ਇਥੋਪੀਆ ‘ਚ ਅਗਵਾ ਕੀਤੇ ਗਏ ਪੰਜਾਬ ਤੇ ਹਰਿਆਣਾ ਦੇ 4 ਨੌਜਵਾਨ, MP ਸਤਨਾਮ ਸੰਧੂ ਨੇ ਵਿਦੇਸ਼ ਮੰਤਰਾਲੇ ਨੂੰ ਲਿਖੀ ਚਿੱਠੀ
July 16, 2026 / main news
ਇਥੋਪੀਆ ‘ਚ ਅਗਵਾ ਕੀਤੇ ਗਏ ਪੰਜਾਬ ਤੇ ਹਰਿਆਣਾ ਦੇ 4 ਨੌਜਵਾਨ, MP ਸਤਨਾਮ ਸੰਧੂ ਨੇ ਵਿਦੇਸ਼ ਮੰਤਰਾਲੇ ਨੂੰ ਲਿਖੀ ਚਿੱਠੀ
MP ਸਤਨਾਮ ਸਿੰਘ ਸੰਧੂ ਨੇ ਪੰਜਾਬ ਤੇ ਹਰਿਆਣਾ ਵਿਚ ਅਗਵਾ ਕੀਤੇ ਗਏ 4 ਨੌਜਵਾਨਾਂ
ਦੀ ਵਤਨ ਵਾਪਸੀ ਲਈ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਦੱਸਿਆ ਕਿ ਚਾਰੋਂ ਨੌਜਵਾਨ
ਨੂੰ ਕੁੱਟਿਆ ਗਿਆ, ਉਨ੍ਹਾਂ ‘ਤੇ ਤਸ਼ੱਦਦ ਕੀਤਾ ਗਿਆ, ਤੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ‘ਤੇ ਹਮਲਾ ਵੀ
ਕੀਤਾ ਗਿਆ।
ਚਾਰੋਂ ਨੌਜਵਾਨਾਂ ਤੋਂ ਉਨ੍ਹਾਂ ਦੇ ਪੈਸੇ ਖੋਹ ਲਏ ਗਏ ਤੇ ਉਨ੍ਹਾਂ ਵੱਲੋਂ ਗੁਹਾਰ
ਲਗਾਈ ਗਈ ਹੈ ਕਿ ਸਾਨੂੰ ਅਗਵਾਕਾਰਾਂ ਦੇ ਚੁੰਗਲ ਵਿਚੋਂ ਕੱਢਿਆ ਜਾਵੇ। ਉਨ੍ਹਾਂ ਨੇ ਫਗਵਾੜਾ ਦੇ
ਵਸਨੀਕ ਗੌਰਵ, ਗੁਰਦਾਸਪੁਰ ਦੇ ਕਲਾਨੌਰ ਸਥਿਤ ਰਹੀਮਾਬਾਦ ਦੇ ਵਸਨੀਕ ਮਨਜੀਤ ਸਿੰਘ, ਹਰਿਆਣਾ
ਦੇ ਕੈਥਲ ਜ਼ਿਲ੍ਹੇ ਦੇ ਵਸਨੀਕ ਸੁਖਵਿੰਦਰ ਸਿੰਘ ਕਕਰਾਲਾ ਅਤੇ ਸੁਰਜੀਤ ਸਿੰਘ ਚੀਕਾ ਦੀ ਜਲਦ ਤੋਂ
ਜਲਦ ਸੁਰੱਖਿਅਤ ਭਾਰਤ ਵਾਪਸੀ ਯਕੀਨੀ ਬਣਾਉਣ ਲਈ ਤੁਰੰਤ ਵਿਦੇਸ਼ ਮੰਤਰਾਲੇ ਨੂੰ ਦਖ਼ਲ ਦੇਣ।
ਚਾਰੋਂ ਨੌਜਵਾਨ ਜਦੋਂ ਏਅਰਪੋਰਟ ‘ਤੇ ਪਹੁੰਚੇ ਤਾਂ ਅਗਵਾਕਾਰਾਂ ਨੇ ਇਨ੍ਹਾਂ ਨੂੰ
ਆਪਣੇ ਝਾਂਸੇ ਵਿਚ ਲੈ ਕੇ ਮਦਦ ਦੇਣ ਦਾ ਭਰੋਸਾ ਦਿੱਤਾ। ਗੁੰਮਰਾਹ ਕਰਕੇ ਅਗਵਾ ਕਰ ਲਿਆ ਤੇ ਉਥੇ
ਲਿਜਾ ਕੇ ਇਨ੍ਹਾਂ ਨਾਲ ਤਸ਼ੱਦਦ ਕੀਤਾ। ਇਸ ਲਈ ਮੈਂ ਵਿਦੇਸ਼ ਮੰਤਰਾਲੇ ਨੂੰ ਇਸ ਮੁੱਦੇ ‘ਚ ਦਖਲ ਦੇਣ
ਦੀ ਮੰਗ ਕਰਦਾ ਹਾਂ। MP ਸੰਧੂ ਨੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਤੇ ਨਾਲ
ਹੀ ਅਪੀਲ ਕੀਤੀ ਕਿ ਜਿੱਥੇ ਖਤਰਾ ਹੋਵੇ, ਉੱਥੇ ਜਾਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਆਪਣੀਆਂ ਕੀਮਤੀ ਜਾਨਾਂ ਨੂੰ ਜੋਖਮ ਵਿੱਚ
ਨਾ ਪਾਇਆ ਜਾਵੇ। ਇਸ ਤੋਂ ਪਹਿਲਾਂ ਵੀ ਮੇਰੇ ਧਿਆਨ ਵਿੱਚ ਆਏ ਅਜਿਹੇ ਕਈ ਮਾਮਲਿਆਂ ਵਿੱਚ ਅਸੀਂ
ਸਫ਼ਲਤਾਪੂਰਵਕ ਦਖ਼ਲ ਦਿੱਤਾ ਹੈ ਅਤੇ ਵਿਦੇਸ਼ਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਭਾਰਤੀ
ਨੌਜਵਾਨਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਵਿੱਚ ਕਾਮਯਾਬ ਰਹੇ ਹਾਂ। ਇਸ ਵਾਰ ਵੀ ਸਾਡੀ ਪੂਰੀ
ਕੋਸ਼ਿਸ਼ ਹੋਵੇਗੀ ਕਿ ਗੌਰਵ ਸਣੇ ਚਾਰੋਂ ਨੌਜਵਾਨ ਨੂੰ ਸੁਰੱਖਿਅਤ ਆਪਣੇ ਮਾਪਿਆਂ ਕੋਲ ਵਾਪਸ
ਪਹੁੰਚਾਇਆ ਜਾਵੇ।
MP Satnaam Singh Write Leter