ਗੁਆਂਢੀ ਨੇ ਰਚੀ ਕਤਲ ਦੀ ਸਾਜ਼ਿਸ਼, 44 ਹਜ਼ਾਰ ਲੁੱਟ ਕੇ ਹੋਇਆ ਫਰਾਰ, ਗ੍ਰਿਫ਼ਤਾਰ
July 14, 2026 / main news
ਗੁਆਂਢੀ ਨੇ ਰਚੀ ਕਤਲ ਦੀ ਸਾਜ਼ਿਸ਼, 44 ਹਜ਼ਾਰ ਲੁੱਟ ਕੇ ਹੋਇਆ ਫਰਾਰ, ਗ੍ਰਿਫ਼ਤਾਰ
ਫਰੀਦਕੋਟ ਕਤਲ ਕਾਂਡ: ਅਪਾਹਜ ਮਹਿਲਾ ਦਾ ਕਾਤਲ ਨਿਕਲਿਆ ਗੁਆਂਢੀ
ਫਰੀਦਕੋਟ ਪੁਲਿਸ ਨੇ ਦਿਨ-ਦਿਹਾੜੇ ਹੋਏ ਕਤਲ ਦੇ ਸਨਸਨੀਖੇਜ਼ ਮਾਮਲੇ ਨੂੰ ਮਹਿਜ਼ ਦੋ
ਘੰਟਿਆਂ ਵਿੱਚ ਸੁਲਝਾਉਂਦਿਆਂ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੋਸ਼ੀ
ਕੋਲੋਂ ਕਤਲ ਵਿੱਚ ਵਰਤੇ ਗਏ ਇੱਕ ਕਟਰ, ਇੱਕ ਕਰਦ ਅਤੇ ਚੋਰੀ ਕੀਤੇ 44 ਹਜ਼ਾਰ ਰੁਪਏ ਨਕਦ ਵੀ ਬਰਾਮਦ ਕੀਤੇ ਹਨ।
ਐਸ.ਪੀ. (ਇਨਵੈਸਟੀਗੇਸ਼ਨ) ਜੋਗੇਸ਼ਵਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ
ਬੀਤੀ ਕੱਲ ਮੁਹੱਲਾ ਜਾਨੀਆ ਵਿੱਚ ਪ੍ਰਦੀਪ ਕਾਲੜਾ ਦੀ ਪਤਨੀ ਨੀਤੂ ਦਾ ਘਰ ਅੰਦਰ ਕਤਲ ਕਰ ਦਿੱਤਾ
ਗਿਆ ਸੀ। ਸ਼ਿਕਾਇਤਕਰਤਾ ਦੇ ਬਿਆਨਾਂ ਅਤੇ ਗਵਾਹਾਂ ਤੋਂ ਮਿਲੇ ਇਨਪੁੱਟ ਦੇ ਆਧਾਰ 'ਤੇ ਪੁਲਿਸ
ਨੇ ਤੁਰੰਤ ਕਾਰਵਾਈ ਕਰਦਿਆਂ ਗੁਆਂਢੀ ਪ੍ਰੇਮ ਚੰਦ ਨੂੰ ਸ਼ੱਕ ਦੇ ਆਧਾਰ 'ਤੇ
ਹਿਰਾਸਤ ਵਿੱਚ ਲਿਆ ਅਤੇ ਪੁੱਛਗਿੱਛ ਦੌਰਾਨ ਮਾਮਲੇ ਦਾ ਖੁਲਾਸਾ ਹੋ ਗਿਆ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਦੋਸ਼ੀ ਪਹਿਲਾਂ ਤੋਂ ਬਣਾਈ ਸਾਜ਼ਿਸ਼ ਤਹਿਤ
ਘਰ ਵਿੱਚ ਦਾਖਲ ਹੋਇਆ, ਔਰਤ ਦਾ ਕਤਲ ਕੀਤਾ ਅਤੇ ਅਲਮਾਰੀ ਵਿੱਚ ਰੱਖੇ 44 ਹਜ਼ਾਰ
ਰੁਪਏ ਲੈ ਕੇ ਫਰਾਰ ਹੋ ਗਿਆ।
ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ
ਹੈ ਅਤੇ ਹੁਣ ਉਸ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ
ਸਬੰਧੀ ਥਾਣਾ ਸਿਟੀ ਫਰੀਦਕੋਟ ਵਿੱਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਜਾਰੀ ਹੈ।
faridkot murder case