ਵੱਡੀ ਖ਼ਬਰ : Ahmedabad Airport & ">
ਹਲਵਾਰਾ ਏਅਰਪੋਰਟ ’ਤੇ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ’ਚ ਆਈ ਜ਼ੋਰਦਾਰ ਆਵਾਜ਼, 4 ਘੰਟੇ ਬਾਅਦ ਦਿੱਲੀ ਲਈ ਰਵਾਨਾ ਹੋਈ ਫਲਾਈਟ    ਮਲੇਰਕੋਟਲਾ ’ਚ ਕਾਂਗਰਸ ਦਾ ਅੰਦਰੂਨੀ ਕਲੇਸ਼ ਸਟੇਜ ’ਤੇ ਆਇਆ, ਜੱਸੀ ਨੂੰ ਰੋਕਣ ’ਤੇ ਹੰਗਾਮਾ; ਵੜਿੰਗ ਨੇ ਸੰਭਾਲਿਆ ਮੋਰਚਾ    ਜਲੰਧਰ ਦੇ ਸਕੂਲ 'ਚ ਲਹਿਰਾਇਆ ਖਾਲਿਸਤਾਨੀ ਝੰਡਾ, SFJ ਮੁਖੀ ਪੰਨੂੂ ਨੇ ਦਿੱਤੀ ਧਮਕੀ    ਸੁਖਬੀਰ ਬਾਦਲ ਦੀ PM ਮੋਦੀ ਨਾਲ ਮੁਲਾਕਾਤ ਨੇ ਛੇੜੀ ਨਵੀਂ ਸਿਆਸੀ ਚਰਚਾ    ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਸੰਸਦੀ ਬੋਰਡ ਦਾ ਗਠਨ    ਸ੍ਰੀ ਹਰਿਮੰਦਰ ਸਾਹਿਬ ਲਾਈਵ: ਹੁਣ 1000 ਤੋਂ ਵੱਧ ਪਲੇਟਫਾਰਮਾਂ ਰਾਹੀਂ ਦੁਨੀਆ ਭਰ ਵਿੱਚ ਹੋਵੇਗਾ ਗੁਰਬਾਣੀ ਦਾ ਪ੍ਰਸਾਰਣ    ਮੈਟਾ 'ਤੇ ਕੇਜਰੀਵਾਲ ਦੇ ਗੰਭੀਰ ਦੋਸ਼, ਕਿਹਾ- ਭਾਰਤ 'ਚ ਮੇਰਾ ਇੰਸਟਾਗ੍ਰਾਮ ਅਕਾਊਂਟ ਬਿਨਾਂ ਕਾਰਨ ਕੀਤਾ ਬੰਦ    ਮੈਟਾ 'ਤੇ ਕੇਜਰੀਵਾਲ ਦੇ ਗੰਭੀਰ ਦੋਸ਼, ਕਿਹਾ- ਭਾਰਤ 'ਚ ਮੇਰਾ ਇੰਸਟਾਗ੍ਰਾਮ ਅਕਾਊਂਟ ਬਿਨਾਂ ਕਾਰਨ ਕੀਤਾ ਬੰਦ    ਮੁੱਖ ਮੰਤਰੀ ਸਿਹਤ ਯੋਜਨਾ ਨੇ ਬਦਲੀਆਂ ਲੱਖਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ, 2.91 ਲੱਖ ਮਰੀਜ਼ਾਂ ਨੂੰ ਮਿਲਿਆ ₹1,044 ਕਰੋੜ ਦਾ ਮੁਫ਼ਤ ਇਲਾਜ    ਮੁੱਖ ਮੰਤਰੀ ਸਿਹਤ ਯੋਜਨਾ ਨੇ ਬਦਲੀਆਂ ਲੱਖਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ, 2.91 ਲੱਖ ਮਰੀਜ਼ਾਂ ਨੂੰ ਮਿਲਿਆ ₹1,044 ਕਰੋੜ ਦਾ ਮੁਫ਼ਤ ਇਲਾਜ   
ਵੱਡੀ ਖ਼ਬਰ : Ahmedabad Airport 'ਤੇ Indigo Flight ਦੀ ਹੋਈ Emegency Landing, ਪੜ੍ਹੋ ਪੂਰੀ ਖ਼ਬਰ
December 4, 2025
Big-News-Indigo-Flight-Makes-Eme

Punjabi Pehchan / Ahmedabad

ਵੱਡੀ ਖ਼ਬਰ : Ahmedabad Airport 'ਤੇ Indigo Flight ਦੀ ਹੋਈ Emegency Landing, ਪੜ੍ਹੋ ਪੂਰੀ ਖ਼ਬਰ 

Live Punjabi TV Bureau

ਅਹਿਮਦਾਬਾਦ/ਹੈਦਰਾਬਾਦ, 4 ਦਸੰਬਰ 2025: ਸਾਊਦੀ ਅਰਬ ਦੇ ਮਦੀਨਾ (Madina) ਤੋਂ ਹੈਦਰਾਬਾਦ (Hyderabad) ਵੱਲ ਉੱਡ ਰਹੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ 6E-058 ਨੂੰ ਬੰਬ ਦੀ ਧਮਕੀ ਮਿਲਣ ਕਾਰਨ ਅਚਾਨਕ ਐਮਰਜੈਂਸੀ ਉਤਰਾਉ ਕਰਨਾ ਪਿਆ। Pilot ਨੇ ਸੁਰੱਖਿਆ ਨੂੰ ਪਹਿਲ ਦੇਂਦੇ ਹੋਏ ਜਹਾਜ਼ ਨੂੰ ਤੁਰੰਤ ਡਾਇਵਰਟ ਕਰਕੇ ਅਹਿਮਦਾਬਾਦ ਏਅਰਪੋਰਟ 'ਤੇ ਸੁਰੱਖਿਅਤ ਲੈਂਡ ਕਰਵਾ ਦਿੱਤਾ।

ਫਲਾਈਟ ਵਿੱਚ ਲਗਭਗ 180 ਯਾਤਰੀਆਂ ਅਤੇ 6 ਕਰੂ ਮੈਂਬਰ ਸਵਾਰ ਸਨ। ਲੈਂਡਿੰਗ ਤੋਂ ਬਾਅਦ ਜਹਾਜ਼ ਨੂੰ Isolation Bay ਵਿੱਚ ਖੜ੍ਹਾ ਕੀਤਾ ਗਿਆ ਅਤੇ ਸਭ ਨੂੰ ਤੁਰੰਤ ਬਾਹਰ ਕੱਢਕੇ ਸੁਰੱਖਿਆ ਜਾਂਚ ਸ਼ੁਰੂ ਕਰ ਦਿੱਤੀ ਗਈ।

ਜਹਾਜ਼ 'ਚੋਂ ਨਹੀਂ ਮਿਲੀ ਕੋਈ ਸ਼ੱਕੀ ਵਸਤੂ

Bomb Disposal Squad ਅਤੇ CISF ਦੀ ਟੀਮ ਨੇ ਜਹਾਜ਼ ਦੀ ਤਲਾਸ਼ੀ ਲਈ, ਪਰ ਅਧਿਕਾਰਤ ਤੌਰ 'ਤੇ ਕੋਈ ਵੀ explosive ਮਿਲਣ ਦੀ ਪੁਸ਼ਟੀ ਨਹੀਂ ਹੋਈ। ਇਸ ਦੌਰਾਨ ਯਾਤਰੀਆਂ ਵਿੱਚ ਘਬਰਾਹਟ ਦਾ ਮਾਹੌਲ ਬਣਿਆ ਰਿਹਾ, ਪਰ ਸਾਰੇ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਇਸ ਤੋਂ ਪਹਿਲਾਂ ਵੀ ਮਿਲੀਆਂ ਸਮਾਨ ਧਮਕੀਆਂ

ਮਾਲੂਮ ਹੋਇਆ ਹੈ ਕਿ ਸਿਰਫ਼ ਦੋ ਦਿਨ ਪਹਿਲਾਂ ਹੀ ਕੁਵੈਤ ਤੋਂ ਹੈਦਰਾਬਾਦ ਆ ਰਹੀ ਇੰਡੀਗੋ ਫਲਾਈਟ ਨੂੰ ਵੀ ਇਸੇ ਤਰ੍ਹਾਂ ਦੀ ਧਮਕੀ ਮਿਲੀ ਸੀ ਅਤੇ ਉਸ ਸਮੇਂ ਜਹਾਜ਼ ਨੂੰ ਮੁੰਬਈ ਵੱਲ ਮੋੜਿਆ ਗਿਆ ਸੀ। ਉਹ ਧਮਕੀ ਬਾਅਦ ਵਿੱਚ ਫ਼ਰਜ਼ੀ ਨਿਕਲੀ ਸੀ।

ਧਮਾਕਿਆਂ ਅਤੇ ਸੁਰੱਖਿਆ ਚੁਣੌਤੀਆਂ ਦੇ ਮੱਦੇਨਜ਼ਰ ਪਿਛਲੇ ਦਿਨਾਂ ਤੋਂ Air Security ਦੇ ਇਰਦ-ਗਿਰਦ ਖਤਰੇ ਵਧੇ ਹੋਏ ਹਨ, ਜਿਸ ਕਾਰਨ ਏਅਰਪੋਰਟਾਂ 'ਤੇ High Alert ਬਰਕਰਾਰ ਹੈ।

Powered by Froala Editor

Big News Indigo Flight Makes Emergency Landing At Ahmedabad Airport Read The Full News


Recommended Posts