ਹਲਵਾਰਾ ਏਅਰਪੋਰਟ ’ਤੇ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ’ਚ ਆਈ ਜ਼ੋਰਦਾਰ ਆਵਾਜ਼, 4 ਘੰਟੇ ਬਾਅਦ ਦਿੱਲੀ ਲਈ ਰਵਾਨਾ ਹੋਈ ਫਲਾਈਟ    ਮਲੇਰਕੋਟਲਾ ’ਚ ਕਾਂਗਰਸ ਦਾ ਅੰਦਰੂਨੀ ਕਲੇਸ਼ ਸਟੇਜ ’ਤੇ ਆਇਆ, ਜੱਸੀ ਨੂੰ ਰੋਕਣ ’ਤੇ ਹੰਗਾਮਾ; ਵੜਿੰਗ ਨੇ ਸੰਭਾਲਿਆ ਮੋਰਚਾ    ਜਲੰਧਰ ਦੇ ਸਕੂਲ 'ਚ ਲਹਿਰਾਇਆ ਖਾਲਿਸਤਾਨੀ ਝੰਡਾ, SFJ ਮੁਖੀ ਪੰਨੂੂ ਨੇ ਦਿੱਤੀ ਧਮਕੀ    ਸੁਖਬੀਰ ਬਾਦਲ ਦੀ PM ਮੋਦੀ ਨਾਲ ਮੁਲਾਕਾਤ ਨੇ ਛੇੜੀ ਨਵੀਂ ਸਿਆਸੀ ਚਰਚਾ    ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਸੰਸਦੀ ਬੋਰਡ ਦਾ ਗਠਨ    ਸ੍ਰੀ ਹਰਿਮੰਦਰ ਸਾਹਿਬ ਲਾਈਵ: ਹੁਣ 1000 ਤੋਂ ਵੱਧ ਪਲੇਟਫਾਰਮਾਂ ਰਾਹੀਂ ਦੁਨੀਆ ਭਰ ਵਿੱਚ ਹੋਵੇਗਾ ਗੁਰਬਾਣੀ ਦਾ ਪ੍ਰਸਾਰਣ    ਮੈਟਾ 'ਤੇ ਕੇਜਰੀਵਾਲ ਦੇ ਗੰਭੀਰ ਦੋਸ਼, ਕਿਹਾ- ਭਾਰਤ 'ਚ ਮੇਰਾ ਇੰਸਟਾਗ੍ਰਾਮ ਅਕਾਊਂਟ ਬਿਨਾਂ ਕਾਰਨ ਕੀਤਾ ਬੰਦ    ਮੈਟਾ 'ਤੇ ਕੇਜਰੀਵਾਲ ਦੇ ਗੰਭੀਰ ਦੋਸ਼, ਕਿਹਾ- ਭਾਰਤ 'ਚ ਮੇਰਾ ਇੰਸਟਾਗ੍ਰਾਮ ਅਕਾਊਂਟ ਬਿਨਾਂ ਕਾਰਨ ਕੀਤਾ ਬੰਦ    ਮੁੱਖ ਮੰਤਰੀ ਸਿਹਤ ਯੋਜਨਾ ਨੇ ਬਦਲੀਆਂ ਲੱਖਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ, 2.91 ਲੱਖ ਮਰੀਜ਼ਾਂ ਨੂੰ ਮਿਲਿਆ ₹1,044 ਕਰੋੜ ਦਾ ਮੁਫ਼ਤ ਇਲਾਜ    ਮੁੱਖ ਮੰਤਰੀ ਸਿਹਤ ਯੋਜਨਾ ਨੇ ਬਦਲੀਆਂ ਲੱਖਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ, 2.91 ਲੱਖ ਮਰੀਜ਼ਾਂ ਨੂੰ ਮਿਲਿਆ ₹1,044 ਕਰੋੜ ਦਾ ਮੁਫ਼ਤ ਇਲਾਜ   
ਰੂਸ ਦੀ ਜੰਗ ਨੇ ਉਜਾੜਿਆ ਪੰਜਾਬ ਦਾ ਘਰ, 8 ਮਹੀਨਿਆਂ ਤੋਂ ਪੁੱਤ ਦੀ ਉਡੀਕ ‘ਚ ਪਰਿਵਾਰ
May 22, 2026
-Parents-Await-Son-s-Return-For-

ਰੂਸ ਦੀ ਜੰਗ ਨੇ ਉਜਾੜਿਆ ਪੰਜਾਬ ਦਾ ਘਰ, 8 ਮਹੀਨਿਆਂ ਤੋਂ ਪੁੱਤ ਦੀ ਉਡੀਕ ‘ਚ ਪਰਿਵਾਰ

 ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਸ਼ੀਆਂ ਦੀ ਫੌਜ ਵਿਚੋਂ ਪਿਛਲੇ 8 ਮਹੀਨਿਆਂ ਤੋਂ ਲਾਪਤਾ ਨੌਜਵਾਨ ਦਾ ਪਤਾ ਲਗਾਉਣ ਲਈ ਕੇਂਦਰੀ ਵਿਦੇਸ਼ ਮੰਤਰੀ ਤੱਕ ਪਹੁੰਚ ਕੀਤੀ ਹੈ। ਅੰਮ੍ਰਿਤਸਰ ਜਿਲ੍ਹੇ ਦੀ ਰਹਿਣ ਵਾਲੀ ਨਵਦੀਪ ਕੌਰ ਨੇ ਨਿਰਮਲ ਕੁਟੀਆਂ ਸੁਲਤਾਨਪੁਰ ਲੋਧੀ ਪਹੁੰਚ ਕੇ ਸੰਤ ਸੀਚੇਵਾਲ ਨੂੰ ਦੱਸਿਆ ਕਿ ਉਸ ਦਾ ਪਤੀ ਹੀਰਾ ਸਿੰਘ ਅਕਤੂਬਰ 2024 ਵਿਚ ਮਾਸਕੋ ਉਚੇਰੀ ਵਿੱਦਿਆ ਹਾਸਲ ਕਰਨ ਲਈ ਮਾਸਕੋ ਗਿਆ ਸੀ। ਉਥੇ ਅਗਸਤ 2025 ਵਿਚ ਰਸ਼ੀਅਨ ਫੋਜ ਵਿਚ ਭਰਤੀ ਹੋ ਗਿਆ ਸੀ। ਭਰਤੀ ਕਰਨ ਸਮੇਂ ਕਿਹਾ ਗਿਆ ਸੀ ਕਿ 14 ਲੱਖ ਰੁਪਏ ਤੁਰੰਤ ਉਨ੍ਹਾਂ ਦੇ ਖਾਤੇ ਵਿਚ ਚਲੇ ਜਾਣਗੇ ਅਤੇ ਹਰ ਮਹੀਨੇ ਢਾਈ ਲੱਖ ਰੁਪਏ ਤਨਖਾਹ ਮਿਲਿਆ ਕਰੇਗੀ। ਨਵਦੀਪ ਕੌਰ ਨੇ ਦੱਸਿਆ ਕਿ 15 ਦਿਨਾਂ ਦੀ ਫੌਜੀ ਟ੍ਰੈਨਿੰਗ ਤੋਂ ਬਾਅਦ ਉਸ ਦੇ ਪਤੀ ਹੀਰਾ ਸਿੰਘ ਨੂੰ ਜੰਗ ਵਿਚ ਭੇਜ ਦਿੱਤਾ ਸੀ। ਜਦ ਕਿ ਉਸ ਦਾ ਪਤੀ ਮਾਨਸਿਕ ਤੌਰ ‘ਤੇ ਜੰਗ ਵਾਸਤੇ ਤਿਆਰ ਹੀ ਨਹੀਂ ਸੀ ਕਿਉਂਕਿ ਫੌਜ਼ ਵਿਚ ਭਰਤੀ ਹੋਣ ਸਮੇਂ ਇਹ ਦਾਅਵਾ ਵੀ ਕੀਤਾ ਗਿਆ ਸੀ ਕਿ ਹੀਰਾ ਸਿੰਘ ਕੋਲੋ ਸਿਰਫ਼ ਫੌਜ਼ ਨੂੰ ਖਾਣਾ ਪਹੁੰਚਾਉਣਾ ਹੈ ਅਤੇ ਫੌਜੀਆਂ ਵਾਸਤੇ ਬੰਕਰ ਪੁੱਟਣ ਦਾ ਕੰਮ ਹੀ ਲਿਆ ਜਾਵੇਗਾ।
ਪੀੜਤ ਨਵਦੀਪ ਕੌਰ ਨੇ ਦੱਸਿਆ ਕਿ ਸਤੰਬਰ 2025 ਵਿਚ ਉਸ ਦੀ ਅਪਾਣੇ ਪਤੀ ਹੀਰਾ ਸਿੰਘ ਨਾਲ ਆਖਰੀਵਾਰ ਗੱਲ ਹੋਈ ਸੀ। ਹੁਣ ਜਦੋਂ 8 ਮਹੀਨੇ ਬੀਤ ਗਏ ਹਨ। ਉਨ੍ਹਾਂ ਦੀ ਕੋਈ ਗੱਲ ਨਹੀਂ ਹੋ ਰਹੀ। ਨਵਦੀਪ ਕੌਰ ਦਾ 6 ਸਾਲ ਦਾ ਵੱਡਾ ਲੜਕਾ ਅਜਿਹੀ ਬੀਮਾਰੀ ਜਿਸ ਦਾ ਇਸ ਦੁਨੀਆਂ ਵਿੱਚ ਕੋਈ ਇਲਾਜ ਹੀ ਨਹੀਂ ਹੈ। ਸੇਰੇਬ੍ਰਲ ਪਾਲਸੀ (ਸੀਪੀ) ਜੋ ਬੱਚੇ ਦੀ ਗਤੀ, ਮਾਸਪੇਸ਼ੀਆਂ ਅਤੇ ਅਵਾਜ਼ ਨੂੰ ਪ੍ਰਭਾਵਿਤ ਕਰਦਾ ਹੈ ਤੇ ਉਮਰ ਦੇ ਵੱਧਣ ਨਾਲ ਦਿਮਾਗ ਵਿਚ ਨੁਕਸ ਵੱਧਣ ਲੱਗ ਪੈਂਦਾ ਹੈ। ਦੂਜੇ ਬੱਚੇ ਦੀ ਉਮਰ ਢਾਈ ਸਾਲ ਹੈ ਜਦ ਕਿ ਤੀਜੇ ਬੱਚੇ ਦੀ ਉਮਰ ਇੱਕ ਸਾਲ ਹੈ। ਦੋ ਬੱਚੇ ਬਹੁਤ ਛੋਟੇ ਹਨ ਤੇ ਜਦ ਕਿ ਵੱਡਾ ਲੜਕਾ ਨਾ ਬੋਲ ਸਕਦਾ ਹੈ, ਨਾ ਸੁਣ ਸਕਦਾ ਹੈ ਤੇ ਨਾ ਬੈਠ ਸਕਦਾ ਹੈ ਨਾ ਚੱਲ ਫਿਰ ਸਕਦਾ ਹੈ। ਨਵਦੀਪ ਦੀਆਂ ਅੱਖਾਂ ਵਿਚ ਵਗਦੇ ਹੰਝੂ ਰੁਕਣ ਦਾ ਨਾਂਅ ਨਹੀਂ ਸੀ ਲੈ ਰਹੇ ਜਦੋਂ ਉਹ ਆਪਣੇ ਬੀਮਾਰ ਪੁੱਤ ਨੂੰ ਛਾਤੀ ਨਾਲ ਲਾ ਕੇ ਪਾਣੀ ਪਿਲਾ ਰਹੀ ਸੀ।

Parents Await Son s Return For 8 Months


Recommended Posts