ਹਲਵਾਰਾ ਏਅਰਪੋਰਟ ’ਤੇ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ’ਚ ਆਈ ਜ਼ੋਰਦਾਰ ਆਵਾਜ਼, 4 ਘੰਟੇ ਬਾਅਦ ਦਿੱਲੀ ਲਈ ਰਵਾਨਾ ਹੋਈ ਫਲਾਈਟ    ਮਲੇਰਕੋਟਲਾ ’ਚ ਕਾਂਗਰਸ ਦਾ ਅੰਦਰੂਨੀ ਕਲੇਸ਼ ਸਟੇਜ ’ਤੇ ਆਇਆ, ਜੱਸੀ ਨੂੰ ਰੋਕਣ ’ਤੇ ਹੰਗਾਮਾ; ਵੜਿੰਗ ਨੇ ਸੰਭਾਲਿਆ ਮੋਰਚਾ    ਜਲੰਧਰ ਦੇ ਸਕੂਲ 'ਚ ਲਹਿਰਾਇਆ ਖਾਲਿਸਤਾਨੀ ਝੰਡਾ, SFJ ਮੁਖੀ ਪੰਨੂੂ ਨੇ ਦਿੱਤੀ ਧਮਕੀ    ਸੁਖਬੀਰ ਬਾਦਲ ਦੀ PM ਮੋਦੀ ਨਾਲ ਮੁਲਾਕਾਤ ਨੇ ਛੇੜੀ ਨਵੀਂ ਸਿਆਸੀ ਚਰਚਾ    ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਸੰਸਦੀ ਬੋਰਡ ਦਾ ਗਠਨ    ਸ੍ਰੀ ਹਰਿਮੰਦਰ ਸਾਹਿਬ ਲਾਈਵ: ਹੁਣ 1000 ਤੋਂ ਵੱਧ ਪਲੇਟਫਾਰਮਾਂ ਰਾਹੀਂ ਦੁਨੀਆ ਭਰ ਵਿੱਚ ਹੋਵੇਗਾ ਗੁਰਬਾਣੀ ਦਾ ਪ੍ਰਸਾਰਣ    ਮੈਟਾ 'ਤੇ ਕੇਜਰੀਵਾਲ ਦੇ ਗੰਭੀਰ ਦੋਸ਼, ਕਿਹਾ- ਭਾਰਤ 'ਚ ਮੇਰਾ ਇੰਸਟਾਗ੍ਰਾਮ ਅਕਾਊਂਟ ਬਿਨਾਂ ਕਾਰਨ ਕੀਤਾ ਬੰਦ    ਮੈਟਾ 'ਤੇ ਕੇਜਰੀਵਾਲ ਦੇ ਗੰਭੀਰ ਦੋਸ਼, ਕਿਹਾ- ਭਾਰਤ 'ਚ ਮੇਰਾ ਇੰਸਟਾਗ੍ਰਾਮ ਅਕਾਊਂਟ ਬਿਨਾਂ ਕਾਰਨ ਕੀਤਾ ਬੰਦ    ਮੁੱਖ ਮੰਤਰੀ ਸਿਹਤ ਯੋਜਨਾ ਨੇ ਬਦਲੀਆਂ ਲੱਖਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ, 2.91 ਲੱਖ ਮਰੀਜ਼ਾਂ ਨੂੰ ਮਿਲਿਆ ₹1,044 ਕਰੋੜ ਦਾ ਮੁਫ਼ਤ ਇਲਾਜ    ਮੁੱਖ ਮੰਤਰੀ ਸਿਹਤ ਯੋਜਨਾ ਨੇ ਬਦਲੀਆਂ ਲੱਖਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ, 2.91 ਲੱਖ ਮਰੀਜ਼ਾਂ ਨੂੰ ਮਿਲਿਆ ₹1,044 ਕਰੋੜ ਦਾ ਮੁਫ਼ਤ ਇਲਾਜ   
14 ਸਾਲ ਦੇ Siddharth ਨੇ ਬਣਾਇਆ AI ਐਪ 'CircadiaV', 7 ਸਕਿੰਟ 'ਚ ਦਿਲ ਦੀਆਂ ਬੀਮਾਰੀਆਂ ਦਾ ਪਤਾ ਲਗਾਉਣ 'ਚ ਕਰੇਗਾ ਮਦਦ
March 19, 2025
14-year-old-Siddharth-Created-AI

Punjabi Pehchan / Technology

ਲਾਈਵ ਪੰਜਾਬੀ ਟੀਵੀ ਬਿਊਰੋ : ਅਮਰੀਕਾ ਵਿਚ ਵਸਿਆ 14 ਸਾਲ ਦਾ ਮੁੰਡਾ ਸਿਧਾਰਥ ਨੰਡਿਆਲਾ ਜਿਸ ਦੀ ਆਂਧਰਾ ਪ੍ਰਦੇਸ਼ ਸਮੇਤ ਪੂਰੀ ਦੁਨੀਆ ਵਿਚ ਚਰਚਾ ਵਿਚ ਹੈ। ਸਿਧਾਰਥ ਨੇ ਏਆਈ ਦੁਆਰਾ ਸੰਚਾਲਿਤ ਇਕ ਐਪ ‘ਸਰਕੇਡੀਅਵ’ ਤਿਆਰ ਕੀਤਾ ਹੈ, ਜੋ ਸਿਰਫ 7 ਸਕਿੰਟਾਂ ਵਿਚ ਦਿਲ ਦੀਆਂ ਬਿਮਾਰੀਆਂ ਦਾ ਪਤਾ ਲਗਾ ਸਕਦਾ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਅਤੇ ਉਪ ਮੁੱਖ ਮੰਤਰੀ ਪਵਨ ਕਲਿਆਣ ਵੀ ਇਸ ਲੜਕੇ ਦੀ ਪ੍ਰਤਿਭਾ ਤੋਂ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਸਿਧਾਰਥ ਨਾਲ ਮੁਲਾਕਾਤ ਕੀਤੀ ਅਤੇ ਉਸ ਦੇ ਐਪ ਦੀ ਸ਼ਲਾਘਾ ਕੀਤੀ।

ਸਿਧਾਰਥ ਦੇ ਬਣਾਏ ਗਏ ਇਸ ਐਪ ਦੀ ਗੁੰਟੂਰ ਸਰਕਾਰੀ ਜਨਰਲ ਹਸਪਤਾਲ (ਜੀਜੀਐਚ) ਵਿਚ ਜਾਂਚ ਕੀਤੀ ਗਈ, ਜਿੱਥੇ ਇਸ ਦੇ 96 ਫੀਸਦੀ ਤੋਂ ਵੱਧ ਸਹੀ ਨਤੀਜੇ ਪਾਏ ਗਏ। ਇਸ ਤੋਂ ਪ੍ਰਭਾਵਿਤ ਹੋ ਕੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਸਿਧਾਰਥ ਨੂੰ ਆਪਣੇ ਦਫ਼ਤਰ ਬੁਲਾਇਆ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਇਸ ਨਵੀਨਤਾ ਨੂੰ ਸਿਹਤ ਖੇਤਰ ਲਈ ਕ੍ਰਾਂਤੀਕਾਰੀ ਦੱਸਿਆ। ਉਸਨੇ ਤੇਲਗੂ ਪ੍ਰਤਿਭਾ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਦੇਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਸਿਧਾਰਥ ਨੂੰ ਉਸਦੇ ਅਗਲੇ ਖੋਜ ਕਾਰਜ ਲਈ ਹਰ ਸੰਭਵ ਸਰਕਾਰੀ ਸਹਾਇਤਾ ਦਾ ਭਰੋਸਾ ਦਿੱਤਾ।


ਇੰਨੀ ਛੋਟੀ ਉਮਰ 'ਚ ਇਹ ਪ੍ਰਾਪਤੀ ਮਾਣ ਵਾਲੀ ਗੱਲ : ਪਵਨ ਕਲਿਆਣ 

ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਨੇ ਵੀ ਸਿਧਾਰਥ ਨੂੰ ਉਸ ਦੀ ਅਸਾਧਾਰਨ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇੰਨੀ ਛੋਟੀ ਉਮਰ ਵਿੱਚ ਇਹ ਪ੍ਰਾਪਤੀ ਮਾਣ ਵਾਲੀ ਗੱਲ ਹੈ। ਇਸ ਦੌਰਾਨ ਸਿਧਾਰਥ ਦੇ ਪਿਤਾ ਮਹੇਸ਼ ਨੰਡਿਆਲਾ ਅਤੇ ਸਿਹਤ ਮੰਤਰੀ ਸਤਿਆ ਕੁਮਾਰ ਯਾਦਵ ਵੀ ਉਨ੍ਹਾਂ ਨਾਲ ਮੌਜੂਦ ਸਨ।


ਕੌਣ ਹੈ ਸਿਧਾਰਥ ਨੰਡਿਆਲਾ?

ਮੂਲ ਰੂਪ ਤੋਂ ਅਨੰਤਪੁਰ ਦੇ ਰਹਿਣ ਵਾਲੇ ਸਿਧਾਰਥ ਦਾ ਪਰਿਵਾਰ 2010 ਵਿਚ ਅਮਰੀਕਾ ਦੇ ਟੈਕਸਾਸ ਦੇ ਫਰਿਸਕੋ ਸ਼ਹਿਰ ਵਿਚ ਆ ਕੇ ਵਸਿਆ ਸੀ। ਹਾਲਾਂਕਿ, ਉਨ੍ਹਾਂ ਦੀਆਂ ਪ੍ਰਾਪਤੀਆਂ ਭਾਰਤ ਵਿਚ ਵੀ ਖ਼ਬਰਾਂ ਵਿੱਚ ਰਹੀਆਂ ਹਨ, ਖਾਸ ਕਰਕੇ ਏਆਈ-ਸੰਚਾਲਿਤ ਸਿਹਤ ਸੰਭਾਲ ਹੱਲਾਂ ਦੇ ਖੇਤਰ ਵਿਚ, ਸਿਧਾਰਥ ਸਿਰਫ਼ ਇਕ ਵਿਦਿਆਰਥੀ ਹੀ ਨਹੀਂ ਸਗੋਂ ਇੱਕ ਤਕਨੀਕੀ ਉਦਯੋਗਪਤੀ ਵੀ ਹੈ। ਉਹ ‘Circadian AI’ ਕੰਪਨੀ ਦੇ ਸੰਸਥਾਪਕ ਅਤੇ ਸੀਈਓ ਹਨ, ਜੋ ਏਆਈ ਇਨੋਵੇਸ਼ਨ ‘ਤੇ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ, ਉਹਨਾਂ ਨੇ ‘STEM-IT TECH’ ਨਾਮ ਦੀ ਇੱਕ ਪਹਿਲਕਦਮੀ ਵੀ ਸ਼ੁਰੂ ਕੀਤੀ ਹੈ, ਜੋ ਕਿ STEM ਸਿੱਖਿਆ ਨੂੰ ਉਤਸ਼ਾਹਿਤ ਕਰਨ ‘ਤੇ ਕੇਂਦਰਿਤ ਹੈ।


ਚੰਦਰਬਾਬੂ ਨਾਇਡੂ ਨੇ ਸਿਧਾਰਥ ਨੂੰ ਦਿੱਤਾ ਏਆਈ ਸਰਟੀਫਿਕੇਟ 

ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਸਿਧਾਰਥ ਨੂੰ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਏਆਈ-ਪ੍ਰਮਾਣਿਤ ਪੇਸ਼ੇਵਰ ਵਜੋਂ ਮਾਨਤਾ ਦਿੱਤੀ। ਜਿਨ੍ਹਾਂ ਕੋਲ Oracle ਤੇ ARM ਵਰਗੀਆਂ ਨਾਮਵਰ ਕੰਪਨੀਆਂ ਤੋਂ ਪ੍ਰਮਾਣ ਪੱਤਰ ਹਨ। ਨਾਇਡੂ ਨੇ ਕਿਹਾ ਕਿ ਸਿਧਾਰਥ ਦੀ 'CircadiaV' ਐਪ ਸਮਾਰਟਫੋਨ ਆਧਾਰਿਤ ਦਿਲ ਦੀ ਆਵਾਜ਼ ਦੀ ਰਿਕਾਰਡਿੰਗ ਰਾਹੀਂ ਦਿਲ ਦੀਆਂ ਬਿਮਾਰੀਆਂ ਦਾ ਛੇਤੀ ਪਤਾ ਲਗਾਉਣਾ ਆਸਾਨ ਬਣਾ ਰਿਹਾ ਹੈ। ਇਸ ਤਕਨੀਕ ਦੀ 96 ਫੀਸਦੀ ਤੋਂ ਵੱਧ ਸ਼ੁੱਧਤਾ ਦੇ ਨਾਲ, ਅਮਰੀਕਾ ਵਿੱਚ 15,000 ਤੋਂ ਵੱਧ ਮਰੀਜ਼ਾਂ ਅਤੇ ਭਾਰਤ ਵਿੱਚ 700 ਮਰੀਜ਼ਾਂ 'ਤੇ ਜਾਂਚ ਕੀਤੀ ਗਈ ਹੈ। ਸਿਧਾਰਥ ਦੀ ਪ੍ਰਤਿਭਾ ਅਤੇ ਸਮਰਪਣ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਖੋਜ ਸਮਾਜ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਨੇ ਸਿਧਾਰਥ ਨੂੰ ਹੋਰ ਖੋਜ ਕਾਰਜਾਂ ਵਿੱਚ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।







Powered by Froala Editor

14 year old Siddharth Created AI App CircadiaV Will Help Detect Heart Diseases In 7 Seconds


Recommended Posts