2018 ਦੇ ਮਾਣਹਾਨੀ ਕੇਸ ਵਿੱਚ ਯੂਟਿਊਬਰ ਧਰੁਵ ਰਾਠੀ ਖ਼ਿਲਾਫ਼ ਨਾਜ਼ਮਾਨਤੀ ਵਾਰੰਟ ਜਾਰੀ ਕੀਤਾ ਅਬਦੁਲ ਅਲ ਸੈਯਦ ਦਾ ਵੱਡਾ ਬਿਆਨ, ਬੋਲੇ- ਪਾਕਿਸਤਾਨ ਦੀ ਫ਼ੌਜ ਨੂੰ ਫੰਡਿੰਗ ਬੰਦ ਕਰੇ ਅਮਰੀਕਾ ਪਾਕਿਸਤਾਨ ਦਾ ਲਾਹੌਰ ਇੱਕ ਵਾਰ ਫਿਰ ਬਣਿਆ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਆਈਜ਼ੇਨਕੋਟ ਨੇ ਨੇਤਨਯਾਹੂ ਨੂੰ ਇਜ਼ਰਾਈਲ 'ਚ ਮਿਲ ਕੇ ਸਰਕਾਰ ਬਣਾਉਣ ਦਾ ਦਿੱਤਾ ਸੱਦਾ ਪੰਜਾਬ ਵਿੱਚ 27 ਨਵੰਬਰ ਨੂੰ ਹੋਵੇਗਾ ਬਲੈਕਆਊਟ, ਰਾਤ 8 ਵਜੇ ਵੱਜੇਗਾ ਸਾਇਰਨ ਸੂਡਾਨ ਦੇ ਖਾਰਟੂਮ ਖੇਤਰ ਵਿੱਚ ਡਰੋਨ ਹਮਲਿਆਂ ਵਿੱਚ ਚਾਰ ਦੀ ਮੌਤ ਅਮਰੀਕਾ ਨੇ ਐਨਵੀਡੀਆ ਅਤੇ ਹੋਰ ਏਆਈ ਦਿੱਗਜਾਂ ਨੂੰ ਆਪਣਾ ਵਿਸ਼ਵ ਟੈਕ ਪ੍ਰਭੁਤਵ ਮਜ਼ਬੂਤ ਕਰਨ ਲਈ ਚੁਣਿਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵੱਲੋਂ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਪ੍ਰਾਜੈਕਟ ਲਈ 13,000 ਡਾਲਰ ਦਾ ਯੋਗਦਾਨ ਈਰਾਨ ਨਾਲ ਕੋਈ ਵੀ ਸੰਭਾਵੀ ਸਮਝੌਤਾ ਅਮਰੀਕੀ ਉਮੀਦਾਂ 'ਤੇ ਖਰਾ ਉਤਰਨਾ ਚਾਹੀਦਾ ਹੈ ਯੂਕਰੇਨ ਦੇ ਲਵੀਵ ਵਿੱਚ ਰੂਸੀ ਮਿਜ਼ਾਈਲਾਂ ਅਤੇ ਡਰੋਨਾਂ ਦਾ ਕਹਿਰ

ਮਹਿਲਾ ਪੱਤਰਕਾਰ ਨੇ ਪੁਲਿਸ ਅਧਿਕਾਰੀ ਤੇ ਬਦਸਲੂਕੀ ਦੇ ਲਾਏ ਦੋਸ਼

ਮਹਿਲਾ ਪੱਤਰਕਾਰ ਨੇ ਪੁਲਿਸ ਅਧਿਕਾਰੀ ਤੇ ਬਦਸਲੂਕੀ ਦੇ ਲਾਏ ਦੋਸ਼


Punjabi Pechan / New Delhi

ਅਭਿਜੀਤ ਦੀਪਕੇ ਨੇ ਮਹਿਲਾ ਪੱਤਰਕਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ

ਦਾਅਵਾ ਹੈ ਕਿ AISA ਦੀ ਪ੍ਰਧਾਨ ਨੇਹਾ ਬੋਰਾ ਨੂੰ ਹਿਰਾਸਤ ਵਿੱਚ ਲੈਣ ਦੌਰਾਨ ACP ਵਿਵੇਕ ਭਗਤ ਨੇ ਉਸ ਨਾਲ ਕਥਿਤ ਤੌਰ ਤੇ ਬਦਸਲੂਕੀ ਕੀਤੀ

ਦਿੱਲੀ ਦੇ ਜੰਤਰ-ਮੰਤਰ 'ਤੇ ਇੱਕ ਮਹਿਲਾ ਪੱਤਰਕਾਰ ਨੇ ਦਿੱਲੀ ਪੁਲਿਸ ਦੇ ਇੱਕ ਅਧਿਕਾਰੀ 'ਤੇ ਬਦਸਲੂਕੀ ਦੇ ਗੰਭੀਰ ਦੋਸ਼ ਲਾਏ ਹਨ। ਮਹਿਲਾ ਪੱਤਰਕਾਰ ਦਾ ਦਾਅਵਾ ਹੈ ਕਿ AISA ਦੀ ਪ੍ਰਧਾਨ ਨੇਹਾ ਬੋਰਾ ਨੂੰ ਹਿਰਾਸਤ ਵਿੱਚ ਲੈਣ ਦੌਰਾਨ ACP ਵਿਵੇਕ ਭਗਤ ਨੇ ਉਸ ਨਾਲ ਕਥਿਤ ਤੌਰ 'ਤੇ ਬਦਸਲੂਕੀ ਕੀਤੀ, ਉਸ ਦੀ ਛਾਤੀ 'ਤੇ ਹੱਥ ਮਾਰਿਆ ਅਤੇ ਉਸ ਨੂੰ ਧੱਕਾ ਦਿੱਤਾ।

ਇਸ ਤੋਂ ਬਾਅਦ ਕੋਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਮਹਿਲਾ ਪੱਤਰਕਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ। ਵੀਡੀਓ ਵਿੱਚ ਮਹਿਲਾ ਪੱਤਰਕਾਰ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਹ ਕਰੀਬ ਸਾਢੇ ਤਿੰਨ ਘੰਟਿਆਂ ਤੋਂ ਉੱਥੇ ਬੈਠੀ ਹੈ, ਪਰ ਅਜੇ ਤੱਕ ਐਫਆਈਆਰ ਦਰਜ ਨਹੀਂ ਕੀਤੀ ਗਈ। ਇਸ ਤੋਂ ਬਾਅਦ ਐਫਆਈਆਰ ਦਰਜ ਕਰਵਾਉਣ ਦੀ ਮੰਗ ਨੂੰ ਲੈ ਕੇ ਸੈਂਕੜੇ ਪੱਤਰਕਾਰ ਪਾਰਲੀਮੈਂਟ ਸਟ੍ਰੀਟ ਥਾਣੇ ਦੇ ਬਾਹਰ ਧਰਨੇ 'ਤੇ ਬੈਠ ਗਏ।

ਸਿਟੀਜ਼ਨਜ਼ ਫਾਰ ਜਸਟਿਸ ਐਂਡ ਪੀਸ (CJP) ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਾਅਵਾ ਕੀਤਾ ਕਿ ਦਿੱਲੀ ਪੁਲਿਸ ਨੇ ਕਥਿਤ ਯੌਨ ਉਤਪੀੜਨ ਦੇ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਤੋਂ ਇਨਕਾਰ ਕੀਤਾ ਹੈ। CJP ਮੁਤਾਬਕ ਪੁਲਿਸ ਦਾ ਕਹਿਣਾ ਹੈ ਕਿ ਐਫਆਈਆਰ ਦਰਜ ਕਰਨ ਤੋਂ ਪਹਿਲਾਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾਵੇਗੀ। CJP ਨੇ ਪੁਲਿਸ ਦੀ ਕਾਰਵਾਈ 'ਤੇ ਸਵਾਲ ਉਠਾਉਂਦਿਆਂ ਅੱਜ ਐਤਵਾਰ ਸਵੇਰੇ 11 ਵਜੇ ਲੋਕਾਂ ਨੂੰ ਪਾਰਲੀਮੈਂਟ ਸਟ੍ਰੀਟ ਥਾਣੇ ਦੇ ਬਾਹਰ ਇਕੱਠੇ ਹੋਣ ਦੀ ਅਪੀਲ ਕੀਤੀ ਹੈ।

Female journalist accuses police officer of misconduct


Sports/Health/Entertainmant

Advertise Here

Reach thousands of visitors daily. High-visibility premium placement.

Get Started
Latest