'ਬਾਹੁਬਲੀ' ਰਾਕੇਟ LVM3-M ">
ਖੋਸਲਾ ਪਰਿਵਾਰ ਕੌਣ ਹੈ? – ਜੋ ਬਣ ਸਕਦਾ ਹੈ ਸਿਆਟਲ ਸੀਹਾਕਸ ਦਾ ਨਵਾਂ ਮਾਲਕ    ਪਾਲ ਐਲਨ ਦੀ ਜਾਇਦਾਦ ਵੱਲੋਂ Seatte Seahwks ਵੇਚਣ ਲਈ ਸਮਝੌਤਾ,ਖੋਸਲਾ ਪਰਿਵਾਰ ਬਣ ਸਕਦਾ ਹੈ ਨਵਾਂ ਮਾਲਕ, ਐਨਐੱਫਐੱਲ ਦੀ ਮਨਜ਼ੂਰੀ ਬਾਕੀ    ਹੈਵਾਨ ਬਣਿਆ ਪਤੀ, ਗਰਭਵਤੀ ਪਤਨੀ ਦਾ ਕੀਤਾ ਕਤਲ, 2 ਜੁੜਵਾਂ ਬੱਚਿਆਂ ਦੀ ਬਣਨ ਵਾਲੀ ਸੀ ਮਾਂ    ਮਾਮੂਲੀ ਝਗੜੇ ਨੇ ਧਾਰਿਆ ਖੂਨੀ ਰੂਪ, ਪਤੀ ਪਤਨੀ ਨੇ ਮਾਰੀ ਗੁਆਂਢੀ ਨੂੰ ਗੋਲੀ, ਹੋਈ ਮੌਤ    ਪੰਜਾਬ ਕਾਂਗਰਸ ਦੇ ਬਾਗ਼ੀ ਧੜੇ ਦੀ 2 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਭੂਪੇਸ਼ ਬਘੇਲ ਦਾ ਵੱਡਾ ਬਿਆਨ ਸਿਰਫ਼ ਜਿੱਤਣ ਵਾਲੇ ਨੂੰ ਟਿਕਟ...    ‘ਤੇਲ ਵੇਖਾਂਗੇ, ਤੇਲ ਦੀ ਧਾਰ ਵੇਖਾਂਗੇ…’, ਬਘੇਲ ਨਾਲ ਮੀਟਿੰਗ ਤੋਂ ਪਹਿਲਾਂ ਚੰਨੀ ਦਾ ਵੱਡਾ ਬਿਆਨ    ਅਮਰੀਕੀ ਏਅਰ ਫੋਰਸ ਅਕੈਡਮੀ ਵਿੱਚ ਦਾਖਲਾ ਲੈਣ ਵਾਲੇ ਪਹਿਲੇ ਕੇਸਧਾਰੀ ਸਿੱਖ ਅਮਰੀਕੀ ਬਣੇ ਚਿਰਾਗ ਵੀਰ ਸਿੰਘ ਸਰਾਓ    ਅਮਰੀਕੀ ਏਅਰ ਫੋਰਸ ਅਕੈਡਮੀ ਵਿੱਚ ਦਾਖਲਾ ਲੈਣ ਵਾਲੇ ਪਹਿਲੇ ਕੇਸਧਾਰੀ ਸਿੱਖ ਅਮਰੀਕੀ ਬਣੇ ਚਿਰਾਗ ਵੀਰ ਸਿੰਘ ਸਰਾਓ    ਸਰਪੰਚੀ ਦੇ ਝਗੜੇ ਨੇ ਲਈ ਜਾਨ, ਭਕਨਾ ਕਲਾਂ 'ਚ ਇੱਕ ਮੌਤ, ਇੱਕ ਜ਼ਖ਼ਮੀ    ਵੋਟਰਾਂ ਲਈ ਅੱਜ ਤੇ ਕੱਲ੍ਹ ਵਿਸ਼ੇਸ਼ SIR ਕੈਂਪ, ਹਰ ਬੂਥ 'ਤੇ ਮਿਲੇਗੀ ਸਹੂਲਤ   
'ਬਾਹੁਬਲੀ' ਰਾਕੇਟ LVM3-M6 ਲਾਂਚ, ISRO ਨੇ ਰਚਿਆ ਇਤਿਹਾਸ; ਜਾਣੋ ਮਿਸ਼ਨ 'ਚ ਕੀ-ਕੀ ਹੈ ਖਾਸ?
December 24, 2025
-Baahubali-Rocket-LVM3-M6-Launch

Punjabi Pehchan / Andhra Pradesh

'ਬਾਹੁਬਲੀ' ਰਾਕੇਟ LVM3-M6 ਲਾਂਚ, ISRO ਨੇ ਰਚਿਆ ਇਤਿਹਾਸ; ਜਾਣੋ ਮਿਸ਼ਨ 'ਚ ਕੀ-ਕੀ ਹੈ ਖਾਸ?

ਸ਼੍ਰੀਹਰੀਕੋਟਾ, 25 ਦਸੰਬਰ: ਭਾਰਤੀ ਪੁਲਾੜ ਖੋਜ ਸੰਸਥਾ ਇਸਰੋ (ISRO) ਨੇ ਇੱਕ ਵਾਰ ਫਿਰ ਗਲੋਬਲ ਮੰਚ ’ਤੇ ਭਾਰਤ ਦੀ ਸਮਰੱਥਾ ਸਾਬਤ ਕਰ ਦਿੱਤੀ ਹੈ। ਆਂਧਰਾ ਪ੍ਰਦੇਸ਼ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਦੇਸ਼ ਦਾ ਸਭ ਤੋਂ ਸ਼ਕਤੀਸ਼ਾਲੀ ਰਾਕੇਟ LVM3-M6 ਬੁੱਧਵਾਰ ਸਵੇਰੇ 8:55 ਵਜੇ ਕਾਮਯਾਬੀ ਨਾਲ ਲਾਂਚ ਹੋਇਆ। ਇਸ ਉਡਾਣ ਰਾਹੀਂ ਇਸਰੋ ਨੇ ਅਮਰੀਕੀ ਕੰਪਨੀ AST SpaceMobile ਦਾ 6,100 ਕਿਲੋਗ੍ਰਾਮ ਭਾਰ ਵਾਲਾ ‘ਬਲਿਊਬਰਡ ਬਲਾਕ-2’ ਸੈਟੇਲਾਈਟ ਲੋਅ-ਅਰਥ ਆਰਬਿਟ (LEO) ਵਿੱਚ ਸਥਾਪਤ ਕਰ ਦਿੱਤਾ।

ਪੁਲਾੜ ਤੋਂ ਸਿੱਧੀ ਮੋਬਾਈਲ ਕੁਨੈਕਟੀਵਿਟੀ

ਇਹ ਮਿਸ਼ਨ ਇੱਕ ਵਪਾਰਕ ਸਮਝੌਤੇ ਅਧੀਨ ਕੀਤਾ ਗਿਆ ਹੈ। ‘ਬਲਿਊਬਰਡ ਬਲਾਕ-2’ ਦੀ ਖਾਸੀਅਤ ਇਹ ਹੈ ਕਿ ਇਹ ਸਿੱਧਾ ਸਮਾਰਟਫੋਨ ਤੱਕ 4G/5G ਵੌਇਸ, ਡਾਟਾ ਅਤੇ ਵੀਡੀਓ ਸੇਵਾਵਾਂ ਮੁਹੱਈਆ ਕਰੇਗਾ। ਦੂਰ-ਦਰਾਜ਼ ਅਤੇ ਟਾਵਰ-ਰਹਿਤ ਇਲਾਕਿਆਂ ਵਿੱਚ ਵੀ ਨੈੱਟਵਰਕ ਪਹੁੰਚੇਗਾ—ਉਹ ਵੀ ਬਿਨਾਂ ਯੂਜ਼ਰ ਨੂੰ ਆਪਣਾ ਮੋਬਾਈਲ ਆਪਰੇਟਰ ਬਦਲੇ।

ਲਾਂਚ 90 ਸੈਕਿੰਡ ਕਿਉਂ ਰੋਕੀ ਗਈ?

ਲਾਂਚ ਦਾ ਨਿਧਾਰਤ ਸਮਾਂ 8:54 ਵਜੇ ਸੀ, ਪਰ ਆਕਾਸ਼ ਵਿੱਚ ਮੌਜੂਦ ਹਜ਼ਾਰਾਂ ਸਰਗਰਮ ਸੈਟੇਲਾਈਟਸ ਦੇ ਕਾਰਨ ਸੰਭਾਵਿਤ ਟਕਰਾਅ ਤੋਂ ਬਚਣ ਲਈ 90 ਸੈਕਿੰਡ ਦੀ ਤਕਨੀਕੀ ਦੇਰੀ ਕੀਤੀ ਗਈ। ਸੁਰੱਖਿਆ ਪੁਸ਼ਟੀ ਮਗਰੋਂ ‘ਬਾਹੁਬਲੀ’ ਨੇ ਬਿਲਕੁਲ ਸਹੀ ਸਮੇਂ ਉਡਾਣ ਭਰੀ।

LVM3 ਲਈ ਇਤਿਹਾਸਕ ਮੋੜ

6,100 ਕਿਲੋਗ੍ਰਾਮ ਭਾਰ ਨਾਲ ਇਹ ਹੁਣ ਤੱਕ LVM3 ਦੁਆਰਾ ਲਾਂਚ ਕੀਤਾ ਗਿਆ ਸਭ ਤੋਂ ਭਾਰੀ ਪੇਲੋਡ ਹੈ। ਪਹਿਲਾਂ ਇਹ ਰਾਕੇਟ ਕਰੀਬ 4,400 ਕਿਲੋਗ੍ਰਾਮ ਤੱਕ ਦੇ ਸੈਟੇਲਾਈਟ ਆਰਬਿਟ ਵਿੱਚ ਪਹੁੰਚਾ ਚੁੱਕਾ ਸੀ। 43.5 ਮੀਟਰ ਉੱਚਾ, ਤਿੰਨ ਪੜਾਅ ਵਾਲਾ LVM3 ਪਹਿਲਾਂ ਹੀ ਚੰਦਰਯਾਨ-2, ਚੰਦਰਯਾਨ-3 ਅਤੇ OneWeb ਵਰਗੇ ਮਹੱਤਵਪੂਰਨ ਮਿਸ਼ਨਾਂ ਨਾਲ ਆਪਣੀ ਭਰੋਸੇਮੰਦਤਾ ਸਾਬਤ ਕਰ ਚੁੱਕਾ ਹੈ।

ਇਸ ਕਾਮਯਾਬੀ ਨਾਲ ਇਸਰੋ ਨੇ ਨਾ ਸਿਰਫ਼ ਤਕਨੀਕੀ ਸਮਰੱਥਾ ਦਾ ਪ੍ਰਮਾਣ ਦਿੱਤਾ ਹੈ, ਸਗੋਂ ਭਾਰਤ ਨੂੰ ਗਲੋਬਲ ਕਮਰਸ਼ੀਅਲ ਲਾਂਚ ਮਾਰਕੀਟ ਵਿੱਚ ਹੋਰ ਮਜ਼ਬੂਤ ਸਥਾਨ ’ਤੇ ਲਿਆ ਖੜ੍ਹਾ ਕੀਤਾ ਹੈ।

Powered by Froala Editor

Baahubali Rocket LVM3 M6 Launched ISRO Creates History Know What Is Special About The Mission


Recommended Posts