3 ਸਾਲ ਤੋਂ 20 ਸਾਲ ਤੱਕ ਦੇ ਵਿਦਿਆਰਥੀਆਂ ਨਾਲ ਪੰਜਾਬੀ ਸਕੂਲ ਬੋਥਲ ਨੇ ਮਨਾਇਆ ਸਫ਼ਲ 2025-26 ਸੈਸ਼ਨ    ਬਾਲਟੀਮੋਰ ਕੀ ਬ੍ਰਿਜ ਹਾਦਸੇ ਸਬੰਧੀ ਸਿਵਲ ਮੁਕੱਦਮੇ ਦੀ ਸੁਣਵਾਈ ਟਲੀ, ਕਈ ਪੱਖਾਂ ਵਿਚਾਲੇ ਆਖ਼ਰੀ ਵੇਲੇ ਸਮਝੌਤੇ    ਵਿਵਾਦਤ ਵੀਡੀਓ ਮਸਲੇ 'ਤੇ ਮੁੱਖ ਮੰਤਰੀ ਮਾਨ ਵਲੋਂ ਜਥੇਦਾਰ ਦੇ ਸਨਮੁਖ ਰੱਖੇ ਪੱਖ ਦੀ ਅਕਾਲ ਤਖ਼ਤ ਸਕੱਤਰੇਤ ਵਲੋਂ ਵੀਡੀਓ ਜਾਰੀ    ਨਿਊਯਾਰਕ ‘ਚ ਘੋੜਾ ਬੱਘੀ ਪਲਟਣ ਨਾਲ ਨੌਜਵਾਨ ਦੀ ਮੌਤ, ਪਠਾਨਕੋਟ ਤੋਂ ਘੁੰਮਣ ਗਿਆ ਸੀ ਪਰਿਵਾਰ    ਪੰਜਾਬ ਭਰ ‘ਚ AAP ਦਾ ਅਕਾਲੀ ਦਲ ਖਿਲਾਫ਼ ਪ੍ਰਦਰਸ਼ਨ, ਸੁਖਬੀਰ ਬਾਦਲ ਦਾ ਫੁਕਣਗੇ ਪੁਤਲਾ    ਅਜਨਾਲਾ ਦੇ ਪਿੰਡ ਹਰੜ ਖੁਰਦ ਨੇੜੇ BSF ਦੀ ਵੱਡੀ ਕਾਰਵਾਈ, ਹਥਿਆਰਾਂ ਦਾ ਵੱਡਾ ਜਖੀਰਾ ਬਰਾਮਦ    ਟੈਕਸਸ ਵਿੱਚ ਪੰਜਾਬੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ, 19 ਸਾਲਾ ਪੁੱਤਰ ਗ੍ਰਿਫ਼ਤਾਰ    ਫਲੋਰਿਡਾ ਟਰਨਪਾਈਕ ਹਾਦਸਾ: ਤਿੰਨ ਮੌਤਾਂ ਦੇ ਮਾਮਲੇ ਵਿੱਚ C.H. Robinson ਖ਼ਿਲਾਫ਼ ਵੀ ਮੁਕੱਦਮਾ    ਪੰਜਾਬ ਦੀਆਂ 117 ਸੀਟਾਂ ’ਤੇ ਭਾਜਪਾ ਇਕੱਲੇ ਹੀ ਚੋਣ ਲੜੇਗੀ- ਕੇਵਲ ਸਿੰਘ ਢਿੱਲੋਂ    ਨੌਕਰੀ ਅਤੇ ਵੀਜ਼ਾ ਦੇ ਬਦਲੇ ਮੰਗੇ 1 ਲੱਖ ਡਾਲਰ ਅਮਰੀਕਾ ਵਿੱਚ ਭਾਰਤੀ ਕਰਮਚਾਰੀ ਨੇ ਕੰਪਨੀ ਖ਼ਿਲਾਫ਼ ਦਾਇਰ ਕੀਤਾ ਮੁਕੱਦਮਾ   
Hyundai Alcazar facelift ਭਾਰਤ 'ਚ ਹੋਈ ਲਾਂਚ, Tata Safari, Mahindra XUV700 ਤੇ MG Hector ਨੂੰ ਦੇਵੇਗੀ ਟੱਕਰ
September 9, 2024
Hyundai-Alcazar-Facelift-Launche

Punjabi Pehchan / Technology

ਲਾਈਵ ਪੰਜਾਬੀ ਟੀਵੀ ਬਿਊਰੋ : Hyundai Alcazar facelift ਨੂੰ ਭਾਰਤੀ ਬਾਜ਼ਾਰ ਵਿਚ ਲਾਂਚ ਕਰ ਦਿੱਤਾ ਗਿਆ ਹੈ। ਇਸ ਵਾਹਨ ਦੇ ਪੈਟਰੋਲ ਵੇਰੀਐਂਟ ਦੀ ਕੀਮਤ 14.99 ਲੱਖ ਰੁਪਏ ਤੋਂਅਤੇ ਡੀਜ਼ਲ ਵੇਰੀਐਂਟ ਦੀ ਕੀਮਤ 15.99 ਲੱਖ ਰੁਪਏ ਐਕਸ-ਸ਼ੋਰੂਮ ਤੋਂ ਸ਼ੁਰੂ ਹੁੰਦੀ ਹੈ। ਹੁੰਡਈ ਨੇ ਲਾਂਚ ਤੋਂ ਪਹਿਲਾਂ ਹੀ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਸੀ। 

ਗਾਹਕ 25,000 ਰੁਪਏ ਦੀ ਟੋਕਨ ਰਕਮ ਜਮ੍ਹਾ ਕਰਵਾ ਕੇ ਬੁਕਿੰਗ ਕਰਵਾ ਸਕਦੇ ਹਨ। Hyundai Alcazar ਫੇਸਲਿਫਟ ਦਾ ਮੁਕਾਬਲਾ Tata Safari, Mahindra XUV700 ਅਤੇ MG Hector ਨਾਲ ਹੋਵੇਗਾ। ਇਸ ਵਿਚ 70 ਤੋਂ ਜ਼ਿਆਦ ਫੀਚਰਜ਼ ਹਨ।


ਪਾਵਰਟ੍ਰੇਨ


ਇਸ ਗੱਡੀ ਵਿਚ 1.5-ਲੀਟਰ ਟਰਬੋ-ਪੈਟਰੋਲ ਅਤੇ 1.5-ਲੀਟਰ ਡੀਜ਼ਲ ਇੰਜਣ ਹੈ। 1.5-ਲੀਟਰ ਟਰਬੋ-ਪੈਟਰੋਲ ਇੰਜਣ 160hp ਦੀ ਪਾਵਰ ਅਤੇ 253Nm ਦਾ ਟਾਰਕ ਪੈਦਾ ਕਰਦਾ ਹੈ ਅਤੇ 6-ਸਪੀਡ ਮੈਨੂਅਲ ਟ੍ਰਾਂਸਮਿਸ਼ਨ ਜਾਂ ਬਦਲ 7-ਸਪੀਡ ਡਿਊਲ-ਕਲਚ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਮੇਲ ਖਾਂਦਾ ਹੈ। 1.5-ਲੀਟਰ ਡੀਜ਼ਲ ਇੰਜਣ 116hp ਦੀ ਪਾਵਰ ਅਤੇ 250Nm ਦਾ ਟਾਰਕ ਪੈਦਾ ਕਰਦਾ ਹੈ ਅਤੇ ਇਸ ਨੂੰ 6-ਸਪੀਡ ਮੈਨੂਅਲ ਟ੍ਰਾਂਸਮਿਸ਼ਨ ਜਾਂ 6-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ।


ਵਿਸ਼ੇਸ਼ਤਾਵਾਂ


Hyundai Alcazar facelift ਵਿਚ ADAS, ਪੈਨੋਰਾਮਿਕ ਸਨਰੂਫ, ਵਾਇਰਲੈੱਸ ਫੋਨ ਚਾਰਜਿੰਗ, ਪਾਵਰਡ ਡਰਾਈਵਰ ਅਤੇ ਯਾਤਰੀ ਸੀਟਾਂ, ਹਵਾਦਾਰ ਫਰੰਟ ਸੀਟਾਂ, ਲੈਦਰੇਟ ਅਪਹੋਲਸਟ੍ਰੀ, ਬੋਸ ਸਾਊਂਡ ਸਿਸਟਮ, ਡਿਊਲ-ਜ਼ੋਨ ਕਲਾਈਮੇਟ ਕੰਟਰੋਲ, ਰੇਨ-ਸੈਂਸਿੰਗ ਵਾਈਪਰ, ਕ੍ਰਮਵਾਰ ਟਰਨ ਇੰਡੀਕੇਟਰ, ਆਨ-ਬੋਰਡ ਨੈਵੀਗੇਸ਼ਨ, ਆਦਿ ਵਿਸ਼ੇਸ਼ਤਾਵਾਂ ਹਨ। ਕਨੈਕਟਡ ਫੀਚਰ, 360-ਡਿਗਰੀ ਕੈਮਰਾ, ਛੇ ਏਅਰਬੈਗ ਅਤੇ ਇਲੈਕਟ੍ਰਾਨਿਕ ਸਟੇਬਿਲਟੀ ਕੰਟਰੋਲ (ESC) ਵਰਗੇ ਫੀਚਰਸ ਦਿੱਤੇ ਗਏ ਹਨ।

Powered by Froala Editor

Hyundai Alcazar Facelift Launched In India Will Compete With Tata Safari Mahindra XUV700 And MG Hector


Recommended Posts