ਕੈਲੀਫੋਰਨੀਆ ਵਿੱਚ 2 ਮਿਲੀਅਨ ਡਾਲਰ ਦੀ ਕਾਰਗੋ ਚੋਰੀ ਦੀ ਸਾਜ਼ਿਸ਼ ਵਿੱਚ 2 ਪੰਜਾਬੀ ਦੋਸ਼ੀ ਕਰਾਰ ਜਾਪਾਨ ਦੇ ਆਈਚੀ-ਨਾਗੋਯਾ ਵਿਖੇ 2026 ਏਸ਼ੀਆਈ ਖੇਡਾਂ ਦੀ ਤਗਮਾ ਸੂਚੀ ਧਰਨਾ ਦੇਣਾ ਹੈ ਤਾਂ ਅਵਤਾਰ ਹੈਨਰੀ ਦੇ ਦਫ਼ਤਰ ਦੇ ਬਾਹਰ ਕਰੋ 1 ਅਕਤੂਬਰ ਤੋਂ ਬਦਲ ਗਏ 6 ਵੱਡੇ ਨਿਯਮ, LPG ਤੋਂ ਲੈ ਕੇ ਬੈਂਕਿੰਗ ਅਤੇ UPI ਤੱਕ ਅਸਰ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰ ਸਪਲਾਈ ਦੇ ਤਿੰਨ ਨੈੱਟਵਰਕਾਂ ਦਾ ਪਰਦਾਫਾਸ਼ 400 ਕਰੋੜ ਦੀ ਰਾਮਾਇਣਮ ਦੇ ਰਾਮ ਨੇ ਟੀਵੀ ਦੇ ਰਾਮ ਨੂੰ ਲੈ ਕੇ ਕਹੀ ਇਹ ਵੱਡੀ ਗੱਲ ਪਾਕਿਸਤਾਨ ਮਹਿਲਾ ਟੀਮ ਦਾ ਅਨੋਖਾ ਟ੍ਰੇਨਿੰਗ ਵੀਡੀਓ ਵਾਇਰਲ, ਖਿਡਾਰਨਾਂ ਦੀ ਐਕਸਰਸਾਈਜ਼ ਵੇਖ ਹੈਰਾਨ ਹੋਏ ਲੋਕ ਪੰਜਾਬ ਕਾਂਗਰਸ ਵਿੱਚ 48 ਘੰਟਿਆਂ ਵਿੱਚ ਵੱਡੇ ਬਦਲਾਅ ਦੀ ਆਸ ਸ਼ਰਾਬ ਕਾਰੋਬਾਰੀ ਦਾ ਦੋਸ਼ੀ- 1.5 ਕਰੋੜ ਦੇ ਲੈਣ-ਦੇਣ ਵਿਚਕਾਰ 8 ਹਜ਼ਾਰ ਗਜ਼ ਪਲਾਟ ਤੇ ਕਬਜ਼ੇ ਦਾ ਦੋਸ਼, ਭਾਰਤ ਨੇ ਦੂਜੇ ਵਨਡੇ ਵਿੱਚ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ 2-0 ਦੀ ਅਭੇਦ ਬੜ੍ਹਤ ਬਣਾਈ

1943 ਦਾ ਦੁਰਲੱਭ ਅਮਰੀਕੀ ਸਿੱਕਾ: ਕੀਮਤ 2.35 ਲੱਖ ਡਾਲਰ

1943 ਦਾ ਦੁਰਲੱਭ ਅਮਰੀਕੀ ਸਿੱਕਾ: ਕੀਮਤ 2.35 ਲੱਖ ਡਾਲਰ


Punjabi Pehchan / Houston,TX


ਹਿਊਸਟਨ, ਟੈਕਸਸ: ਘਰ ਦੀ ਗੁੱਲਕ ਜਾਂ ਪੁਰਾਣੇ ਸਿੱਕਿਆਂ ਵਿੱਚ ਪਿਆ ਇੱਕ ਸੈਂਟ ਦਾ ਅਮਰੀਕੀ ਸਿੱਕਾ ਬੇਹੱਦ ਕੀਮਤੀ ਹੋ ਸਕਦਾ ਹੈ। ਹਿਊਸਟਨ ਦੇ ਇੱਕ ਪਰਿਵਾਰ ਕੋਲ ਛੇ ਦਹਾਕਿਆਂ ਤੋਂ ਵੱਧ ਸਮੇਂ ਤੋਂ ਸੰਭਾਲੇ 1943 ਦੇ ਦੁਰਲੱਭ ਕਾਂਸੀ ਦੇ ਸਿੱਕੇ ਦੀ ਅਨੁਮਾਨਿਤ ਕੀਮਤ 2 ਲੱਖ 35 ਹਜ਼ਾਰ ਡਾਲਰ ਦੱਸੀ ਗਈ ਹੈ। ਸਿੱਕਿਆਂ ਦੀ ਪ੍ਰਮਾਣਿਕਤਾ ਅਤੇ ਹਾਲਤ ਜਾਂਚਣ ਵਾਲੀ ਸੰਸਥਾ ਪੀਸੀਜੀਐੱਸ ਨੇ ਇਸ ਨੂੰ ਅਸਲੀ ਕਰਾਰ ਦਿੰਦਿਆਂ ‘ਐਕਸਐੱਫ-40’ ਦਰਜਾ ਦਿੱਤਾ ਹੈ। 
ਦੂਜੇ ਵਿਸ਼ਵ ਯੁੱਧ ਦੌਰਾਨ ਤਾਂਬੇ ਦੀ ਬਚਤ ਲਈ ਅਮਰੀਕਾ ਨੇ 1943 ਵਿੱਚ ਇੱਕ ਸੈਂਟ ਦੇ ਜ਼ਿਆਦਾਤਰ ਸਿੱਕੇ ਸਟੀਲ ਦੇ ਬਣਾਏ ਸਨ। ਤਿੰਨ ਅਮਰੀਕੀ ਟਕਸਾਲਾਂ ਵਿੱਚ ਇੱਕ ਅਰਬ ਤੋਂ ਵੱਧ ਅਜਿਹੇ ਸਿੱਕੇ ਤਿਆਰ ਹੋਏ। ਪਰ ਪਿਛਲੇ ਸਾਲ ਦੇ ਤਾਂਬੇ ਵਾਲੇ ਕੁਝ ਧਾਤੂ ਟੁਕੜੇ ਸਿੱਕੇ ਬਣਾਉਣ ਵਾਲੀਆਂ ਮਸ਼ੀਨਾਂ ਵਿੱਚ ਰਹਿ ਗਏ ਅਤੇ ਉਨ੍ਹਾਂ ਉੱਤੇ ਵੀ 1943 ਦੀ ਮਿਤੀ ਛਪ ਗਈ। ਇਸ ਗ਼ਲਤੀ ਨਾਲ ਬਣੇ ਸਿੱਕੇ ਅੱਜ ਬਹੁਤ ਦੁਰਲੱਭ ਹਨ। 
ਪਰਿਵਾਰ ਨੇ ਇਹ ਸਿੱਕਾ 1960ਵਿਆਂ ਦੇ ਸ਼ੁਰੂ ਵਿੱਚ ਇੱਕ ਸਿੱਕਾ ਸੰਗ੍ਰਹਿਕਾਰ ਤੋਂ ਖ਼ਰੀਦਿਆ ਸੀ। ਹਾਲ ਹੀ ਵਿੱਚ ਇਸ ਦੀ ਮਾਹਿਰ ਕੋਲੋਂ ਜਾਂਚ ਕਰਵਾਈ ਗਈ। ਪ੍ਰਮਾਣਿਕਤਾ ਦੀ ਪੁਸ਼ਟੀ ਤੋਂ ਬਾਅਦ ਹਿਊਸਟਨ ਦੀ ‘ਯੂਐੱਸ ਕੌਇਨਜ਼ ਐਂਡ ਜਿਊਲਰੀ’ ਨੇ ਇਸ ਨੂੰ ਖ਼ਰੀਦ ਲਿਆ। 
ਹਰ 1943 ਦਾ ਸਿੱਕਾ ਕੀਮਤੀ ਨਹੀਂ
ਪੀਸੀਜੀਐੱਸ ਦੀ ਪ੍ਰਧਾਨ ਸਟੈਫਨੀ ਸੇਬਿਨ ਮੁਤਾਬਕ, ਜਾਂਚ ਲਈ ਆਉਣ ਵਾਲੇ ਅਜਿਹੇ ਸਿੱਕਿਆਂ ਵਿੱਚੋਂ ਬਹੁਤੇ ਆਮ ਸਟੀਲ ਦੇ ਸਿੱਕੇ ਜਾਂ ਤਾਂਬੇ ਦੀ ਪਰਤ ਚੜ੍ਹਾਏ ਨਕਲੀ ਸਿੱਕੇ ਨਿਕਲਦੇ ਹਨ। ਇਸ ਲਈ ਕੇਵਲ ਸਾਲ ਜਾਂ ਤਾਂਬੇ ਵਰਗਾ ਰੰਗ ਦੇਖ ਕੇ ਵੱਡੀ ਕੀਮਤ ਦਾ ਅੰਦਾਜ਼ਾ ਨਹੀਂ ਲਗਾਉਣਾ ਚਾਹੀਦਾ। ਅਸਲੀ ਹੋਣ ਦੀ ਮਾਹਿਰਾਂ ਵੱਲੋਂ ਪੁਸ਼ਟੀ ਜ਼ਰੂਰੀ ਹੈ। 
ਹਿਊਸਟਨ ਵਾਲਾ ਇਹ ਦੁਰਲੱਭ ਸਿੱਕਾ 3 ਅਕਤੂਬਰ ਤੋਂ 8501 ਕੈਟੀ ਫ੍ਰੀਵੇਅ ਸਥਿਤ ਦੁਕਾਨ ਦੀ ਦੂਜੀ ਮੰਜ਼ਿਲ ਦੇ ਪ੍ਰਦਰਸ਼ਨੀ ਕਮਰੇ ਵਿੱਚ ਲੋਕਾਂ ਦੇ ਵੇਖਣ ਲਈ ਰੱਖਿਆ ਜਾਵੇਗਾ। 

1943 Bronze Penny Rare Lincoln Cent Penny Worth 235000 Houston Rare Coin PCGS Certified Penny Punjabi Pehchan 1943 Rare Penny


Sports/Health/Entertainmant

Advertise Here

Reach thousands of visitors daily. High-visibility premium placement.

Get Started
Latest