ਹੁਣ ਸਿਮ ਚਾਲੂ ਰੱਖਣਾ ਹੋਇਆ ਸਸਤਾ, BSNL ਨੇ ਪੇਸ਼ ਕੀਤਾ ਬੰਪਰ ਪਲਾਨ : ਸਿਰਫ਼ ਇੰਨੇ ਰੁਪਏ 'ਚ ਅਸੀਮਤ ਕਾਲਿੰਗ ਤੇ ਮਿਲਣਗੇ 300 SMS
January 13, 2025 / technology
Punjabi Pehchan /
Technology
ਲਾਈਵ ਪੰਜਾਬੀ ਟੀਵੀ ਬਿਊਰੋ : BSNL ਨੇ ਭਾਰਤੀ ਮੋਬਾਈਲ ਉਪਭੋਗਤਾਵਾਂ ਲਈ ਇਕ ਵਿਸ਼ੇਸ਼ ਰੀਚਾਰਜ ਪਲਾਨ ਪੇਸ਼ ਕੀਤਾ ਹੈ, ਜੋ ਸਿਰਫ ਕਾਲਿੰਗ ਲਈ ਵਰਤੋਂ ਕਰਨ ਵਾਲੇ ਗਾਹਕਾਂ ਲਈ ਇਕ ਬਿਹਤਰੀਨ ਬਦਲ ਸਾਬਿਤ ਹੋ ਸਕਦਾ ਹੈ। BSNL ਦਾ ਇਹ ਪਲਾਨ 439 ਰੁਪਏ ਦਾ ਹੈ, ਜਿਸ 'ਚ ਯੂਜ਼ਰਸ ਨੂੰ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ ਅਤੇ 90 ਦਿਨਾਂ ਦੀ ਲੰਬੀ ਵੈਲੀਡਿਟੀ ਵੀ ਮਿਲਦੀ ਹੈ। ਖਾਸ ਗੱਲ ਇਹ ਹੈ ਕਿ ਇਸ ਪਲਾਨ 'ਚ ਕੋਈ ਵੀ ਮੋਬਾਇਲ ਡਾਟਾ ਸੁਵਿਧਾ ਨਹੀਂ ਦਿੱਤੀ ਗਈ ਹੈ, ਜੋ ਕਿ ਉਨ੍ਹਾਂ ਗਾਹਕਾਂ ਲਈ ਆਦਰਸ਼ ਹੈ ਜੋ ਸਿਰਫ ਕਾਲਿੰਗ ਦੀ ਵਰਤੋਂ ਕਰਦੇ ਹਨ, ਜਿਵੇਂ ਕਿ ਫੀਚਰ ਫੋਨ ਉਪਭੋਗਤਾ।
ਇਸ ਪਲਾਨ ਵਿਚ 300 ਮੁਫ਼ਤ SMS ਵੀ ਮਿਲਦੇ ਹਨ, ਜੋ ਇਸਨੂੰ ਹੋਰ ਵੀ ਆਕਰਸ਼ਕ ਬਣਾਉਂਦੇ ਹਨ। ਇਸ ਤਰ੍ਹਾਂ ਦੇ ਵੌਇਸ-ਓਨਲੀ ਪਲਾਨ ਫੀਚਰ ਫੋਨ ਯੂਜ਼ਰਸ ਲਈ ਵਧੀਆ ਬਦਲ ਹੋ ਸਕਦੇ ਹਨ, ਕਿਉਂਕਿ ਉਨ੍ਹਾਂ ਨੂੰ ਡਾਟਾ ਲਈ ਵਾਧੂ ਭੁਗਤਾਨ ਨਹੀਂ ਕਰਨਾ ਪੈਂਦਾ। ਇਸ ਤੋਂ ਇਲਾਵਾ 90 ਦਿਨਾਂ ਦੀ ਵੈਧਤਾ ਵਾਲੇ ਇਸ ਪਲਾਨ ਨਾਲ ਗਾਹਕ ਮਹਿੰਗੇ ਰੀਚਾਰਜ ਤੋਂ ਬਚ ਸਕਦੇ ਹਨ ਅਤੇ ਆਪਣੇ ਨੰਬਰ ਨੂੰ ਲੰਬੇ ਸਮੇਂ ਤੱਕ ਐਕਟਿਵ ਰੱਖ ਸਕਦੇ ਹਨ।
ਦੇਸ਼ 'ਚ 2ਜੀ ਯੂਜ਼ਰਸ ਦੀ ਵੱਡੀ ਗਿਣਤੀ ਨੂੰ ਧਿਆਨ 'ਚ ਰੱਖਦੇ ਹੋਏ ਹੋਰ ਟੈਲੀਕਾਮ ਕੰਪਨੀਆਂ ਨੂੰ ਵੀ ਜਲਦ ਹੀ ਅਜਿਹੇ ਵੌਇਸ-ਓਨਲੀ ਪਲਾਨ ਪੇਸ਼ ਕਰਨੇ ਹੋਣਗੇ। ਟੈਲੀਕਾਮ ਰੈਗੂਲੇਟਰ ਟਰਾਈ ਨੇ ਸਾਰੀਆਂ ਕੰਪਨੀਆਂ ਨੂੰ ਅਜਿਹੇ ਪਲਾਨ ਲਿਆਉਣ ਦਾ ਹੁਕਮ ਦਿੱਤਾ ਹੈ, ਜਿਸ ਨਾਲ ਯੂਜ਼ਰਸ ਨੂੰ ਸਿਰਫ਼ ਕਾਲਿੰਗ ਅਤੇ ਐੱਸਐੱਮਐੱਸ ਲਈ ਹੀ ਭੁਗਤਾਨ ਕਰਨਾ ਪਵੇ ਅਤੇ ਡਾਟਾ ਲਈ ਵਾਧੂ ਪੈਸੇ ਨਹੀਂ ਦੇਣੇ ਪੈਣਗੇ।
Powered by
Now keeping sim active has become cheaper bsnl has introduced a bumper plan unlimited calling and 300 sms will be available for just this much rupees