ਭਾਰਤ ਪਾਕਿਸਤਾਨ ਦੇ ਵੱਧਦੇ ਤਣਾਅ ਨੂੰ ਧਿਆਨ ਵਿਚ ਰੱ ">
ਪਾਕਿਸਤਾਨ ਨੇ ਵੰਡ ਤੋਂ ਕਰੀਬ 77 ਸਾਲ ਬਾਅਦ ਸਿੱਖ ਸੰਗਤ ਲਈ ਮੁੜ ਖੋਲ੍ਹਿਆ ਲਾਹੌਰ ਸਥਿਤ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ    ਰਵਨੀਤ ਬਿੱਟੂ ਨੇ 'ਸਤਲੁਜ' ਫ਼ਿਲਮ 'ਤੇ ਚੁੱਕੇ ਸਵਾਲ, ਕਿਹਾ– ਇੱਕ ਪੱਖ ਦੀ ਕਹਾਣੀ ਦਿਖਾਉਣਾ ਠੀਕ ਨਹੀਂ    “ਰਾਣਾ ਗੁਰਜੀਤ ਰਹਿ ਗਿਆ ਐਮਸੀ ਗਿਣਦਾ, ਆਮ ਆਦਮੀ ਪਾਰਟੀ ਵਾਲੇ ਮੇਅਰ ਬਣਾ ਗਏ    ਪੰਜਾਬ ‘ਚ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ! ਸੌਖੀਆਂ ਕਿਸ਼ਤਾਂ ‘ਚ ਭਰ ਸਕਣਗੇ ਬਕਾਇਆ ਬਿੱਲ    FBI ਦੀ ਵੱਡੀ ਕਾਰਵਾਈ! SHO ਗੁਰਿੰਦਰਜੀਤ ਨਾਗਰਾ 'ਤੇ $4 ਲੱਖ ਦੀ ਵਸੂਲੀ ਦਾ ਦੋਸ਼    Gangster Goldy Brar ਦੀ ਗ੍ਰਿਫ਼ਤਾਰੀ ਲਈ 48 ਲੱਖ ਰੁਪਏ ਦੇਵੇਗਾ ਅਮਰੀਕਾ, FBI ਨੇ 'ਆਪ੍ਰੇਸ਼ਨ ਹਾਰਡਬਾਲ' ਦੌਰਾਨ ਕੀਤਾ ਐਲਾਨ    ਬੈਲਵਿਊ 'ਚ ਪਤਨੀ ਕਤਲ ਮਾਮਲਾ, ਸਾਫਟਵੇਅਰ ਇੰਜੀਨੀਅਰ ਨੇ ਖੁਦ ਨੂੰ ਦੱਸਿਆ ਬੇਕਸੂਰ    ਬੈਲਵਿਊ 'ਚ ਪਤਨੀ ਕਤਲ ਮਾਮਲਾ, ਸਾਫਟਵੇਅਰ ਇੰਜੀਨੀਅਰ ਨੇ ਖੁਦ ਨੂੰ ਦੱਸਿਆ ਬੇਕਸੂਰ    ਕਾਂਗਰਸ ਅੰਦਰ ਸਿਆਸੀ ਹਲਚਲ, ਚੰਨੀ ਧੜੇ ਨੇ ਮੀਟਿੰਗਾਂ ਤੋਂ ਰੱਖੀ ਦੂਰੀ    ਅਮਰੀਕਾ ਵਿੱਚ ਬਿਸ਼ਨੋਈ ਗੈਂਗ ਖ਼ਿਲਾਫ਼ ਵੱਡੀ ਕਾਰਵਾਈ, ਕੈਲੀਫੋਰਨੀਆ ਵਿੱਚ ਇਕੱਠੇ ਛਾਪੇ; ਕਈ ਗ੍ਰਿਫ਼ਤਾਰ   
ਸਰਹੱਦੀ ਇਲਾਕਿਆਂ 'ਚ 10 ਮਈ ਤੱਕ ਸਕੂਲ ਬੰਦ ਰੱਖਣ ਦਾ ਕੀਤਾ ਐਲਾਨ
May 8, 2025
Https-livepunjabitv-com-control-

Punjabi Pehchan / BUREAU REPORT

ਭਾਰਤ ਪਾਕਿਸਤਾਨ ਦੇ ਵੱਧਦੇ ਤਣਾਅ ਨੂੰ ਧਿਆਨ ਵਿਚ ਰੱਖਦੇ ਹੋਏ  ਜਿੱਥੇ ਸਰਹੱਦੀ ਇਲਾਕਿਆਂ ਨੂੰ ਸੀਲ ਕੀਤਾ ਗਿਆ ਹੈ । ਉੱਥੇ ਹੀ ਸਕੂਲਾਂ ਤੇ ਕਾਲਜਾਂ  ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਵੀ ਛੁੱਟੀਆਂ ਕਰ ਦਿਤੀਆਂ ਗਈਆਂ ਹਨ। ਅੰਮ੍ਰਿਤਸਰ ,ਗੁਰਦਾਸਪੁਰ 'ਤੇ ਪਠਾਨਕੋਟ ਵਿੱਚ ਵੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ  ਰੱਖਦੇ ਹੋਏ ਅਗਲੇ ਹੁਕਮਾਂ ਤੱਕ ਸਕੂਲ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। 

ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਭਾਰਤ ਪਾਕਿਸਤਾਨ ਤਣਾਅ ਵਿਚਕਾਰ ਕਈ ਅਹਿਮ ਕਦਮ ਚੁੱਕੇ ਹਨ ਜਿਨ੍ਹਾਂ ਵਿਚ ਕੇਂਦਰੀ ਵਿਦਿਆਲਿਆ ਸਕੂਲ 10 ਮਈ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਏਅਰ ਫ਼ੋਰਸ ਸਟੇਸ਼ਨ ਅਤੇ ਹਵਾਈ ਅੱਡੇ ਦੇ ਆਲੇ-ਦੁਆਲੇ ਦੇ ਸਾਰੇ ਸਕੂਲਾਂ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਸਕੂਲ ਪ੍ਰਿੰਸੀਪਲਾਂ ਨੇ ਵੀ ਸਰਕੂਲਰ ਜਾਰੀ ਕੀਤੇ ਗਏ ਹਨ ਅਤੇ ਮਾਪਿਆਂ ਲਈ ਆਦੇਸ਼ ਜਾਰੀ ਕੀਤੇ ਗਏ ਹਨ ਉਹ ਆਪਣੇ ਬੱਚਿਆਂ ਨੂੰ ਖ਼ੁਦ ਸਕੂਲ ’ਚੋਂ ਲੈ ਕੇ ਜਾਣ। ਦੱਸ ਦਿੰਦੇ ਹਾਂ ਕਿ ਖ਼ਤਰੇ ਵਾਲੇ ਸਥਾਨਾਂ 'ਤੇ ਸਾਰੇ ਸਕੂਲ ਬੰਦ ਰੱਖਣ ਦੀ ਸਖ਼ਤ ਅਪੀਲ ਕੀਤੀ ਹੈ । ਲੋਕਾਂ ਨੂੰ ਕੰਮ ਅਨੁਸਾਰ ਹੀ ਘਰਾਂ ਤੋਂ ਬਾਹਰ ਨਿਕਲਣ ਲਈ ਕਿਹਾ ਗਿਆ ਹੈ।    


Powered by Froala Editor

Https livepunjabitv com control add posts php


Recommended Posts