ਬਲੈਕ ਫ੍ਰਾਈਡੇ ਮੌਕੇ ਐਲਡਰਵੁੱਡ ਮਾਲ ’ਚ ਦਹਿਸ਼ਤ, ਸੈਂਕੜੇ ਲੋਕਾਂ ’ਚ ਮਚੀ ਭਗਦੜ ਅੱਜ ਦੀਆਂ 10 ਵੱਡੀਆਂ ਖ਼ਬਰਾਂ ਅਮਰੀਕੀ ਹਵਾਈ ਫ਼ੌਜ ਦੇ ਕਲਾਊਡ ਵਨ ਮੰਚ ਵਿੱਚ ਹੈਕਰਾਂ ਨੇ ਲਾਈ ਸੰਨ੍ਹ, ਕੰਮਕਾਜ ਪ੍ਰਭਾਵਿਤ ਕਿਊਬੈਕ ਦੇ ਧਰਮ ਨਿਰਪੱਖਤਾ ਕਾਨੂੰਨ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਮੁਸਲਿਮ ਜਥੇਬੰਦੀਆਂ ਵੱਲੋਂ ਵਿਰੋਧ ਸਪੇਨ 29 ਨਵੰਬਰ ਨੂੰ ਅਚਨਚੇਤ ਚੋਣਾਂ ਵੱਲ ਮਾਸਕੋ ਪੱਛਮ ਤੋਂ ਬਾਹਰ ਸਾਂਝੇਦਾਰੀਆਂ ਨੂੰ ਤਰਜੀਹ ਦਿੰਦਾ ਹੈ': ਰੂਸੀ ਵਿਦੇਸ਼ ਮੰਤਰੀ ਲਾਵਰੋਵ ਜ਼ੇਲੇਂਸਕੀ ਨੇ ਭਾਰਤ ਅਤੇ ਹੋਰ ਦੇਸ਼ਾਂ ਨੂੰ ਭੋਜਨ ਨਿਰਯਾਤ ਲਈ ਖ਼ਤਰਿਆਂ ਦੀ ਚੇਤਾਵਨੀ ਦਿੱਤੀ ਕਾਹਿਰਾ ਦੇ ਰਿੰਗ ਰੋਡ 'ਤੇ ਭਿਆਨਕ ਸੜਕ ਹਾਦਸਾ ਅੱਜ ਦੀਆਂ 10 ਵੱਡੀਆਂ ਖ਼ਬਰਾਂ | ਅਮਰੀਕਾ, ਕੈਨੇਡਾ ਅਤੇ ਪੰਜਾਬ | 26 ਨਵੰਬਰ 2026 ਬਲੂਚਿਸਤਾਨ ਵਿੱਚ ਪਾਕਿਸਤਾਨੀ ਫੌਜ ਦੀ ਗੋਲਾਬਾਰੀ

2027 ਵਿਧਾਨ ਸਭਾ ਚੋਣਾਂ: ਸਾਹਨੇਵਾਲ ਤੋਂ ਪਾਲ ਸਿੰਘ ਗਰੇਵਾਲ ਦੀ ਦਾਅਵੇਦਾਰੀ ਚਰਚਾ ’ਚ

2027 ਵਿਧਾਨ ਸਭਾ ਚੋਣਾਂ: ਸਾਹਨੇਵਾਲ ਤੋਂ ਪਾਲ ਸਿੰਘ ਗਰੇਵਾਲ ਦੀ ਦਾਅਵੇਦ


Manjinder Pannu / Abbotsford ,BC

ਲੰਮਾ ਸਿਆਸੀ ਤਜਰਬਾ, ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਲੋਕਾਂ ਨਾਲ ਜ਼ਮੀਨੀ ਪੱਧਰ ’ਤੇ ਜੁੜਾਅ

ਐਬਟਸਫੋਰਡ (ਮਨਜਿੰਦਰ ਪੰਨੂ) — ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਦੇ ਨਾਲ ਹੀ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਪਾਲ ਸਿੰਘ ਗਰੇਵਾਲ ਦੀ ਸੰਭਾਵੀ ਦਾਅਵੇਦਾਰੀ ਵੀ ਚਰਚਾ ਵਿੱਚ ਹੈ।
ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਵਿੱਚ ਸਰਗਰਮ ਗਰੇਵਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਸੀਨੀਅਰ ਕੌਂਸਲਰ ਵਜੋਂ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ। ਉਨ੍ਹਾਂ ਕੋਲ ਪ੍ਰਸ਼ਾਸਨਿਕ ਕੰਮਾਂ ਅਤੇ ਜਨਤਕ ਮਸਲਿਆਂ ਨਾਲ ਨਜਿੱਠਣ ਦਾ ਤਜਰਬਾ ਵੀ ਹੈ।
ਗਰੇਵਾਲ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਅਤੇ ਸਿਆਸੀ ਸੰਘਰਸ਼ਾਂ ਵਿੱਚ ਲਗਾਤਾਰ ਹਿੱਸਾ ਲੈਂਦੇ ਰਹੇ ਹਨ। ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਕਾਂਗਰਸੀ ਆਗੂਆਂ, ਵਰਕਰਾਂ ਅਤੇ ਸਥਾਨਕ ਲੋਕਾਂ ਨਾਲ ਉਨ੍ਹਾਂ ਦੀਆਂ ਮੁਲਾਕਾਤਾਂ ਦਾ ਸਿਲਸਿਲਾ ਵੀ ਜਾਰੀ ਹੈ।
ਹਾਲ ਹੀ ਵਿੱਚ ਉਨ੍ਹਾਂ ਨੇ ਕਾਂਗਰਸੀ ਆਗੂਆਂ ਅਤੇ ਸਮਰਥਕਾਂ ਦੇ ਕਾਫ਼ਲੇ ਨਾਲ ਸੰਗਰੂਰ ਵਿਖੇ ਹੋਈ ਪਾਰਟੀ ਰੈਲੀ ਵਿੱਚ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੱਢੀ ਗਈ ਸਾਈਕਲ ਯਾਤਰਾ ਦੌਰਾਨ ਜਮਾਲਪੁਰ ਵਿਖੇ ਆਪਣੇ ਪੈਟਰੋਲ ਪੰਪ ’ਤੇ ਸਮਰਥਕਾਂ ਸਮੇਤ ਉਨ੍ਹਾਂ ਦਾ ਸਵਾਗਤ ਵੀ ਕੀਤਾ।
ਸਾਹਨੇਵਾਲ ਹਲਕੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਲਈ ਇੱਕ ਅਹਿਮ ਸਿਆਸੀ ਚੁਣੌਤੀ ਹੋਣਗੀਆਂ। ਅਜਿਹੇ ਵਿੱਚ ਪਾਰਟੀ ਦੀ ਜਥੇਬੰਦਕ ਮਜ਼ਬੂਤੀ, ਵਰਕਰਾਂ ਨਾਲ ਤਾਲਮੇਲ ਅਤੇ ਉਮੀਦਵਾਰ ਦੀ ਜ਼ਮੀਨੀ ਪੱਧਰ ’ਤੇ ਸਰਗਰਮੀ ਮਹੱਤਵਪੂਰਨ ਰਹੇਗੀ।
ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਹਾਈਕਮਾਂਡ ਸਾਹਨੇਵਾਲ ਤੋਂ ਉਮੀਦਵਾਰ ਦੀ ਚੋਣ ਕਰਦਿਆਂ ਪਾਲ ਸਿੰਘ ਗਰੇਵਾਲ ਦੇ ਸਿਆਸੀ ਤਜਰਬੇ ਅਤੇ ਮੌਜੂਦਾ ਸਰਗਰਮੀਆਂ ਨੂੰ ਕਿੰਨੀ ਤਰਜੀਹ ਦਿੰਦੀ ਹੈ। ਫਿਲਹਾਲ ਹਲਕੇ ਤੋਂ ਕਾਂਗਰਸ ਦੀ ਟਿਕਟ ਲਈ ਉਨ੍ਹਾਂ ਦਾ ਨਾਮ ਚਰਚਾ ਵਿੱਚ ਹੈ।

Pal Singh Grewal Sahnewal Assembly Constituency Punjab Elections 2027 Punjab Congress Ludhiana Politics Sahnewal News Punjab Political News Punjabi Pehchan


The Social 24 ad banner image> The Social 24 ad banner image>

Advertise Here

Reach thousands of visitors daily. High-visibility premium placement.

Get Started
Sports/Health/Entertainmant
Latest