ਗੁਆਂਢੀ ਨੇ ਰਚੀ ਕਤਲ ਦੀ ਸਾਜ਼ਿਸ਼, 44 ਹਜ਼ਾਰ ਲੁੱਟ ਕੇ ਹੋਇਆ ਫਰਾਰ, ਗ੍ਰਿਫ਼ਤਾਰ    ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ ਰਾਜਾ ਵੜਿੰਗ!    ਪੰਜਾਬੀ ਪਹਿਲਵਾਨ ਦੇ ਇੱਕ ਥੱਪੜ ਨਾਲ ਬੇਹੋਸ਼ ਹੋਇਆ ਸਾਬਕਾ WWE ਚੈਂਪੀਅਨ, ਨਾਕਆਊਟ ਮਗਰੋਂ ਮੁੜ ਨਹੀਂ ਹੋ ਸਕਿਆ ਖੜ੍ਹਾ    ਸੁੱਤੇ ਪਏ ਪਰਿਵਾਰ ‘ਤੇ ਡਿੱਗੀ ਘਰ ਦੀ ਛੱਤ, ਮਾਂ-ਪੁੱਤਰ ਦੀ ਮੌਤ, ਦੋ ਕੁੜੀਆਂ ਗੰਭੀਰ ਰੂਪ ‘ਚ ਜ਼ਖਮੀ    ATM 'ਤੇ ਹੋਈ ਵੱਡੀ ਠੱਗੀ, 1000 ਰੁਪਏ ਕੱਢਦੇ ਹੀ ਖਾਤੇ 'ਚੋਂ 41 ਹਜ਼ਾਰ ਗਾਇਬ    ਅੱਜ ਹਰੀਕੇ ਪੱਤਣ ਵਿਖੇ ਅਰਦਾਸ ਸਮਾਗਮ, ਜਥੇਦਾਰ ਗੜਗੱਜ ਨੇ ਪੀਤੜ ਪਰਿਵਾਰਾਂ ਦੇ ਇਨਸਾਫ਼ ਲਈ ਦਿੱਤਾ ਸੱਦਾ    ਰਾਜ਼ੀਨਾਮੇ ਤੋਂ ਬਾਅਦ ਵੀ ਨਾ ਮੁੱਕੀ ਰੰਜਿਸ਼, ਸਾਂਢੂ ਦਾ ਕਤਲ; ਪੁਲਿਸ ਨੇ 7 ਨੂੰ ਕੀਤਾ ਨਾਮਜ਼ਦ    'ਸਤਲੁਜ' ਫਿਲਮ 'ਤੇ ਛਿੜੇ ਵਿਵਾਦ ਵਿਚਾਲੇ ਕੈਪਟਨ ਦੀ ਐਂਟਰੀ, ਬੋਲੇ- ਬਿੱਟੂ ਦਾ ਇਤਰਾਜ਼ ਜਾਇਜ਼ ਨਹੀਂ    ਚੰਨੀ ਨੂੰ CM ਚਿਹਰਾ ਬਣਾਉਣ ਦੀ ਮੰਗ ਰੱਦ, ਬਘੇਲ ਨੇ ਕੀਤਾ ਸਪੱਸ਼ਟ ਐਲਾਨ    ਸਕੂਲ ਫੀਸ ਰੈਗੂਲੇਸ਼ਨ ਆਰਡੀਨੈਂਸ ਨੂੰ ਰਾਜਪਾਲ ਵੱਲੋਂ ਮਿਲੀ ਮਨਜ਼ੂਰੀ ; ਮੁੱਖ ਮੰਤਰੀ ਨੇ ਕੀਤਾ ਧੰਨਵਾਦ   
ਗੁਆਂਢੀ ਨੇ ਰਚੀ ਕਤਲ ਦੀ ਸਾਜ਼ਿਸ਼, 44 ਹਜ਼ਾਰ ਲੁੱਟ ਕੇ ਹੋਇਆ ਫਰਾਰ, ਗ੍ਰਿਫ਼ਤਾਰ
July 14, 2026
-faridkot-murder-case

ਗੁਆਂਢੀ ਨੇ ਰਚੀ ਕਤਲ ਦੀ ਸਾਜ਼ਿਸ਼, 44 ਹਜ਼ਾਰ ਲੁੱਟ ਕੇ ਹੋਇਆ ਫਰਾਰ, ਗ੍ਰਿਫ਼ਤਾਰ

ਫਰੀਦਕੋਟ ਕਤਲ ਕਾਂਡ: ਅਪਾਹਜ ਮਹਿਲਾ ਦਾ ਕਾਤਲ ਨਿਕਲਿਆ ਗੁਆਂਢੀ

ਫਰੀਦਕੋਟ ਪੁਲਿਸ ਨੇ ਦਿਨ-ਦਿਹਾੜੇ ਹੋਏ ਕਤਲ ਦੇ ਸਨਸਨੀਖੇਜ਼ ਮਾਮਲੇ ਨੂੰ ਮਹਿਜ਼ ਦੋ ਘੰਟਿਆਂ ਵਿੱਚ ਸੁਲਝਾਉਂਦਿਆਂ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੋਸ਼ੀ ਕੋਲੋਂ ਕਤਲ ਵਿੱਚ ਵਰਤੇ ਗਏ ਇੱਕ ਕਟਰ, ਇੱਕ ਕਰਦ ਅਤੇ ਚੋਰੀ ਕੀਤੇ 44 ਹਜ਼ਾਰ ਰੁਪਏ ਨਕਦ ਵੀ ਬਰਾਮਦ ਕੀਤੇ ਹਨ।
ਐਸ.ਪੀ. (ਇਨਵੈਸਟੀਗੇਸ਼ਨ) ਜੋਗੇਸ਼ਵਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੀ ਕੱਲ ਮੁਹੱਲਾ ਜਾਨੀਆ ਵਿੱਚ ਪ੍ਰਦੀਪ ਕਾਲੜਾ ਦੀ ਪਤਨੀ ਨੀਤੂ ਦਾ ਘਰ ਅੰਦਰ ਕਤਲ ਕਰ ਦਿੱਤਾ ਗਿਆ ਸੀ। ਸ਼ਿਕਾਇਤਕਰਤਾ ਦੇ ਬਿਆਨਾਂ ਅਤੇ ਗਵਾਹਾਂ ਤੋਂ ਮਿਲੇ ਇਨਪੁੱਟ ਦੇ ਆਧਾਰ 'ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਗੁਆਂਢੀ ਪ੍ਰੇਮ ਚੰਦ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ ਵਿੱਚ ਲਿਆ ਅਤੇ ਪੁੱਛਗਿੱਛ ਦੌਰਾਨ ਮਾਮਲੇ ਦਾ ਖੁਲਾਸਾ ਹੋ ਗਿਆ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਦੋਸ਼ੀ ਪਹਿਲਾਂ ਤੋਂ ਬਣਾਈ ਸਾਜ਼ਿਸ਼ ਤਹਿਤ ਘਰ ਵਿੱਚ ਦਾਖਲ ਹੋਇਆ, ਔਰਤ ਦਾ ਕਤਲ ਕੀਤਾ ਅਤੇ ਅਲਮਾਰੀ ਵਿੱਚ ਰੱਖੇ 44 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਿਆ।
ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਹੁਣ ਉਸ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿੱਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਜਾਰੀ ਹੈ।

faridkot murder case


Recommended Posts