ਫਰਜ਼ੀ ICE ਅਧਿਕਾਰੀ ਬਣ ਕੇ ਠੱਗੀ ਕਰਨ ਦੇ ਦੋਸ਼: ਐਲਕ ਗਰੋਵ ਦੇ ਦੋ ਨੌਜਵਾਨਾਂ ਕੋਲੋਂ $2.15 ਲੱਖ ਦਾ ਸੋਨਾ ਬਰਾਮਦ ਮਿਰਜ਼ਾਪੁਰ: ਦ ਮੂਵੀ 18ਵੇਂ ਦਿਨ ਬੁਰੀ ਤਰ੍ਹਾਂ ਡਿੱਗੀ, ਹਨੂਮਾਨ ਅੰਸ਼ ਤੋਂ ਅੱਧੀ ਵੀ ਨਹੀਂ ਕਮਾ ਸਕੀ PNB FD Rate: 666 ਦਿਨਾਂ ਦੀ FD ਵਿਚ ਮਿਲੇਗਾ 7.30% ਤੱਕ ਬਿਆਜ, ₹1 ਲੱਖ ਜਮ੍ਹਾਂ ਕਰਨ ’ਤੇ ਕਿੰਨੇ ਮਿਲਣਗੇ ਏਸ਼ੀਆਈ ਖੇਡਾਂ 2026: ਜਾਣੋ ਭਾਰਤ ਨੇ ਪਹਿਲੇ ਦਿਨ ਕਿੰਨੇ ਤਗਮੇ ਜਿੱਤੇ; MMA ਅਤੇ ਕ੍ਰਿਕਟ ਵਿੱਚ ਵੀ ਤਗਮੇ ਪੱਕੇ। ₹24 ਕਰੋੜ ਦਾ ਸਮਾਨ ਸੜਕੇ ਸੁਆਹ: ਤਨਖਾਹ ਨਾ ਮਿਲੀ ਤਾਂ ਕਰਮਚਾਰੀ ਨੇ ਲਗਾਈ ਅੱਗ ਭਾਜਪਾ ਪੰਜਾਬ ਵਿੱਚ ਨਸ਼ਾ ਤਸਕਰਾਂ ਦੇ ਨਾਲ ਖੁੱਲ੍ਹ ਕੇ ਖੜ੍ਹੀ ਹੈ: ਮਨੀਸ਼ ਸਿਸੋਦੀਆ ਤਾਜ਼ਾ ਖਬਰ – ਲੁਧਿਆਣਾ ਦੇ ਹੋਟਲ ਇੰਪੀਰੀਅਲ ਬਲੂ ਵਿੱਚ ਪ੍ਰਾਪਰਟੀ ਡੀਲਰ ਦੀ ਲਾਸ਼ ਮਿਲੀ ਇਨਵੈਸਟ ਪੰਜਾਬ ਤਹਿਤ ਮੌਰਗਨ ਕਰਾਸਿੰਗ ਵਿਖੇ ਵਿਸ਼ਵ ਪ੍ਰਸਿੱਧ ਅਮਰੀਕਨ ਫਾਸਟ-ਫੂਡ ਰੈਸਟੋਰੈਂਟ ਦਾ ਰਸਮੀ ਉਦਘਾਟਨ ਚੰਡੀਗੜ੍ਹ: ਘਰ ਤੋਂ ਦੁਕਾਨ ਤੱਕ ਕਚਰਾ ਪ੍ਰਬੰਧਨ ਤੇ ਸਖ਼ਤੀ, ਕੂੜਾ ਅਲੱਗ ਨਾ ਕਰਨ ਤੇ ਵੀ ਲੱਗੇਗਾ ਜੁਰਮਾਨਾ ਭਾਰਤ ਦਾ ਐੱਲਪੀਜੀ ਸਬਸਿਡੀ ਬੋਝ 62,000 ਕਰੋੜ ਰੁਪਏ ਤੋਂ ਵੱਧ

ਸਪੋਕੇਨ ਸਿੱਖ ਟੈਂਪਲ ਵੱਲੋਂ ਜੰਗਲੀ ਅੱਗ ਪ੍ਰਭਾਵਿਤ ਪਰਿਵਾਰਾਂ ਲਈ 30 ਹਜ਼ਾਰ ਡਾਲਰ ਦੀ ਮਦਦ

ਸਪੋਕੇਨ ਸਿੱਖ ਟੈਂਪਲ ਵੱਲੋਂ ਜੰਗਲੀ ਅੱਗ ਪ੍ਰਭਾਵਿਤ ਪਰਿਵਾਰਾਂ ਲਈ 30 ਹਜ


ਗੁਰਪ੍ਰੀਤ ਸਿੰਘ ਧੰਜੂ / Spokane,wa

ਸਪੋਕੇਨ, ਵਾਸ਼ਿੰਗਟਨ-ਸਪੋਕੇਨ ਇਲਾਕੇ ਵਿੱਚ ਹਾਲ ਹੀ ਦੌਰਾਨ ਲੱਗੀਆਂ ਭਿਆਨਕ ਜੰਗਲੀ ਅੱਗਾਂ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਸਿੱਖ ਟੈਂਪਲ ਆਫ਼ ਸਪੋਕੇਨ ਦੀ ਸੰਗਤ ਵੱਲੋਂ 30,000 ਡਾਲਰ ਦੀ ਮਾਲੀ ਮਦਦ ਦਿੱਤੀ ਗਈ ਹੈ। ਇਹ ਰਕਮ Innovia Foundation ਰਾਹੀਂ ਅੱਗ ਪ੍ਰਭਾਵਿਤ ਪਰਿਵਾਰਾਂ ਦੀ ਰਾਹਤ ਅਤੇ ਮੁੜ ਵਸੇਬੇ ਲਈ ਵਰਤੀ ਜਾਵੇਗੀ।

ਐਤਵਾਰ ਨੂੰ ਨੌਰਥ ਬਾਰਕਰ ਰੋਡ ਸਥਿਤ ਸਿੱਖ ਟੈਂਪਲ ਵਿਖੇ ਹੋਏ ਸਮਾਗਮ ਦੌਰਾਨ ਸੰਗਤ ਵੱਲੋਂ 30,000 ਡਾਲਰ ਦਾ ਚੈੱਕ Innovia Foundation ਨੂੰ ਸੌਂਪਿਆ ਗਿਆ। ਫਾਊਂਡੇਸ਼ਨ ਦੀ ਮੁੱਖ ਕਾਰਜਕਾਰੀ ਅਧਿਕਾਰੀ Shelly O’Quinn ਨੇ ਚੈੱਕ ਪ੍ਰਾਪਤ ਕੀਤਾ। ਇਸ ਮੌਕੇ ਅਮਰੀਕੀ ਕਾਂਗਰਸਮੈਨ Michael Baumgartner ਵੀ ਮੌਜੂਦ ਸਨ।

O’Quinn ਨੇ ਕਿਹਾ ਕਿ ਇਹ ਦਾਨ ਦਰਸਾਉਂਦਾ ਹੈ ਕਿ ਭਾਈਚਾਰਾ ਸੰਕਟ ਦੇ ਸਮੇਂ ਇੱਕ-ਦੂਜੇ ਦੀ ਮਦਦ ਲਈ ਅੱਗੇ ਆ ਰਿਹਾ ਹੈ। ਉਨ੍ਹਾਂ ਮੁਤਾਬਕ ਅੱਗ ਨਾਲ ਸਿੱਧੇ ਤੌਰ ’ਤੇ ਪ੍ਰਭਾਵਿਤ ਨਾ ਹੋਏ ਲੋਕ ਵੀ ਆਪਣੇ ਗੁਆਂਢੀਆਂ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਦੀ ਮਹੱਤਤਾ ਨੂੰ ਸਮਝ ਰਹੇ ਹਨ।

ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਸਿੱਖ ਭਾਈਚਾਰੇ ਦੇ ਮੈਂਬਰ ਕੁਲਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਿੱਖ ਭਾਈਚਾਰੇ ਵੱਲੋਂ ਸੰਕਟ ਦੇ ਸਮੇਂ ਮਦਦ ਕਰਨ ਦੀ ਭਾਵਨਾ ਕਿਸੇ ਇੱਕ ਇਲਾਕੇ ਤੱਕ ਸੀਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਪੋਕੇਨ ਵਿੱਚ ਅੱਗ ਹੋਵੇ ਜਾਂ ਨੇਪਾਲ ਵਿੱਚ ਹੜ੍ਹ, ਸਿੱਖ ਭਾਈਚਾਰਾ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਨੂੰ ਆਪਣੀ ਜ਼ਿੰਮੇਵਾਰੀ ਸਮਝਦਾ ਹੈ।

ਕਾਂਗਰਸਮੈਨ Baumgartner ਨੇ ਸਿੱਖ ਟੈਂਪਲ ਦੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਮਹੀਨੇ ਦੀਆਂ ਅੱਗਾਂ ਕਾਰਨ ਪੂਰਬੀ ਵਾਸ਼ਿੰਗਟਨ ਵਿੱਚ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਉਨ੍ਹਾਂ ਮੁਤਾਬਕ ਬਹੁਤ ਸਾਰੇ ਘਰ ਤਬਾਹ ਹੋਏ ਅਤੇ ਕਈ ਪਰਿਵਾਰ ਪ੍ਰਭਾਵਿਤ ਹੋਏ ਹਨ।

Spokane Washington Sikh Temple Of Spokane Sikh Community Wildfire Wildfire Relief Innovia Foundation Sikh News Punjabi News USA Punjabi Pehchan


Sports/Health/Entertainmant

Advertise Here

Reach thousands of visitors daily. High-visibility premium placement.

Get Started
Latest