Galaxy A06 : Samsung ਨੇ ਲਾਂਚ ਕੀਤਾ ਸਸਤਾ ਫੋਨ, 6GB ਰੈਮ + 128GB ਸਟੋਰੇਜ ਸਮੇਤ ਮਿਲਣਗੇ ਕਈ ਕਮਾਲ ਦੇ ਫੀਚਰਜ਼
August 17, 2024 / technology
Punjabi Pehchan /
Techonolgy
ਟੈਕਨੋਲੋਜੀ ਡੈਸਕ : ਸੈਮਸੰਗ ਨੇ ਗਲੋਬਲ ਮਾਰਕੀਟ ਦੇ ਗਾਹਕਾਂ ਲਈ ਇੱਕ ਨਵਾਂ ਅਤੇ ਕਿਫਾਇਤੀ ਏ-ਸੀਰੀਜ਼ ਸਮਾਰਟਫੋਨ ਲਾਂਚ ਕੀਤਾ ਹੈ। ਇਸ ਦੀ ਐਂਟਰੀ Samsung Galaxy A06 ਨਾਮ ਨਾਲ ਵੀਅਤਨਾਮ ਵਿਚ ਹੋਈ ਹੈ। ਦੱਸਣਯੋਗ ਹੈ ਕਿ ਪਿਛਲੇ ਕੁਝ ਹਫਤਿਆਂ ਤੋਂ ਡਿਵਾਈਸ ਨੂੰ ਲੈ ਕੇ ਲਗਾਤਾਰ ਲੀਕ ਅਤੇ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ ਅਤੇ ਹੁਣ ਇਹ ਖਰੀਦਣ ਲਈ ਤਿਆਰ ਹੈ। ਇਸ ਵਿਚ 6.7 ਇੰਚ ਦੀ ਵੱਡੀ ਡਿਸਪਲੇ, Helio G85 ਚਿੱਪਸੈੱਟ, 5000mAh ਬੈਟਰੀ, 6GB ਰੈਮ + 128GB ਸਟੋਰੇਜ ਵਰਗੇ ਕਈ ਫੀਚਰਸ ਹਨ। ਆਓ, ਇਸ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ, ਉਪਲਬਧਤਾ ਅਤੇ ਕੀਮਤ ਬਾਰੇ ਵਿਸਥਾਰ ਵਿੱਚ ਜਾਣੀਏ।
ਸਪੈਸੀਫਿਕੇਸ਼ਨਸ
6.7 ਇੰਚ ਦੀ HD ਪਲੱਸ ਡਿਸਪਲੇ
Helio G85 ਚਿੱਪਸੈੱਟ
ਕਲਾਕ ਸਪੀਡ 2GHz ਤੱਕ
6GB RAM +128GB ਸਟੋਰੇਜ
50 ਮੈਗਾਪਿਕਸਲ ਦਾ ਰਿਅਰ ਕੈਮਰਾ
5000mAh ਦੀ ਬੈਟਰੀ
ਐਂਡਰਾਇਡ 14
Samsung Galaxy A06 ਦੀ ਕੀਮਤ
ਕੰਪਨੀ ਨੇ Samsung Galaxy A06 ਸਮਾਰਟਫੋਨ ਨੂੰ ਵੀਅਤਨਾਮ 'ਚ ਦੋ ਸਟੋਰੇਜ ਬਦਲ 'ਚ ਲਾਂਚ ਕੀਤਾ ਹੈ।
ਫੋਨ ਦੇ ਬੇਸ ਮਾਡਲ, 4GB RAM + 64GB ਸਟੋਰੇਜ ਬਦਲ, ਦੀ ਕੀਮਤ 3,190,000 VND ਯਾਨੀ ਲਗਭਗ 10,600 ਰੁਪਏ ਰੱਖੀ ਗਈ ਹੈ।
ਵੱਡੇ ਮਾਡਲ 6GB RAM + 128GB ਸਟੋਰੇਜ ਦੀ ਕੀਮਤ VND 3,790,000 ਯਾਨੀ ਲਗਭਗ 12,500 ਰੁਪਏ ਹੈ।
ਨਵੇਂ Samsung Galaxy A06 ਡਿਵਾਈਸ ਦੀ ਵਿਕਰੀ ਅਗਲੇ ਹਫਤੇ ਤੋਂ ਸ਼ੁਰੂ ਹੋਵੇਗੀ।
Powered by
Galaxy a06 samsung launched a cheap phone