ਟਕੋਮਾ ਦਾ ICE ਹਿਰਾਸਤੀ ਕੇਂਦਰ 453 ਮਿਲੀਅਨ ਡਾਲਰ ’ਚ ਅਮਰੀਕੀ ਸਰਕਾਰ ਨੇ ਖਰੀਦਿਆ ਗ੍ਰੈਨਾਈਟ ਬੇਅ ’ਚ ਗੁਰਦੁਆਰਾ ਸਾਹਿਬ ਦੇ ਬੋਰਡ ਦੀ ਚਾਰ ਵਾਰ ਭੰਨਤੋੜ ਕਰਨ ਵਾਲਾ ਸ਼ੱਕੀ ਗ੍ਰਿਫ਼ਤਾਰ ਜੀਟੀਏ 6 ਭਾਰਤ ਵਿੱਚ ਅਧਿਕਾਰਤ ਤੌਰ 'ਤੇ ਲਾਂਚ ਰਣਬੀਰ ਕਪੂਰ ਖਾਨ ਸੁਪਰਸਟਾਰਾਂ ਨੂੰ ਪਛਾੜ ਕੇ ਬਾਲੀਵੁੱਡ ਦਾ ਨੰਬਰ 1 ਅਦਾਕਾਰ ਬਣਨ ਵੱਲ? ਆਇਰਲੈਂਡ ਦੇ ਹਵਾਈ ਅੱਡੇ 'ਤੇ ਇੱਕ ਵਿਅਕਤੀ ਨੇ ਅਮਰੀਕੀ ਫ਼ੌਜੀ ਜਹਾਜ਼ ਕੀਤਾ ਤਬਾਹ ਟਰੰਪ, ਪੁਤਿਨ 19 ਨਵੰਬਰ ਨੂੰ ਕਰਨਗੇ ਦੁਵੱਲੀ ਗੱਲਬਾਤ ਮੋਡੈਸਟੋ ਜੇਲ੍ਹ ਬਾਹਰ ਗਰਭਵਤੀ ਔਰਤ ਨੂੰ ਹਿਰਾਸਤ ’ਚ ਲਿਆ, ICE ਏਜੰਟਾਂ ’ਤੇ ਪੈਪਰ ਸਪਰੇਅ ਕਰਨ ਦਾ ਦੋਸ਼ ਐਪਲ ਆਊਟੇਜ: ICloud, ਐਪ ਸਟੋਰ, ਐਪਲ ਪੇ, ਸੰਗੀਤ ਅਤੇ ਹੋਰ ਸੇਵਾਵਾਂ ਬੰਦ ਕਿਉਂ ਸਨ? ਗ੍ਰੈਨਾਈਟ ਬੇਅ ’ਚ ਬਣਨ ਵਾਲੇ ਗੁਰਦੁਆਰਾ ਸਾਹਿਬ ਦੇ ਬੋਰਡ ਨਾਲ ਚਾਰ ਵਾਰ ਤੋੜਫੋੜ, ਸ਼ੈਰਿਫ਼ ਨੇ ਮੰਗੀ ਲੋਕਾਂ ਦੀ ਮਦਦ ਰੂਸ ਵਿੱਚ ਵੱਡਾ ਹਵਾਈ ਹਾਦਸਾ: ਫੌਜੀ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ

ਆਇਰਲੈਂਡ ਦੇ ਹਵਾਈ ਅੱਡੇ 'ਤੇ ਇੱਕ ਵਿਅਕਤੀ ਨੇ ਅਮਰੀਕੀ ਫ਼ੌਜੀ ਜਹਾਜ਼ ਕੀਤਾ ਤਬਾਹ

ਆਇਰਲੈਂਡ ਦੇ ਹਵਾਈ ਅੱਡੇ 'ਤੇ ਇੱਕ ਵਿਅਕਤੀ ਨੇ ਅਮਰੀਕੀ ਫ਼ੌਜੀ ਜਹਾਜ਼ ਕੀ


Punjabi Pehchan / ਨਿਊ ਯੌਰਕ:USA

ਹਾਈਡ੍ਰੌਲਿਕ ਤਾਰਾਂ ਕੱਟੀਆਂ, ਕਾਕਪਿਟ ਦੇ ਸਾਰੇ ਮੀਟਰ ਤੋੜ ਦਿੱਤੇ ਅਤੇ ਫਿਊਲ ਵਾਲੀਆਂ ਟੈਂਕੀਆਂ ਵਿੱਚ ਧਾਤ ਦੇ ਛੋਟੇ ਗੋਲੇ ਪਾ ਦਿੱਤੇ

ਉਸ ਨੂੰ ਘਟਨਾ ਤੋਂ ਬਾਅਦ ਆਇਰਲੈਂਡ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ

18 ਨਵੰਬਰ : ਆਇਰਲੈਂਡ ਦੇ ਸ਼ੈਨਨ ਹਵਾਈ ਅੱਡੇ 'ਤੇ ਇੱਕ ਵਿਅਕਤੀ ਨੇ ਕੁਹਾੜੀ ਨਾਲ ਅਮਰੀਕੀ ਫ਼ੌਜੀ ਜਹਾਜ਼ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਕੇ ਉਡਾਣ ਭਰਨ ਦੇ ਅਯੋਗ ਕਰ ਦਿੱਤਾ। ਅਮਰੀਕੀ ਵਕੀਲਾਂ ਮੁਤਾਬਕ ਜਹਾਜ਼ ਦੀ ਕੀਮਤ ਲਗਭਗ 6 ਕਰੋੜ ਅਮਰੀਕੀ ਡਾਲਰ ਸੀ। ਇਸ ਮਾਮਲੇ ਵਿੱਚ 48 ਸਾਲਾ ਡੈਥੀ ਓ'ਕੋਰੇਨ ਖ਼ਿਲਾਫ਼ ਨਿਊ ਯੌਰਕ ਦੀ ਅਦਾਲਤ ਵਿੱਚ ਅਮਰੀਕੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਾਏ ਗਏ ਹਨ। 

ਇਹ ਘਟਨਾ 11 ਅਪ੍ਰੈਲ ਨੂੰ ਵਾਪਰੀ ਸੀ। ਦੋਸ਼ਾਂ ਅਨੁਸਾਰ ਮੁਲਜ਼ਮ ਨੇ ਹਵਾਈ ਅੱਡੇ ਦੀ ਸੁਰੱਖਿਆ ਘੇਰਾਬੰਦੀ ਤੋੜ ਕੇ ਸੀ-130 ਹਰਕਿਊਲਿਸ ਫ਼ੌਜੀ ਜਹਾਜ਼ ਵਿੱਚ ਦਾਖ਼ਲ ਹੋ ਕੇ ਹਾਈਡ੍ਰੌਲਿਕ ਤਾਰਾਂ ਕੱਟੀਆਂ, ਕਾਕਪਿਟ ਦੇ ਸਾਰੇ ਮੀਟਰ ਤੋੜ ਦਿੱਤੇ ਅਤੇ ਫਿਊਲ ਵਾਲੀਆਂ ਟੈਂਕੀਆਂ ਵਿੱਚ ਧਾਤ ਦੇ ਛੋਟੇ ਗੋਲੇ ਪਾ ਦਿੱਤੇ। ਇਸ ਕਾਰਨ ਜਹਾਜ਼ ਮੁੜ ਉਡਾਣ ਭਰਨ ਦੇ ਯੋਗ ਨਹੀਂ ਰਿਹਾ। ਅਮਰੀਕੀ ਜਾਂਚ ਏਜੰਸੀ ਅਨੁਸਾਰ ਮੁਲਜ਼ਮ ਨੇ ਇਸ ਘਟਨਾ ਦੀ ਕਈ ਮਹੀਨਿਆਂ ਤੱਕ ਯੋਜਨਾ ਬਣਾਈ ਸੀ। ਉਸ ਨੂੰ ਘਟਨਾ ਤੋਂ ਬਾਅਦ ਆਇਰਲੈਂਡ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। 

ਦੂਜੇ ਪਾਸੇ, ਉਸ ਦੇ ਸਮਰਥਕਾਂ ਨੇ ਇਸ ਕਾਰਵਾਈ ਨੂੰ ਮੱਧ ਪੂਰਬ ਵਿੱਚ ਅਮਰੀਕਾ ਦੀ ਫ਼ੌਜੀ ਭੂਮਿਕਾ ਅਤੇ ਇਜ਼ਰਾਈਲ ਦੀ ਗਾਜ਼ਾ ਜੰਗ ਦੇ ਵਿਰੋਧ ਵਿੱਚ ਕੀਤਾ ਗਿਆ ਪ੍ਰਦਰਸ਼ਨ ਦੱਸਿਆ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਜੇਕਰ ਮੁਲਜ਼ਮ ਦੋਸ਼ੀ ਸਾਬਤ ਹੁੰਦਾ ਹੈ ਤਾਂ ਉਸ ਨੂੰ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ।

A Man Destroyed A US Military Aircraft At An Airport In Ireland


Sports/Health/Entertainmant

Advertise Here

Reach thousands of visitors daily. High-visibility premium placement.

Get Started
Latest