February 19, 2026
Punjabi Pehchan / Zirakpur
ਜ਼ੀਰਕਪੁਰ 'ਚ ਹੈਵਾਨੀਅਤ: ਲੱਡੂਆਂ 'ਚ ਜ਼ਹਿਰ ਦੇ ਕੇ 22 ਕਤੂਰਿਆਂ ਨੂੰ ਮਾਰਨ ਦੀ ਕੋਸ਼ਿਸ਼
ਮੋਹਾਲੀ/ਜ਼ੀਰਕਪੁਰ: ਮੋਹਾਲੀ ਦੇ ਜ਼ੀਰਕਪੁਰ ਇਲਾਕੇ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਮਾਸੂਮ ਕਤੂਰਿਆਂ ਨੂੰ ਜ਼ਹਿਰੀਲੇ ਲੱਡੂ ਖੁਆ ਦਿੱਤੇ ਗਏ। ਇਸ ਘਿਨਾਉਣੀ ਹਰਕਤ ਕਾਰਨ 5 ਤੋਂ 7 ਕਤੂਰਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਗੰਭੀਰ ਹਾਲਤ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।
ਸ਼ੈਲਟਰ ਹੋਮ 'ਚ ਵਾਪਰੀ ਘਟਨਾਸੁਖਰਾਜ ਸ਼ੈਲਟਰ ਦੇ ਸੰਚਾਲਕ ਅਨੁਸਾਰ, ਸ਼ੈਲਟਰ ਵਿੱਚ ਮੌਜੂਦ 22 ਕਤੂਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਜ਼ਹਿਰ ਖਾਣ ਤੋਂ ਬਾਅਦ ਜਦੋਂ ਕਤੂਰੇ ਤੜਫਣ ਲੱਗੇ ਤਾਂ ਇਲਾਕੇ ਵਿੱਚ ਹੜਕੰਪ ਮਚ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ 'ਰਬ ਦੇ ਜੀਵ' ਸੰਸਥਾ ਅਤੇ ਜਾਨਵਰ ਪ੍ਰੇਮੀ ਮੌਕੇ 'ਤੇ ਪਹੁੰਚੇ।
ਪੁਲਿਸ ਕਾਰਵਾਈ ਦੀ ਮੰਗ
ਸਮਾਜਿਕ ਜਥੇਬੰਦੀਆਂ ਅਤੇ ਐਨਜੀਓਜ਼ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਲੋਕਾਂ ਵਿੱਚ ਪੁਲਿਸ ਦੀ ਦੇਰੀ ਨੂੰ ਲੈ ਕੇ ਵੀ ਕਾਫੀ ਗੁੱਸਾ ਦੇਖਣ ਨੂੰ ਮਿਲਿਆ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਅਜਿਹੀ ਮਾਨਸਿਕਤਾ ਵਾਲੇ ਵਿਅਕਤੀ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
Powered by Froala Editor
Brutality In Zirakpur Attempt To Kill 22 Puppies By Poisoning Them With Laddus