ਵਿਦੇਸ਼ ਭੇਜਣ ਦੇ ਨਾਂ 'ਤੇ ">
ਕੋਰਟ ਦੇ ਹੁਕਮਾਂ ਮਗਰੋਂ ਪੋਸਟਮਾਰਟਮ ਲਈ ਮੰਨਿਆ ਰਣਜੀਤ ਸਿੰਘ ਦਾ ਪਰਿਵਾਰ    ਸ੍ਰੋਮਣੀ ਅਕਾਲੀ ਦਲ ( ਪੁਨਰ ਸੁਰਜੀਤ) ਦੇ 18 ਆਗੂਆਂ ਨੇ ਛੱਡੇ ਅਹੁਦੇ,ਪਾਰਟੀ ਅੰਦਰ ਹਲਚਲ    6 ਮਾਰਚ ਨੂੰ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ, ਬਜਟ ਸੈਸ਼ਨ ਦੀ ਤਾਰੀਕ ‘ਤੇ ਹੋ ਸਕਦੀ ਵਿਚਾਰ ਚਰਚਾ    ਲਾਲੜੂ ਦੇ ਗੁਰੂ ਘਰ ਚ ਹੋਈ ਬੇਅਬਦੀ, ਪਰਵਾਸੀਆਂ ਤੇ ਲੱਗੇ ਵੱਡੇ ਇਲਜ਼ਾਮ    UAE ‘ਚ ਫਸੇ Ammy Virk ਦੀ ਪਤਨੀ ਤੇ ਧੀ, ਅਦਾਕਾਰ ਨੇ ਮੰਗੀ ਮੱਦਦ    ਘਰ ਵਾਪਸ ਆ ਗਈ ਹਾਂ ਅਤੇ ਸੁਰੱਖਿਅਤ ਹਾਂ - ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਵਲੋਂ ਟਵੀਟ    ਪੰਥਕ ਹਲਕਿਆਂ ‘ਚ ਵੱਡੀ ਹਲਚਲ, ਗਿਆਨੀ ਹਰਪ੍ਰੀਤ ਸਿੰਘ ਨਾਲ ਨਜ਼ਰ ਆਏ ਗਿਆਨੀ ਰਘੁਬੀਰ ਸਿੰਘ    ਘਰ ਵਾਪਸ ਆ ਗਈ ਹਾਂ ਅਤੇ ਸੁਰੱਖਿਅਤ ਹਾਂ - ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਵਲੋਂ ਟਵੀਟ    UAE ‘ਚ ਫਸੇ Ammy Virk ਦੀ ਪਤਨੀ ਤੇ ਧੀ, ਅਦਾਕਾਰ ਨੇ ਮੰਗੀ ਮੱਦਦ    UAE ‘ਚ ਫਸੇ Ammy Virk ਦੀ ਪਤਨੀ ਤੇ ਧੀ, ਅਦਾਕਾਰ ਨੇ ਮੰਗੀ ਮੱਦਦ   
ਵਿਦੇਸ਼ ਭੇਜਣ ਦੇ ਨਾਂ 'ਤੇ 21 ਲੱਖ ਦੀ ਠੱਗੀ; ਕੁੜੀ ਨਾਲ ਮਾਰੀ ਮੱਲ
February 20, 2026
21-Lakhs-Fraud-In-The-Name-Of-Se

Punjabi Pehchan / Yamunanagar

ਵਿਦੇਸ਼ ਭੇਜਣ ਦੇ ਨਾਂ 'ਤੇ 21 ਲੱਖ ਦੀ ਠੱਗੀ; ਕੁੜੀ ਨਾਲ ਮਾਰੀ ਮੱਲ

ਯਮੁਨਾਨਗਰ, 20 February 2026 : ਹਰਿਆਣਾ ਦੇ ਯਮੁਨਾਨਗਰ ਵਿੱਚ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪਿੰਡ ਕਕੜੌਨੀ ਦੀ ਰਹਿਣ ਵਾਲੀ ਇੱਕ ਮੁਟਿਆਰ ਨੇ ਦੋਸ਼ ਲਾਇਆ ਹੈ ਕਿ ਮੋਹਾਲੀ ਦੇ ਇੱਕ ਏਜੰਟ ਨੇ ਉਸ ਨੂੰ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਉਸ ਦੇ ਪਰਿਵਾਰ ਤੋਂ ਲਗਭਗ 20 ਲੱਖ 85 ਹਜ਼ਾਰ ਰੁਪਏ ਠੱਗ ਲਏ ਹਨ। ਪੁਲਿਸ ਨੇ ਇਸ ਸਬੰਧੀ ਮੋਹਾਲੀ ਦੇ ਏਜੰਟ ਅਤੇ ਇੱਕ ਵਿਚੋਲੇ ਖਿਲਾਫ ਧੋਖਾਧੜੀ ਤੇ ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

30 ਲੱਖ 'ਚ ਹੋਈ ਸੀ ਗੱਲਬਾਤ

ਪੀੜਤ ਰੰਜੀਤਾ ਅਨੁਸਾਰ ਉਹ ਸਢੌਰਾ ਨਿਵਾਸੀ ਮੁਨਸ਼ੀ ਅਲੀ ਰਾਹੀਂ ਮੋਹਾਲੀ ਦੀ ਇੱਕ ਕੰਪਨੀ ਦੇ ਮਾਲਕ ਗੁਰਪ੍ਰੀਤ ਚਾਹਲ ਨੂੰ ਮਿਲੀ ਸੀ। ਏਜੰਟ ਨੇ ਉਸ ਨੂੰ ਆਸਟ੍ਰੇਲੀਆ ਭੇਜਣ ਦਾ ਭਰੋਸਾ ਦਿੱਤਾ ਅਤੇ 30 ਲੱਖ ਰੁਪਏ ਦਾ ਖਰਚਾ ਦੱਸਿਆ। ਪਰਿਵਾਰ ਨੇ ਵਿਆਜ਼ 'ਤੇ ਪੈਸੇ ਫੜ ਕੇ ਜਨਵਰੀ 2024 ਵਿੱਚ ਵੱਖ-ਵੱਖ ਕਿਸ਼ਤਾਂ ਰਾਹੀਂ 20 ਲੱਖ 85 ਹਜ਼ਾਰ ਰੁਪਏ ਏਜੰਟ ਦੇ ਖਾਤੇ ਅਤੇ ਨਕਦ ਰੂਪ ਵਿੱਚ ਜਮ੍ਹਾਂ ਕਰਵਾ ਦਿੱਤੇ।

ਪੈਸੇ ਮੰਗਣ 'ਤੇ ਮਿਲੀ ਜਾਨੋਂ ਮਾਰਨ ਦੀ ਧਮਕੀ

ਸ਼ਿਕਾਇਤਕਰਤਾ ਨੇ ਦੱਸਿਆ ਕਿ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਨਾ ਤਾਂ ਵੀਜ਼ਾ ਆਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਏਜੰਟ ਨੇ ਪਹਿਲਾਂ ਇੰਗਲੈਂਡ ਭੇਜਣ ਦਾ ਬਹਾਨਾ ਬਣਾਇਆ ਅਤੇ ਫਿਰ ਫੀਸ ਰਿਫੰਡ ਦੇ ਨਾਂ 'ਤੇ ਸਮਾਂ ਟਪਾਉਂਦਾ ਰਿਹਾ। ਹੁਣ ਜਦੋਂ ਪਰਿਵਾਰ ਨੇ ਪੈਸਿਆਂ ਲਈ ਦਬਾਅ ਪਾਇਆ ਤਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪੁਲਿਸ ਹੁਣ ਇਸ ਮਾਮਲੇ ਦੀ ਡਿਜੀਟਲ ਸਬੂਤਾਂ ਅਤੇ ਬੈਂਕ ਟ੍ਰਾਂਜੈਕਸ਼ਨਾਂ ਦੇ ਆਧਾਰ 'ਤੇ ਜਾਂਚ ਕਰ ਰਹੀ ਹੈ।

Powered by Froala Editor

21 Lakhs Fraud In The Name Of Sending Abroad Girl Beaten Up


Recommended Posts
Latest