IndiGo ਸੰਕਟ ਵਿਚ DGCA ਦੀ ਵੱਡੀ ਕ ">
ਖੋਸਲਾ ਪਰਿਵਾਰ ਕੌਣ ਹੈ? – ਜੋ ਬਣ ਸਕਦਾ ਹੈ ਸਿਆਟਲ ਸੀਹਾਕਸ ਦਾ ਨਵਾਂ ਮਾਲਕ    ਪਾਲ ਐਲਨ ਦੀ ਜਾਇਦਾਦ ਵੱਲੋਂ Seatte Seahwks ਵੇਚਣ ਲਈ ਸਮਝੌਤਾ,ਖੋਸਲਾ ਪਰਿਵਾਰ ਬਣ ਸਕਦਾ ਹੈ ਨਵਾਂ ਮਾਲਕ, ਐਨਐੱਫਐੱਲ ਦੀ ਮਨਜ਼ੂਰੀ ਬਾਕੀ    ਹੈਵਾਨ ਬਣਿਆ ਪਤੀ, ਗਰਭਵਤੀ ਪਤਨੀ ਦਾ ਕੀਤਾ ਕਤਲ, 2 ਜੁੜਵਾਂ ਬੱਚਿਆਂ ਦੀ ਬਣਨ ਵਾਲੀ ਸੀ ਮਾਂ    ਮਾਮੂਲੀ ਝਗੜੇ ਨੇ ਧਾਰਿਆ ਖੂਨੀ ਰੂਪ, ਪਤੀ ਪਤਨੀ ਨੇ ਮਾਰੀ ਗੁਆਂਢੀ ਨੂੰ ਗੋਲੀ, ਹੋਈ ਮੌਤ    ਪੰਜਾਬ ਕਾਂਗਰਸ ਦੇ ਬਾਗ਼ੀ ਧੜੇ ਦੀ 2 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਭੂਪੇਸ਼ ਬਘੇਲ ਦਾ ਵੱਡਾ ਬਿਆਨ ਸਿਰਫ਼ ਜਿੱਤਣ ਵਾਲੇ ਨੂੰ ਟਿਕਟ...    ‘ਤੇਲ ਵੇਖਾਂਗੇ, ਤੇਲ ਦੀ ਧਾਰ ਵੇਖਾਂਗੇ…’, ਬਘੇਲ ਨਾਲ ਮੀਟਿੰਗ ਤੋਂ ਪਹਿਲਾਂ ਚੰਨੀ ਦਾ ਵੱਡਾ ਬਿਆਨ    ਅਮਰੀਕੀ ਏਅਰ ਫੋਰਸ ਅਕੈਡਮੀ ਵਿੱਚ ਦਾਖਲਾ ਲੈਣ ਵਾਲੇ ਪਹਿਲੇ ਕੇਸਧਾਰੀ ਸਿੱਖ ਅਮਰੀਕੀ ਬਣੇ ਚਿਰਾਗ ਵੀਰ ਸਿੰਘ ਸਰਾਓ    ਅਮਰੀਕੀ ਏਅਰ ਫੋਰਸ ਅਕੈਡਮੀ ਵਿੱਚ ਦਾਖਲਾ ਲੈਣ ਵਾਲੇ ਪਹਿਲੇ ਕੇਸਧਾਰੀ ਸਿੱਖ ਅਮਰੀਕੀ ਬਣੇ ਚਿਰਾਗ ਵੀਰ ਸਿੰਘ ਸਰਾਓ    ਸਰਪੰਚੀ ਦੇ ਝਗੜੇ ਨੇ ਲਈ ਜਾਨ, ਭਕਨਾ ਕਲਾਂ 'ਚ ਇੱਕ ਮੌਤ, ਇੱਕ ਜ਼ਖ਼ਮੀ    ਵੋਟਰਾਂ ਲਈ ਅੱਜ ਤੇ ਕੱਲ੍ਹ ਵਿਸ਼ੇਸ਼ SIR ਕੈਂਪ, ਹਰ ਬੂਥ 'ਤੇ ਮਿਲੇਗੀ ਸਹੂਲਤ   
IndiGo ਸੰਕਟ ਵਿਚ DGCA ਦੀ ਵੱਡੀ ਕਾਰਵਾਈ, ਚਾਰ Flight Operations Inspectors ਮੁਅੱਤਲ
December 12, 2025
DGCA-Takes-Major-Action-In-IndiG

Punjabi Pehchan / New Delhi

IndiGo ਸੰਕਟ ਵਿਚ DGCA ਦੀ ਵੱਡੀ ਕਾਰਵਾਈ, ਚਾਰ Flight Operations Inspectors ਮੁਅੱਤਲ

Live Punjabi TV Bureau

ਨਵੀਂ ਦਿੱਲੀ, 12 ਦਸੰਬਰ 2025: ਦੇਸ਼ ਦੀ ਸਭ ਤੋਂ ਵੱਡੀ ਘਰੇਲੂ ਏਅਰਲਾਈਨ ਇੰਡੀਗੋ (IndiGo) ਵਿੱਚ ਜਾਰੀ ਸੰਚਾਲਕੀ ਸੰਕਟ ਨੇ ਹੁਣ ਨਾਗਰਿਕ ਹਵਾਬਾਜ਼ੀ ਨਿਯੰਤਰਕ DGCA ਨੂੰ ਸਕੱਤੀ ਅਪਣਾਉਣ ਲਈ ਮਜਬੂਰ ਕਰ ਦਿੱਤਾ ਹੈ। ਡੀਜੀਸੀਏ ਨੇ ਤੁਰੰਤ ਪ੍ਰਭਾਵ ਨਾਲ ਚਾਰ Flight Operations Inspectors (FOIs) ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਏਅਰਲਾਈਨ ਦੇ ਆਪ੍ਰੇਸ਼ਨ ਅਤੇ ਸੁਰੱਖਿਆ ਨਿਗਰਾਨੀ ਵਿੱਚ ਗੰਭੀਰ ਲਾਪਰਵਾਹੀ ਕੀਤੀ, ਜਿਸਦਾ ਨਤੀਜਾ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦੇ ਰੂਪ ਵਿੱਚ ਸਾਹਮਣੇ ਆਇਆ।

ਕੀ ਹੈ ਮੁਅੱਤਲੀ ਦੀ ਵਜ੍ਹਾ?

ਰੈਗੂਲੇਟਰ ਮੁਤਾਬਕ, ਮੁਅੱਤਲ ਕੀਤੇ ਗਏ FOIs ਇੰਡੀਗੋ ਦੀ ਰੂਟੀਨ ਇੰਸਪੈਕਸ਼ਨ ਅਤੇ ਆਪ੍ਰੇਸ਼ਨ ਮਾਨੀਟਰਿੰਗ ਦੇ ਜ਼ਿੰਮੇਵਾਰ ਸਨ। ਪਰ ਦਸੰਬਰ ਦੀ ਸ਼ੁਰੂਆਤ ਵਿੱਚ ਉਡਾਣਾਂ ਦੀ ਵੱਡੀ ਗਿਣਤੀ ਰੱਦ ਹੋਣ ਅਤੇ ਕ੍ਰੂ ਪਲੈਨਿੰਗ ਸਿਸਟਮ ਦੇ ਫੇਲ੍ਹ ਹੋਣ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਇਨ੍ਹਾਂ ਅਧਿਕਾਰੀਆਂ ਨੇ ਸਮੇਂ ਰਹਿੰਦਿਆਂ ਗੜਬੜ ਨੂੰ ਪਕੜਿਆ ਨਹੀਂ।

ਇਸਨੂੰ ਗੰਭੀਰ ਲਾਪਰਵਾਹੀ ਮੰਨਦੇ ਹੋਏ ਤੁਰੰਤ ਕਾਰਵਾਈ ਕੀਤੀ ਗਈ।

IndiGo ਹੈੱਡਕੁਆਰਟਰ ਵਿੱਚ DGCA ਦੀ ਤੇਜ਼ ਜਾਂਚ

DGCA ਨੇ ਇੰਡੀਗੋ ਦੇ ਗੁਰੂਗ੍ਰਾਮ ਦਫ਼ਤਰ ਵਿੱਚ ਵੱਖ-ਵੱਖ ਵਿਭਾਗਾਂ ਦੀ ਗਹਿਰਾਈ ਨਾਲ ਜਾਂਚ ਕਰਨ ਲਈ ਦੋ ਖਾਸ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। ਇਹ ਟੀਮਾਂ:

  • ਕੈਬਿਨ ਕਰੂ ਦੀ ਤਾਇਨਾਤੀ,

  • ਰੋਸਟਰ ਸਿਸਟਮ,

  • ਯਾਤਰੀਆਂ ਨੂੰ ਕੀਤੇ ਗਏ ਰਿਫੰਡ,

  • ਅਤੇ ਉਡਾਣਾਂ ਦੀ ਦਿਨਚਰੀ ਕਾਰਗੁਜ਼ਾਰੀ

ਜਿਹੇ ਪਹਿਲੂਆਂ ਦੀ ਜਾਂਚ ਕਰ ਰਹੀਆਂ ਹਨ। ਹਰ ਸ਼ਾਮ 6 ਵਜੇ ਰੈਗੂਲੇਟਰ ਨੂੰ ਤਾਜ਼ਾ ਰਿਪੋਰਟ ਸੌਂਪੀ ਜਾ ਰਹੀ ਹੈ। ਜਾਂਚ ਟੀਮ ਵਿੱਚ ਜੁਆਇੰਟ ਡੀਜੀ ਸੰਜੇ ਬ੍ਰਹਮਾਨੇ ਅਤੇ ਡਿਪਟੀ ਡੀਜੀ ਅਮਿਤ ਗੁਪਤਾ ਸਮੇਤ ਕਈ ਸੀਨੀਅਰ ਅਧਿਕਾਰੀ ਸ਼ਾਮਲ ਹਨ।

HR Planning ਅਤੇ Rest Rules ਦੀ ਵੀ ਹੋਵੇਗੀ ਜਾਂਚ

ਜਾਂਚ ਦਾ ਘੇਰਾ ਵਧਾਉਂਦੇ ਹੋਏ DGCA ਹੁਣ ਇੰਡੀਗੋ ਦੀ:

  • HR planning,

  • ਪਾਇਲਟਾਂ ਦੇ duty periods,

  • ਅਤੇ ਨਵੇਂ ਲਾਗੂ ਹੋਏ rest regulations

ਦੀ ਪਾਲਣਾ ਦੀ ਵੀ ਵਿਸਤ੍ਰਿਤ ਸਮੀਖਿਆ ਕਰ ਰਹੀ ਹੈ। ਦੱਸ ਦੇਈਏ ਕਿ ਵੀਰਵਾਰ ਨੂੰ ਇੰਡੀਗੋ ਦੇ CEO Pieter Elbers ਨੂੰ ਵੀ ਇੱਕ ਵਾਰ ਫਿਰ DGCA ਦੇ ਦਫ਼ਤਰ ਵਿੱਚ ਵਜ੍ਹਾ ਸਪਸ਼ਟੀਕਰਨ ਲਈ ਬੁਲਾਇਆ ਗਿਆ ਸੀ।

ਸੰਕਟ ਜਾਰੀ—ਉਡਾਣਾਂ ਦੀ ਰੱਦਗੀ ਨਹੀਂ ਰੁਕੀ

ਇੰਡੀਗੋ ਦੀ ਸਮੱਸਿਆ 11ਵੇਂ ਦਿਨ ਵੀ ਕਾਬੂ ਵਿੱਚ ਨਹੀਂ ਆਈ। ਸ਼ੁੱਕਰਵਾਰ ਨੂੰ ਬੈਂਗਲੁਰੂ ਏਅਰਪੋਰਟ ਤੋਂ 54 ਫਲਾਈਟਾਂ ਰੱਦ ਹੋਈਆਂ। ਇੱਕ ਦਿਨ ਪਹਿਲਾਂ ਦਿੱਲੀ ਅਤੇ ਬੈਂਗਲੁਰੂ ਤੋਂ 200 ਤੋਂ ਵੱਧ ਉਡਾਣਾਂ ਕੈਂਸਲ ਹੋਈਆਂ ਸਨ।

ਸੰਕਟ ਕਾਰਨ:

  • ਇੰਡੀਗੋ ਦਾ Market Cap ਲਗਭਗ 21,000 ਕਰੋੜ ਰੁਪਏ ਘਟ ਗਿਆ ਹੈ।

  • ਕੰਪਨੀ ਨੇ 3 ਤੋਂ 5 ਦਸੰਬਰ ਵਿਚਕਾਰ ਪ੍ਰਭਾਵਿਤ ਯਾਤਰੀਆਂ ਲਈ 10,000 ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਹੈ।

Powered by Froala Editor

DGCA Takes Major Action In IndiGo Crisis Suspends Four Flight Operations Inspectors


Recommended Posts