ਮਿਲ
ਕੇ ਕੰਮ ਕੀਤਾ ਜਾ ਰਿਹਾ ਹੈ।
ਮੈਡਲਾਈਨ ਇੰਡਸਟ੍ਰੀਜ਼ ਬਾਰੇ
ਮੈਡਲਾਈਨ ਇੰਡਸਟ੍ਰੀਜ਼ ਦੁਨੀਆ ਦੀਆਂ ਸਭ ਤੋਂ ਵੱਡੀਆਂ ਮੈਡੀਕਲ ਅਤੇ ਸਰਜੀਕਲ ਉਤਪਾਦ
ਸਪਲਾਈ ਕਰਨ ਵਾਲੀਆਂ ਕੰਪਨੀਆਂ ਵਿੱਚੋਂ ਇੱਕ ਹੈ। ਕੰਪਨੀ ਦੀ ਵੈੱਬਸਾਈਟ ਅਨੁਸਾਰ ਇਹ ਸਿਹਤ ਸੰਭਾਲ
ਖੇਤਰ ਲਈ ਮੈਡੀਕਲ ਉਤਪਾਦਾਂ ਅਤੇ ਸਪਲਾਈ ਚੇਨ ਹੱਲਾਂ ਦੀ ਸੇਵਾ ਪ੍ਰਦਾਨ ਕਰਦੀ ਹੈ।
ਕੰਪਨੀ ਨੇ ਇਸ ਮਹੀਨੇ ਆਪਣੀ 60ਵੀਂ ਵਰ੍ਹੇਗੰਢ ਮਨਾਈ ਹੈ। ਹਾਲੀਆ ਜਾਣਕਾਰੀ ਮੁਤਾਬਕ
ਮੈਡਲਾਈਨ ਲਗਭਗ 3.35 ਲੱਖ ਸਿਹਤ ਸੰਬੰਧੀ ਉਤਪਾਦਾਂ ਦੀ ਵੰਡ ਕਰਦੀ ਹੈ, ਜਿਨ੍ਹਾਂ
ਵਿੱਚੋਂ ਕਰੀਬ 1.90 ਲੱਖ ਉਤਪਾਦ ਮੈਡਲਾਈਨ ਬ੍ਰਾਂਡ ਦੇ ਹਨ ਅਤੇ ਲਗਭਗ 70,000 ਉਤਪਾਦ ਕੰਪਨੀ ਖੁਦ
ਤਿਆਰ ਕਰਦੀ ਹੈ।
ਮੈਡਲਾਈਨ ਦੇ ਦੁਨੀਆ ਭਰ ਵਿੱਚ 70 ਡਿਸਟ੍ਰੀਬਿਊਸ਼ਨ ਸੈਂਟਰ ਅਤੇ 30 ਨਿਰਮਾਣ
ਇਕਾਈਆਂ ਹਨ।
ਕੰਪਨੀ ਨੇ ਜਾਰੀ ਬਿਆਨ ਵਿੱਚ ਕਿਹਾ, “ਅਸੀਂ
ਪੁਸ਼ਟੀ ਕਰਦੇ ਹਾਂ ਕਿ ਸਾਡੇ ਟ੍ਰੇਸੀ, ਕੈਲੀਫ਼ੋਰਨੀਆ ਡਿਸਟ੍ਰੀਬਿਊਸ਼ਨ ਸੈਂਟਰ ਵਿੱਚ ਅੱਗ ਲੱਗੀ ਹੋਈ ਹੈ। ਸਾਰੇ
ਕਰਮਚਾਰੀਆਂ ਅਤੇ ਮੌਕੇ ’ਤੇ ਮੌਜੂਦ ਸਟਾਫ ਦੀ ਗਿਣਤੀ ਕਰ ਲਈ ਗਈ ਹੈ ਅਤੇ ਹਰ ਕੋਈ ਸੁਰੱਖਿਅਤ ਹੈ।
ਅਸੀਂ ਸਥਾਨਕ ਅਧਿਕਾਰੀਆਂ ਅਤੇ ਐਮਰਜੈਂਸੀ ਸੇਵਾਵਾਂ ਨਾਲ ਮਿਲ ਕੇ ਅੱਗ ਦੇ ਪ੍ਰਭਾਵ ਦਾ ਮੁਲਾਂਕਣ
ਕਰ ਰਹੇ ਹਾਂ ਅਤੇ ਹੋਰ ਜਾਣਕਾਰੀ ਉਪਲਬਧ ਹੋਣ ’ਤੇ ਸਾਂਝੀ ਕਰਾਂਗੇ।”
City Band Tracy California
Recommended Posts
Religious
@Punjabi Pehchan
@Punjabi Pehchan
@Punjabi Pehchan
@Punjabi Pehchan
Latest
Most Visited Stories