ਦਿਵੰਗਤ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਾਲੀਅਨ ਦੀ ਮੌਤ ਨਾਲ ਜੁੜੇ ਵਿਵਾਦ ਤੇ ਅਦਾਕਾਰ ਸੂਰਜ ਪੰਚੋਲੀ ਨੇ ਤੋੜੀ ਚੁੱਪੀ ਦਿਲਜੀਤ ਨੇ ਵੈਂਬਲੀ ਤੇ 92,000 ਪ੍ਰਸ਼ੰਸਕਾਂ ਨਾਲ ਰਚਿਆ ਇਤਿਹਾਸ; ਐਡ ਸ਼ੀਰਨ, ਟੇਲਰ ਸਵਿਫਟ ਨੂੰ ਪਛਾੜਿਆ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਕੈਦੀ ਦੀ ਮੌਤ, ਕੈਦੀਆਂ ਨੇ ਕੀਤਾ ਜਮਕਰ ਹੰਗਾਮਾ ਜਲੰਧਰ ਵਿੱਚ ਪੁਲਿਸ ਤੋਂ ਬਚਣ ਲਈ ਕੋਰਟ ਬਿਲਡਿੰਗ ਤੋਂ ਕੁੱਦੇ ਗੈਂਗਸਟਰ ਅਮਨ-ਫਤੇਹ, ਦੋਵਾਂ ਦੀਆਂ ਲੱਤਾਂ ਟੁੱਟੀਆਂ ਜਲੰਧਰ ਵਿੱਚ ਬਿਸਕੁਟ-ਨਮਕੀਨ ਫੈਕਟਰੀ ਵਿੱਚ ਭਿਆਨਕ ਅੱਗ, ਲੱਖਾਂ ਦਾ ਸਟਾਕ ਸੜਕੇ ਸੁਆਹ ਮੱਕਾ ਦੇ ਨੇੜੇ ਹੂਤੀ ਡਰੋਨ ਇੰਟਰਸੈਪਟ, ਸਾਊਦੀ ਏਅਰ ਡਿਫੈਂਸ ਨੇ ਕੀਤਾ ਨਸ਼ਟ; ਹੂਤੀਆਂ ਨੇ ਕੀਤਾ ਇਨਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਈਰਾਨੀ ਤੇਲ ਰੱਖ ਸਕਦਾ ਹੈ, ਵੈਨੇਜ਼ੂਏਲਾ ਵਾਂਗ ਓਪਨਏਆਈ ਅਤੇ ਐਂਥਰੋਪਿਕ ਮੁਖੀਆਂ ਤੋਂ ਬਾਅਦ, ਚੀਨ ਦੇ ਰਾਜ ਸੁਰੱਖਿਆ ਮੰਤਰੀ ਨੇ AI ਜੋਖਮਾਂ ਬਾਰੇ ਚੇਤਾਵਨੀ ਦਿੱਤੀ IPL 2027 ਨਿਲਾਮੀ ਨੂੰ ਲੈ ਕੇ BCCI ਦਾ ਵੱਡਾ ਫੈਸਲਾ, ਭਾਰਤ ਵਿੱਚ ਹੀ ਲੱਗੇਗੀ ਖਿਡਾਰੀਆਂ ਤੇ ਬੋਲੀ, ਜਾਣੋ ਪੂਰੀ ਜਾਣਕਾਰੀ ਮੱਕਾ ਨੇੜੇ ਈਰਾਨ ਵੱਲੋਂ ਕੀਤੇ ਗਏ ਡਰੋਨ ਹਮਲੇ ਦੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਖ਼ਤ ਨਿੰਦਾ

ਅਮਰੀਕਾ ਨੇ ਵੀਜ਼ਾ ਬਾਂਡ ਨਿਯਮ ਕੀਤਾ ਸਖ਼ਤ, ਅੱਜ ਤੋਂ ਲਾਗੂ; ਭਾਰਤੀਆਂ ਨੂੰ ਵੱਡੀ ਰਾਹਤ

ਅਮਰੀਕਾ ਨੇ ਵੀਜ਼ਾ ਬਾਂਡ ਨਿਯਮ ਕੀਤਾ ਸਖ਼ਤ, ਅੱਜ ਤੋਂ ਲਾਗੂ; ਭਾਰਤੀਆਂ ਨ


ਅਮਰੀਕਾ ਨੇ ਵੀਜ਼ਾ ਬਾਂਡ ਨਿਯਮ ਕੀਤਾ ਸਖ਼ਤ, ਅੱਜ ਤੋਂ ਲਾਗੂ; ਭਾਰਤੀਆਂ ਨੂੰ ਵੱਡੀ ਰਾਹਤ

ਅਮਰੀਕਾ ਜਾਣ ਦੇ ਇੱਛੁਕ ਲੋਕਾਂ ਲਈ ਅੱਜ ਤੋਂ ਨਵੇਂ ਵੀਜ਼ਾ ਨਿਯਮ ਲਾਗੂ ਹੋ ਗਏ ਹਨ। ਅਮਰੀਕੀ ਸਰਕਾਰ ਨੇ ਵੀਜ਼ਾ ਬਾਂਡ ਪ੍ਰੋਗਰਾਮ ਨੂੰ ਸਥਾਈ ਰੂਪ ਦੇ ਦਿੱਤਾ ਹੈ, ਜਿਸ ਤਹਿਤ ਕੁਝ ਦੇਸ਼ਾਂ ਦੇ ਨਾਗਰਿਕਾਂ ਨੂੰ ਬਿਜ਼ਨਸ (B-1) ਅਤੇ ਟੂਰਿਸਟ (B-2) ਵੀਜ਼ਾ ਜਾਰੀ ਹੋਣ ਤੋਂ ਪਹਿਲਾਂ 20,000 ਅਮਰੀਕੀ ਡਾਲਰ (ਕਰੀਬ 19 ਲੱਖ ਰੁਪਏ) ਤੱਕ ਦੀ ਸੁਰੱਖਿਆ ਰਕਮ ਜਮ੍ਹਾਂ ਕਰਵਾਉਣੀ ਪੈ ਸਕਦੀ ਹੈ।
ਹਾਲਾਂਕਿ ਭਾਰਤੀ ਨਾਗਰਿਕਾਂ ਲਈ ਰਾਹਤ ਦੀ ਗੱਲ ਇਹ ਹੈ ਕਿ ਭਾਰਤ ਇਸ ਸੂਚੀ ਵਿੱਚ ਸ਼ਾਮਲ ਨਹੀਂ ਹੈ। ਇਸ ਕਰਕੇ ਭਾਰਤੀਆਂ ਨੂੰ B-1 ਜਾਂ B-2 ਵੀਜ਼ਾ ਲਈ ਅਰਜ਼ੀ ਦਿੰਦੇ ਸਮੇਂ ਕੋਈ ਵੀਜ਼ਾ ਬਾਂਡ ਜਮ੍ਹਾਂ ਨਹੀਂ ਕਰਵਾਉਣਾ ਪਵੇਗਾ। ਇਹ ਨਿਯਮ ਫਿਲਹਾਲ ਕਰੀਬ 50 ਦੇਸ਼ਾਂ ਦੇ ਨਾਗਰਿਕਾਂ 'ਤੇ ਲਾਗੂ ਹੈ, ਜਿਨ੍ਹਾਂ ਵਿੱਚ ਬੰਗਲਾਦੇਸ਼, ਨੇਪਾਲ, ਭੂਟਾਨ ਅਤੇ ਕਈ ਅਫ਼ਰੀਕੀ ਦੇਸ਼ ਸ਼ਾਮਲ ਹਨ।
ਅਮਰੀਕਾ ਨੇ ਇਹ ਯੋਜਨਾ 2025 ਵਿੱਚ ਪਾਇਲਟ ਪ੍ਰੋਗਰਾਮ ਵਜੋਂ ਸ਼ੁਰੂ ਕੀਤੀ ਸੀ। ਸਰਕਾਰ ਦਾ ਕਹਿਣਾ ਹੈ ਕਿ ਇਸ ਦੇ ਨਤੀਜੇ ਸਕਾਰਾਤਮਕ ਰਹੇ, ਜਿਸ ਕਾਰਨ ਹੁਣ ਇਸ ਨੂੰ ਸਥਾਈ ਕਰ ਦਿੱਤਾ ਗਿਆ ਹੈ। ਪਹਿਲਾਂ 5,000, 10,000 ਅਤੇ 15,000 ਡਾਲਰ ਦੇ ਬਾਂਡ ਦੀ ਵਿਵਸਥਾ ਸੀ, ਪਰ ਹੁਣ 5,000 ਡਾਲਰ ਵਾਲਾ ਵਿਕਲਪ ਹਟਾ ਕੇ ਵੱਧ ਤੋਂ ਵੱਧ ਰਕਮ 20,000 ਡਾਲਰ ਕਰ ਦਿੱਤੀ ਗਈ ਹੈ।
ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਵੀਜ਼ਾ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਵੀਜ਼ਾ ਮਿਆਦ ਤੋਂ ਵੱਧ ਗੈਰ-ਕਾਨੂੰਨੀ ਤੌਰ 'ਤੇ ਰਹਿਣ ਦੇ ਮਾਮਲਿਆਂ ਨੂੰ ਰੋਕਣ ਵਿੱਚ ਮਦਦ ਮਿਲੇਗੀ। ਦੂਜੇ ਪਾਸੇ, ਇਮੀਗ੍ਰੇਸ਼ਨ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਕਈ ਅਸਲ ਕਾਰੋਬਾਰੀ ਅਤੇ ਸੈਰ-ਸਪਾਟਾ ਯਾਤਰੀਆਂ 'ਤੇ ਵਿੱਤੀ ਬੋਝ ਵੱਧ ਸਕਦਾ ਹੈ।
 

New rules for those traveling to america


Sports/Health/Entertainmant

Advertise Here

Reach thousands of visitors daily. High-visibility premium placement.

Get Started
Latest