ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

ਭਾਰਤ 'ਚ ਲਾਂਚ ਹੋਈ 5-Door Mahindra Thar Roxx, ਜਾਣੋ ਫੀਚਰਜ਼ ਤੇ ਸੰਭਾਵੀ ਕੀਮਤ

ਭਾਰਤ 'ਚ ਲਾਂਚ ਹੋਈ 5-Door Mahindra Thar Roxx, ਜਾਣੋ ਫੀਚਰਜ਼ ਤੇ ਸ


Punjabi Pehchan / Techonolgy

ਟੈਕਨੋਲੋਜੀ ਡੈਸਕ : Mahindra ਨੇ 78ਵੇਂ ਸੁਤੰਤਰਤਾ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਭਾਰਤ ਵਿਚ ਆਪਣੀ 5-Door Thar Roxx ਲਾਂਚ ਕੀਤੀ ਹੈ। ਇਸ ਵਾਹਨ ਦੇ ਬੇਸ ਪੈਟਰੋਲ ਵੇਰੀਐਂਟ (MX1) ਦੀ ਸ਼ੁਰੂਆਤੀ ਕੀਮਤ 12.99 ਲੱਖ ਰੁਪਏ ਹੈ ਅਤੇ ਬੇਸ ਡੀਜ਼ਲ ਵੇਰੀਐਂਟ ਦੀ ਸ਼ੁਰੂਆਤੀ ਕੀਮਤ 13.99 ਲੱਖ ਰੁਪਏ ਐਕਸ-ਸ਼ੋਰੂਮ ਹੈ। Thar Roxx ਦਾ ਮੁਕਾਬਲਾ Hyundai Creta, Kia Seltos, Honda Elevate, MG Astor, Maruti Grand Vitara ਅਤੇ Toyota Hyder ਵਰਗੀਆਂ ਕਾਰਾਂ ਨਾਲ ਹੋਵੇਗਾ।
ਇਸ 5-door ਵਾਲੇ ਥਾਰ ਵਿਚ ਇਕ ਨਵੀਂ ਗ੍ਰਿਲ, C-ਆਕਾਰ ਦੇ LED DRLs, ਪ੍ਰੋਜੈਕਟਰ ਹੈੱਡਲੈਂਪਸ, ਸਰਕੂਲਰ ਫਾਗ ਲਾਈਟਾਂ, ਡਿਊਲ-ਟੋਨ ਅਲੌਏ ਵ੍ਹੀਲ ਅਤੇ ਪਿਛਲੇ ਦਰਵਾਜ਼ੇ-ਮਾਊਂਟਡ ਹੈਂਡਲ ਹਨ। ਪਿਛਲੇ ਪਾਸੇ, ਇਸ ਵਿਚ ਆਇਤਾਕਾਰ LED ਟੇਲਲਾਈਟਸ ਅਤੇ ਟੇਲਗੇਟ-ਮਾਊਂਟਿਡ ਸਪੇਅਰ ਵ੍ਹੀਲ ਹਨ।
ਮਹਿੰਦਰਾ ਥਾਰ ਰੌਕਸ 'ਚ ਪਹਿਲਾ 2.0-ਲੀਟਰ ਟਰਬੋ-ਪੈਟਰੋਲ ਇੰਜਣ ਹੈ, ਜੋ 162hp ਦੀ ਪਾਵਰ ਅਤੇ 330Nm ਦਾ ਟਾਰਕ ਜਨਰੇਟ ਕਰਦਾ ਹੈ। ਇਕ ਹੋਰ 2.2-ਲੀਟਰ ਡੀਜ਼ਲ ਇੰਜਣ ਦਿੱਤਾ ਗਿਆ ਹੈ, ਜੋ 152hp ਦੀ ਪਾਵਰ ਅਤੇ 330Nm ਦਾ ਟਾਰਕ ਪੈਦਾ ਕਰਦਾ ਹੈ। ਦੋਵੇਂ ਇੰਜਣ ਮੈਨੂਅਲ ਟਰਾਂਸਮਿਸ਼ਨ ਗਿਅਰਬਾਕਸ ਨਾਲ ਜੁੜੇ ਹੋਏ ਹਨ।
ਇਸ ਵਾਹਨ ਵਿੱਚ ਇੱਕ ਨਵਾਂ 10.25-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਵਾਇਰਲੈੱਸ ਐਪਲ ਕਾਰਪਲੇ ਅਤੇ ਐਂਡਰਾਇਡ ਆਟੋ ਕਨੈਕਟੀਵਿਟੀ, ਡਿਜੀਟਲ ਕਲਰ ਇੰਸਟਰੂਮੈਂਟ ਕਲੱਸਟਰ, ਹਵਾਦਾਰ ਫਰੰਟ ਸੀਟਾਂ, ਪੈਨੋਰਾਮਿਕ ਸਨਰੂਫ, ਆਟੋਮੈਟਿਕ ਕਲਾਈਮੇਟ ਕੰਟਰੋਲ, ਰੀਅਰ ਏਸੀ ਵੈਂਟਸ, ਡਿਊਲ-ਟੋਨ ਅਪਹੋਲਸਟ੍ਰੀ, ਤਿੰਨ-ਪੁਆਇੰਟਡ ਸੀਟ ਬੈਲਟਸ ਹਨ। ਇਲੈਕਟ੍ਰਾਨਿਕ ਸਟੇਬਿਲਟੀ ਕੰਟਰੋਲ (ESC) ਅਤੇ 6 ਏਅਰਬੈਗਸ ਵਰਗੇ ਫੀਚਰਸ ਦਿੱਤੇ ਗਏ ਹਨ।
Powered by

5 door mahindra thar roxx launched in india know the features and possible price


Sports/Health/Entertainmant

Advertise Here

Reach thousands of visitors daily. High-visibility premium placement.

Get Started
Latest