ਖਾਲੜਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਰੱਖੀ ਮੰਗ, ਸੱਚ ਸਾਹਮਣੇ ਲਿਆਉਣ ਲਈ ਲੋਕ ਕਮਿਸ਼ਨ ਬਣੇ
July 13, 2026
ਖਾਲੜਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਰੱਖੀ ਮੰਗ, ਸੱਚ ਸਾਹਮਣੇ ਲਿਆਉਣ ਲਈ ਲੋਕ ਕਮਿਸ਼ਨ ਬਣੇ
ਪਰਮਜੀਤ ਕੌਰ ਖਾਲੜਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਗਈ ਹੈ।
ਬੀਬੀ ਖਾਲੜਾ ਨੇ ਲੋਕ ਕਮਿਸ਼ਨ ਦੇ ਗਠਨ ਦੀ ਮੰਗ ਕੀਤੀ ਹੈ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਲਾਪਤਾ
ਲੋਕਾਂ ਦੀ ਅਸਲ ਗਿਣਤੀ ਸਾਹਮਣੇ ਲਿਆਂਦੀ ਜਾਵੇ SGPC ਪੀੜਤ
ਪਰਿਵਾਰਾਂ ਦੀ ਮਾਲੀ ਮਦਦ ਕਰੇ, ਇਹ ਮੰਗ ਵੀ ਬੀਬੀ ਖਾਲੜਾ ਵੱਲੋਂ ਕੀਤੀ ਗਈ ਹੈ।
ਮੁੱਖ ਤੌਰ ‘ਤੇ 3 ਮੰਗਾਂ ਸ੍ਰੀ ਅਕਾਲ ਤਖਤ ਸਾਹਮਣੇ ਉਨ੍ਹਾਂ ਵੱਲੋਂ ਰੱਖੀਆਂ ਗਈਆਂ ਹਨ। ਉਨ੍ਹਾਂ ਨੇ
ਕਿਹਾ ਕਿ ਅਕਾਲ ਤਖਤ ਜਥੇਦਾਰ ਦੇ ਸੱਦੇ ‘ਤੇ ਹਰੀਕੇ ਪੱਤਣ ਵਿਖੇ ਅਰਦਾਸ ਸਮਾਗਮ ਵਿਚ ਇਕੱਠੇ ਹੋਣ
ਦੀ ਪੂਰਾ ਪੰਜਾਬ ਤਿਆਰੀ ਕਰ ਰਿਹਾ ਹੈ। ਮੈਂ ਸਮੁੱਚੇ ਪੰਜਾਬ, ਸਿੱਖ ਪੰਥ
ਤੇ ਦੁਨੀਆ ਭਰ ਦੇ ਲੋਕ ਜੋ ਮਨੁੱਖੀ ਹੱਕਾਂ ਤੇ ਨਿਆੰ ਵਿਚ ਵਿਸ਼ਵਾਸ ਰੱਖਦੇ ਹਨ, ਸੱਚ ਨੂੰ
ਲੱਭਣ ਲਈ ਹੰਭਲਾ ਮਾਰਨ ਦਾ ਤਰਲਾ ਕਰਦੀਆਂ ਲਾਵਾਰਸ ਲਾਸ਼ਾਂ, ਤਸ਼ੱਦਦ
ਅਤੇ ਹਜ਼ਾਰਾਂ ਝੂਠੇ ਪੁਲਿਸ ਮੁਕਾਬਲੇ ਅਜ ਵੀ ਜਵਾਬਦੇਹੀ ਤੇ ਇਨਸਾਫ ਦੀ ਮੰਗ ਕਰ ਰਹੇ ਹਨ। ਸਮੁੱਚਾ
ਸਿੱਖ ਪੰਥ ਸ੍ਰੀ ਅਕਾਲ ਤਖਤ ਸਾਹਿਬ ਵੱਲ ਇਸ ਆਸ ਨਾਲ ਦੇਖ ਰਿਹਾ ਹੈ ਕਿ ਉਹ ਗੁਰੂ ਸਾਹਿਬਾਨ ਵੱਲੋਂ
ਸਥਾਪਤ ਸਿਧਾਂਤ ਮੁਤਾਬਕ ਨਿਡਰਤਾ, ਨਿਰਪੱਖਤਾ ‘ਤੇ ਚੱਲਦਿਆਂ ਅਗਵਾਈ ਦੇਣਗੇ। ਅਸੀਂ ਜਥੇਦਾਰ ਸਾਹਿਬ ਨੂੰ ਅਪੀਲ ਕਰਦੇ
ਹਾਂ ਕਿ 80 ਤੇ 90 ਦੇ ਦਹਾਕੇ ਦੌਰਾਨ ਲਾਪਤਾ ਲੋਕਾਂ ਦਾ ਅੰਕੜਾ ਸਾਹਮਣੇ ਆਵੇ । ਝੂਠੇ ਪੁਲਿਸ
ਮੁਕਾਬਲਿਆਂ ‘ਚ ਮਾਰੇ ਗਏ ਲੋਕਾਂ ਦੀ ਅਸਲ ਗਿਣਤੀ ਸਾਹਮਣੇ ਲਿਆਉਣ ਲਈ ਇਕ ਲੋਕ ਕਮਿਸ਼ਨ ਦਾ ਗਠਨ
ਕੀਤਾ ਜਾਵੇ।
ਉਨ੍ਹਾਂ ਅਣਪਛਾਤੀਆਂ ਲਾਸ਼ਾਂ ਜਿਨ੍ਹਾਂ ਦੀ ਪਛਾਣ ਸ. ਖਾਲੜਾ ਨੇ ਆਪਣੀ ਸ਼ਹਾਦਤ ਨਾਲ
ਕੀਤੀ, ਕੇਂਦਰੀ ਸਿੱਖ ਅਜਾਇਬ ਘਰ ਵਿਚ ਉਨ੍ਹਾਂ ਦਾ ਬਣਦਾ ਸਥਾਨ ਉਨ੍ਹਾਂ ਨੂੰ ਦਿੱਤਾ ਜਾਵੇ
ਜਿਸ ਦੇ ਉਹ ਹੱਕਦਾਰ ਹਨ। SGPC ਪੀੜ੍ਹਤ ਪਰਿਵਾਰਾਂ ਦੀ ਮਾਲੀ ਮਦਦ ਕਰੇ।
Paramjit kaur khalras
Recommended Posts
Religious
@Punjabi Pehchan
@Punjabi Pehchan
@Punjabi Pehchan
Latest
Most Visited Stories