< ">
ਪੰਜਾਬ ਕਾਂਗਰਸ 'ਚ 'ਆਲ ਇਜ਼ ਵੈੱਲ', ਰਾਣਾ ਗੁਰਜੀਤ ਨੇ ਅਫ਼ਵਾਹਾਂ 'ਤੇ ਲਗਾਇਆ ਵਿਰਾਮ    'ਸ਼ਾਮ 5 ਵਜੇ ਪੰਜਾਬ 'ਚ ਛਾ ਜਾਂਦਾ ਸੀ ਸਨਾਟਾ'— ਬਿੱਟੂ ਨੇ ਯਾਦ ਕਰਵਾਇਆ ਖ਼ੌਫ਼ਨਾਕ ਦੌਰ    'ਸ਼ਾਮ 5 ਵਜੇ ਪੰਜਾਬ 'ਚ ਛਾ ਜਾਂਦਾ ਸੀ ਸਨਾਟਾ'— ਬਿੱਟੂ ਨੇ ਯਾਦ ਕਰਵਾਇਆ ਖ਼ੌਫ਼ਨਾਕ ਦੌਰ    ਗਿਆਨੀ ਹਰਪ੍ਰੀਤ ਸਿੰਘ ਨੇ ਮੰਗਿਆ 'ਟਰੁੱਥ ਕਮਿਸ਼ਨ'    ਹਾਈਕੋਰਟ ਪਹੁੰਚਿਆ 'ਸਤਲੁਜ' ਫ਼ਿਲਮ ਵਿਵਾਦ,ਫਿਲਮ ਨੂੰ ਬੈਨ ਕਰਨ 'ਤੇ ਪਾਈ ਗਈ ਪਟੀਸ਼ਨ     ਮੁਹਾਲੀ 'ਚ ਨਿਹੰਗ ਜਸਦੀਪ ਸਣੇ 10 'ਤੇ FIR, ਗੁਰਦੁਆਰਾ ਸਿੰਘ ਸ਼ਹੀਦਾਂ ਦੇ ਬਾਹਰ ਕੁੱਟਮਾਰ ਦਾ ਮਾਮਲਾ    “42 ਸਾਲ ਸ਼ਹੀਦਾਂ ਦੇ ਨਾਲ ਸਮਾਗਮ ਦੌਰਾਨ 1984 ਦੇ ਸ਼ਹੀਦਾਂ ਨੂੰ ਭਾਵਪੂਰਤ ਸ਼ਰਧਾਂਜਲੀ    ਕਾਂਗਰਸ 'ਚ ਧੜੇਬੰਦੀ ਵਿਚਾਲੇ ਚੰਨੀ ਧੜੇ ਦੀ ਵੱਡੀ ਰਣਨੀਤਕ ਬੈਠਕ    ਕਾਂਗਰਸ 'ਚ ਧੜੇਬੰਦੀ ਵਿਚਾਲੇ ਚੰਨੀ ਧੜੇ ਦੀ ਵੱਡੀ ਰਣਨੀਤਕ ਬੈਠਕ    ਰਾਜਾ ਵੜਿੰਗ ਨੇ ਕਾਂਗਰਸ ਨੂੰ ਧੜਿਆਂ 'ਚ ਵੰਡਿਆ, ਚੰਨੀ 'ਤੇ ਵੀ ਬਿੱਟੂ ਦਾ ਵੱਡਾ ਹਮਲਾ   
ਰਵਨੀਤ ਬਿੱਟੂ ਨੇ 'ਸਤਲੁਜ' ਫ਼ਿਲਮ 'ਤੇ ਚੁੱਕੇ ਸਵਾਲ, ਕਿਹਾ– ਇੱਕ ਪੱਖ ਦੀ ਕਹਾਣੀ ਦਿਖਾਉਣਾ ਠੀਕ ਨਹੀਂ
July 8, 2026
Ravneet-Bittu-On-Film-Satluj

ਰਵਨੀਤ ਬਿੱਟੂ ਨੇ 'ਸਤਲੁਜ' ਫ਼ਿਲਮ 'ਤੇ ਚੁੱਕੇ ਸਵਾਲ, ਕਿਹਾ– ਇੱਕ ਪੱਖ ਦੀ ਕਹਾਣੀ ਦਿਖਾਉਣਾ ਠੀਕ ਨਹੀਂ

 
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਫਿਲਮ ‘ਸਤਲੁਜ’ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਜਸਵੰਤ ਸਿੰਘ ਖਾਲੜਾ ਸਾਬ੍ਹ ਨਾਲ ਕੋਈ ਲੈਣਾ ਦੇਣਾ ਨਹੀਂ। ਲੋਕ ਸਿਰਫ਼ ਦਿਲਜੀਤ ਦੋਸਾਂਝ ਕਰਕੇ ਇਹ ਫ਼ਿਲਮ ਦੇਖ ਰਹੇ ਹਨ। ਜਦੋਂ ਤੱਕ ਮੇਰੇ ਦਾਦਾ ਜੀ ਜਿਉਂਦੇ ਸੀ ਉਦੋਂ ਤੱਕ ਖਾਲੜਾ ਸਾਬ੍ਹ ‘ਤੇ ਕੋਈ ਕੇਸ ਨਹੀਂ ਸੀ। ਮੇਰੇ ਦਾਦੇ ਦੀ ਮੌਤ ਤੋਂ ਬਾਅਦ ਖਾਲੜਾ ਸਾਬ੍ਹ ਨੂੰ ਚੁੱਕਿਆ ਗਿਆ। ਮੈਂ ਇਹ ਬਿਲਕੁੱਲ ਨਹੀਂ ਕਹਿੰਦਾ ਕਿ ਫ਼ਿਲਮਾਂ ਨਹੀਂ ਬਣਨੀਆਂ ਚਾਹੀਦੀਆਂ ਪਰ ਸਿਰਫ਼ ਇੱਕ ਸਾਈਡ ਦੀ ਸਟੋਰੀ ਦਿਖਾਉਣਾ ਸਹੀ ਨਹੀਂ ਹੈ।
ਉਨ੍ਹਾਂ ਕਿਹਾ ਕਿ 31 ਅਗਸਤ ਨੂੰ ਬੇਅੰਤ ਸਿੰਘ ਜੀ ਦੀ ਸ਼ਹਾਦਤ ਹੋਈ ਤੇ ਉਸ ਦੇ ਬਾਅਦ 6 ਸਤੰਬਰ ਨੂੰ ਖਾਲੜਾ ਸਾਬ੍ਹ ਨੂੰ ਚੁੱਕਿਆ ਗਿਆ। ਜੋ ਲੋਕ ਬਿਨਾਂ ਜਾਣਕਾਰੀ ਦੇ ਬੇਅੰਤ ਸਿੰਘ ਜੀ ‘ਤੇ ਉਂਗਲੀ ਚੁੱਕ ਰਹੇ ਹਨ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿਉਨ੍ਹਾਂ ਦੇ ਸਮੇਂ ਵਿਚ ਖਾਲੜਾ ਸਾਬ੍ਹ ਨੂੰ ਕਿਸੇ ਨੇ ਉਂਗਲੀ ਤੱਕ ਨਹੀਂ ਲਗਾਈ ਸੀ।
ਦੱਸ ਦੇਈਏ ਕਿ ਦਿਲਜੀਤ ਦੁਸਾਂਝ ਦੀ ਇਹ ਫਿਲਮ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ। ਇਹ ਪਿਛਲੇ ਲੰਮੇ ਸਮੇਂ ਤੋਂ ਸੈਂਸਰ ਬੋਰਡ ਦੀ ਹਰੀ ਝੰਡੀ ਨਾ ਮਿਲਣ ਕਾਰਨ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਤੋਂ ਰੁਕੀ ਹੋਈ ਸੀ। ਹਾਲ ਹੀ ਵਿਚ ਇਸ ਨੂੰ ਓ. ਟੀ. ਟੀ. ਪਲੇਟਫਾਰਮ Zee5 ‘ਤੇ ਰਿਲੀਜ਼ ਕੀਤਾ ਗਿਆ ਸੀ ਪਰ 2 ਦਿਨ ਬਾਅਦ ਹੀ ਇਸ ਨੂੰ ਹਟਾ ਦਿੱਤਾ ਗਿਆ ਤੇ ਹੁਣ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਫਿਲਮ ਡਾਊਨਲੋਡ ਕਰਕੇ ਪਿੰਡ-ਪਿੰਡ ਵਿਚ ਜਨਤਕ ਸਕਰੀਨਿੰਗ ਕੀਤੀ ਜਾ ਰਹੀ ਹੈ।
 
 

Ravneet Bittu On Film Satluj


Recommended Posts