ਫਰਜ਼ੀ ICE ਅਧਿਕਾਰੀ ਬਣ ਕੇ ਠੱਗੀ ਕਰਨ ਦੇ ਦੋਸ਼: ਐਲਕ ਗਰੋਵ ਦੇ ਦੋ ਨੌਜਵਾਨਾਂ ਕੋਲੋਂ $2.15 ਲੱਖ ਦਾ ਸੋਨਾ ਬਰਾਮਦ ਮਿਰਜ਼ਾਪੁਰ: ਦ ਮੂਵੀ 18ਵੇਂ ਦਿਨ ਬੁਰੀ ਤਰ੍ਹਾਂ ਡਿੱਗੀ, ਹਨੂਮਾਨ ਅੰਸ਼ ਤੋਂ ਅੱਧੀ ਵੀ ਨਹੀਂ ਕਮਾ ਸਕੀ PNB FD Rate: 666 ਦਿਨਾਂ ਦੀ FD ਵਿਚ ਮਿਲੇਗਾ 7.30% ਤੱਕ ਬਿਆਜ, ₹1 ਲੱਖ ਜਮ੍ਹਾਂ ਕਰਨ ’ਤੇ ਕਿੰਨੇ ਮਿਲਣਗੇ ਏਸ਼ੀਆਈ ਖੇਡਾਂ 2026: ਜਾਣੋ ਭਾਰਤ ਨੇ ਪਹਿਲੇ ਦਿਨ ਕਿੰਨੇ ਤਗਮੇ ਜਿੱਤੇ; MMA ਅਤੇ ਕ੍ਰਿਕਟ ਵਿੱਚ ਵੀ ਤਗਮੇ ਪੱਕੇ। ₹24 ਕਰੋੜ ਦਾ ਸਮਾਨ ਸੜਕੇ ਸੁਆਹ: ਤਨਖਾਹ ਨਾ ਮਿਲੀ ਤਾਂ ਕਰਮਚਾਰੀ ਨੇ ਲਗਾਈ ਅੱਗ ਭਾਜਪਾ ਪੰਜਾਬ ਵਿੱਚ ਨਸ਼ਾ ਤਸਕਰਾਂ ਦੇ ਨਾਲ ਖੁੱਲ੍ਹ ਕੇ ਖੜ੍ਹੀ ਹੈ: ਮਨੀਸ਼ ਸਿਸੋਦੀਆ ਤਾਜ਼ਾ ਖਬਰ – ਲੁਧਿਆਣਾ ਦੇ ਹੋਟਲ ਇੰਪੀਰੀਅਲ ਬਲੂ ਵਿੱਚ ਪ੍ਰਾਪਰਟੀ ਡੀਲਰ ਦੀ ਲਾਸ਼ ਮਿਲੀ ਇਨਵੈਸਟ ਪੰਜਾਬ ਤਹਿਤ ਮੌਰਗਨ ਕਰਾਸਿੰਗ ਵਿਖੇ ਵਿਸ਼ਵ ਪ੍ਰਸਿੱਧ ਅਮਰੀਕਨ ਫਾਸਟ-ਫੂਡ ਰੈਸਟੋਰੈਂਟ ਦਾ ਰਸਮੀ ਉਦਘਾਟਨ ਚੰਡੀਗੜ੍ਹ: ਘਰ ਤੋਂ ਦੁਕਾਨ ਤੱਕ ਕਚਰਾ ਪ੍ਰਬੰਧਨ ਤੇ ਸਖ਼ਤੀ, ਕੂੜਾ ਅਲੱਗ ਨਾ ਕਰਨ ਤੇ ਵੀ ਲੱਗੇਗਾ ਜੁਰਮਾਨਾ ਭਾਰਤ ਦਾ ਐੱਲਪੀਜੀ ਸਬਸਿਡੀ ਬੋਝ 62,000 ਕਰੋੜ ਰੁਪਏ ਤੋਂ ਵੱਧ

ਫਰਜ਼ੀ ICE ਅਧਿਕਾਰੀ ਬਣ ਕੇ ਠੱਗੀ ਕਰਨ ਦੇ ਦੋਸ਼: ਐਲਕ ਗਰੋਵ ਦੇ ਦੋ ਨੌਜਵਾਨਾਂ ਕੋਲੋਂ $2.15 ਲੱਖ ਦਾ ਸੋਨਾ ਬਰਾਮਦ

ਫਰਜ਼ੀ ICE ਅਧਿਕਾਰੀ ਬਣ ਕੇ ਠੱਗੀ ਕਰਨ ਦੇ ਦੋਸ਼: ਐਲਕ ਗਰੋਵ ਦੇ ਦੋ ਨੌਜ


Pennsylvania,US

$215,000 ਮੁੱਲ ਦੇ ਸੋਨੇ ਦੀਆਂ ਬਾਰਾਂ ਅਤੇ ਸਿੱਕੇ ਬਰਾਮਦ ਹੋਏ ਹਨ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੈਲੀਫੋਰਨੀਆ ਤੋਂ

ਪੈਨਸਿਲਵੇਨੀਆ ,ਅਮਰੀਕਾ  (ਪੰਜਾਬੀ ਪਹਿਚਾਣ)ਪੈਨਸਿਲਵੇਨੀਆ ਸਟੇਟ ਪੁਲਿਸ ਨੇ ਐਲਕ ਗਰੋਵ, ਕੈਲੀਫੋਰਨੀਆ ਦੇ ਦੋ ਵਿਅਕਤੀਆਂ ਨੂੰ ਕਥਿਤ ਤੌਰ ’ਤੇ ਫਰਜ਼ੀ ICE ਅਧਿਕਾਰੀ ਬਣ ਕੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਦੋਵਾਂ ਕੋਲੋਂ ਲਗਭਗ $215,000 ਮੁੱਲ ਦੇ ਸੋਨੇ ਦੀਆਂ ਬਾਰਾਂ ਅਤੇ ਸਿੱਕੇ ਬਰਾਮਦ ਹੋਏ ਹਨ। 
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ 24 ਸਾਲਾ ਗਗਨਦੀਪ ਸਿੰਘ ਅਤੇ 22 ਸਾਲਾ ਅਜੈਪ੍ਰੀਤ ਸਿੰਘ, ਦੋਵੇਂ ਐਲਕ ਗਰੋਵ, ਕੈਲੀਫੋਰਨੀਆ ਵਜੋਂ ਕੀਤੀ ਗਈ ਹੈ। ਦੋਵਾਂ ਨੂੰ 10 ਸਤੰਬਰ ਨੂੰ ਯੂਨੀਅਨ ਕਾਊਂਟੀ ਦੇ ਇੰਟਰਸਟੇਟ-80 ’ਤੇ ਟ੍ਰੈਫਿਕ ਸਟਾਪ ਦੌਰਾਨ ਕਾਬੂ ਕੀਤਾ ਗਿਆ।
ਪੁਲਿਸ ਮੁਤਾਬਕ ਗੱਡੀ ਦੀ ਤਲਾਸ਼ੀ ਦੌਰਾਨ 34 ਸੋਨੇ ਦੀਆਂ ਬਾਰਾਂ ਅਤੇ 9 ਸੋਨੇ ਦੇ ਸਿੱਕੇ ਮਿਲੇ। ਕੁਝ ਸੋਨਾ ਗੱਡੀ ਦੀਆਂ ਸੀਟਾਂ ਹੇਠਾਂ ਅਤੇ ਕੁਝ ਅਜੈਪ੍ਰੀਤ ਸਿੰਘ ਦੇ ਜੁੱਤੇ/ਜੁਰਾਬਾਂ ਵਿੱਚ ਲੁਕਾਇਆ ਹੋਇਆ ਸੀ।
ਜਾਂਚ ਦੌਰਾਨ ਪੁਲਿਸ ਨੂੰ ਇੱਕ ਪੀੜਤ ਦੀ Identity Theft Complaint and Affidavit ਵੀ ਮਿਲੀ। ਦਸਤਾਵੇਜ਼ਾਂ ਵਿੱਚ ਦਰਜ ਪੀੜਤ ਨੇ ਦੱਸਿਆ ਸੀ ਕਿ ਉਸ ਨਾਲ ਲਗਭਗ $2.5 ਮਿਲੀਅਨ ਦੀ ਧੋਖਾਧੜੀ ਹੋਈ ਅਤੇ ਉਸਨੂੰ “ਐਂਡਰਿਊ ਹਾਲ” ਨਾਮ ਦੇ ਕਥਿਤ ICE ਏਜੰਟ ਵੱਲੋਂ ਜਾਂਚ ਦਾ ਡਰ ਦਿਖਾਇਆ ਗਿਆ ਸੀ। ਪੁਲਿਸ ਦੀ ਜਾਂਚ ਵਿੱਚ “ਐਂਡਰਿਊ ਹਾਲ” ਨੂੰ ਕਥਿਤ ਤੌਰ ’ਤੇ ਵਰਤੇ ਗਏ ਫਰਜ਼ੀ ਨਾਵਾਂ ਵਿੱਚੋਂ ਇੱਕ ਦੱਸਿਆ ਗਿਆ। 

ਪੁਲਿਸ ਅਨੁਸਾਰ ਪੀੜਤ ਨੂੰ ਫੋਨ ਅਤੇ Telegram ਰਾਹੀਂ ਸੰਪਰਕ ਕਰਕੇ ਕਿਹਾ ਗਿਆ ਕਿ ਜੇ ਉਹ ਗ੍ਰਿਫ਼ਤਾਰੀ ਤੋਂ ਬਚਣਾ ਚਾਹੁੰਦਾ ਹੈ ਤਾਂ ਆਪਣੇ ਬੈਂਕ ਜਾਂ ਰਿਟਾਇਰਮੈਂਟ ਖਾਤਿਆਂ ਵਿਚੋਂ ਪੈਸੇ ਕੱਢ ਕੇ ਸੋਨਾ ਖਰੀਦੇ ਅਤੇ ਇੱਕ ਵਿਅਕਤੀ ਨੂੰ ਸੌਂਪੇ। ਜਾਂਚਕਰਤਾਵਾਂ ਦਾ ਦੋਸ਼ ਹੈ ਕਿ ਇਸ ਤਰੀਕੇ ਨਾਲ ਪੀੜਤ ਅਤੇ ਹੋਰ ਅਣਪਛਾਤੇ ਪੀੜਤਾਂ ਤੋਂ $1.2 ਮਿਲੀਅਨ ਤੋਂ ਵੱਧ ਮੁੱਲ ਦਾ ਸੋਨਾ ਹਾਸਲ ਕੀਤਾ ਗਿਆ। 
ਦੋਵੇਂ ਮੁਲਜ਼ਮ ਇਸ ਸਮੇਂ ਯੂਨੀਅਨ ਕਾਊਂਟੀ ਜੇਲ੍ਹ ਵਿੱਚ ਹਨ ਅਤੇ ਹਰੇਕ ਲਈ $500,000 ਨਕਦ ਜ਼ਮਾਨਤ ਤੈਅ ਕੀਤੀ ਗਈ ਹੈ। ਉਨ੍ਹਾਂ ਦੀ ਮੁੱਢਲੀ ਸੁਣਵਾਈ 22 ਸਤੰਬਰ ਨੂੰ ਦੁਪਹਿਰ 1 ਵਜੇ ਨਿਰਧਾਰਤ ਕੀਤੀ ਗਈ ਹੈ। 
ਪੁਲਿਸ ਵੱਲੋਂ ਹੋਰ ਸੰਭਾਵਿਤ ਪੀੜਤਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਜੇ ਕਿਸੇ ਵਿਅਕਤੀ ਨੇ 9 ਜਾਂ 10 ਸਤੰਬਰ ਨੂੰ Coudersport ਜਾਂ Smethport, Pennsylvania ਇਲਾਕੇ ਵਿੱਚ ਕਿਸੇ ਨੂੰ ਸੋਨਾ ਜਾਂ ਨਕਦੀ ਸੌਂਪੀ ਹੈ, ਤਾਂ ਉਹ Pennsylvania State Police Troop F Milton Criminal Investigation Unit ਨਾਲ 570-524-2662 ’ਤੇ ਸੰਪਰਕ ਕਰ ਸਕਦਾ ਹੈ। 
ਨੋਟ: ਉਪਰੋਕਤ ਦੋਸ਼ ਪੁਲਿਸ ਅਤੇ ਜਾਂਚ ਦਸਤਾਵੇਜ਼ਾਂ ਵਿੱਚ ਦਰਜ ਇਲਜ਼ਾਮ ਹਨ; ਅਦਾਲਤ ਵਿੱਚ ਦੋਸ਼ ਸਾਬਤ ਹੋਣ ਤੱਕ ਮੁਲਜ਼ਮ ਕਾਨੂੰਨੀ ਤੌਰ ’ਤੇ ਬੇਗੁਨਾਹ ਮੰਨੇ ਜਾਂਦੇ ਹਨ।

Elk Grove 2 ICE 1 2 Elk Grove California Pennsylvania ICE ICE Scam Gold Scam Gold Bars Scam Alert Fraud Fake ICE Agents USA News Punjabi News PunjabiPehchan


Sports/Health/Entertainmant

Advertise Here

Reach thousands of visitors daily. High-visibility premium placement.

Get Started
Latest