ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਦਹਿਸ਼ਤ ਦਾ ਮਾਹੌਲ, ਇੱਕੋ ਦਿਨ ਵਿੱਚ ਲੁਟੇਰਿਆਂ ਨੇ 4 ਵਾਰਦਾਤਾਂ ਨੂੰ ਦਿੱਤਾ ਅੰਜਾਮ
Punjabi Pehchan / Ludhiana
ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਦਹਿਸ਼ਤ ਦਾ ਮਾਹੌਲ, ਇੱਕੋ ਦਿਨ ਵਿੱਚ ਲੁਟੇਰਿਆਂ ਨੇ 4 ਵਾਰਦਾਤਾਂ ਨੂੰ ਦਿੱਤਾ ਅੰਜਾਮ
- ਪਹਿਲੀ ਵਾਰਦਾਤ: ਨਿਊ ਮਾਧੋਪੁਰੀ ਦੇ ਰਹਿਣ ਵਾਲੇ ਬਿੱਲਾ ਜਦੋਂ ਸਵੇਰੇ 5 ਵਜੇ ਮੰਦਰ ਜਾ ਰਹੇ ਸਨ, ਤਾਂ ਤਿੰਨ ਹਥਿਆਰਬੰਦ ਨੌਜਵਾਨਾਂ ਨੇ ਉਨ੍ਹਾਂ ਕੋਲੋਂ ਸੋਨੇ ਦੀ ਮੁੰਦਰੀ ਖੋਹ ਲਈ।
- ਦੂਜੀ ਵਾਰਦਾਤ: ਜੌਹਰ ਸਵੀਟ ਸ਼ਾਪ ਦੇ ਮਾਲਕ ਕੋਲੋਂ ਲੁਟੇਰਿਆਂ ਨੇ 7 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ। ਵਿਰੋਧ ਕਰਨ 'ਤੇ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਉਨ੍ਹਾਂ ਦੀ ਐਕਟਿਵਾ ਦੀ ਭੰਨਤੋੜ ਵੀ ਕੀਤੀ।
- ਤੀਜੀ ਵਾਰਦਾਤ: ਸਫ਼ਾਈ ਸੇਵਕ ਸੁਦੇਸ਼ ਕੁਮਾਰ ਕੋਲੋਂ ਲੁਟੇਰਿਆਂ ਨੇ ਨਕਦੀ ਤੇ ਮੋਬਾਈਲ ਖੋਹ ਲਿਆ। ਲੁਟੇਰਿਆਂ ਨੇ ਉਸ ਦੀਆਂ ਕੰਨਾਂ ਦੀਆਂ ਵਾਲੀਆਂ ਉਤਾਰਨ ਦੀ ਕੋਸ਼ਿਸ਼ ਕੀਤੀ ਅਤੇ ਨਾਕਾਮ ਰਹਿਣ 'ਤੇ ਉਸ ਦੀ ਕੁੱਟਮਾਰ ਕੀਤੀ।
- ਚੌਥੀ ਵਾਰਦਾਤ: ਗੁਲਚਮਨ ਗਲੀ ਦੇ ਰਾਕੇਸ਼ ਕੁਮਾਰ ਜਦੋਂ ਕੰਮ 'ਤੇ ਜਾ ਰਹੇ ਸਨ, ਤਾਂ ਲੁਟੇਰਿਆਂ ਨੇ ਉਨ੍ਹਾਂ ਦੇ ਗਲ਼ੇ ਵਿੱਚ ਪਾਈ ਸੋਨੇ ਦੀ ਚੈਨ ਖੋਹ ਲਈ।
An atmosphere of terror prevails in this district of punjab robbers committed 4 incidents in a single day