ਵਿਜਯਾ ਦਸ਼ਮੀ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਈ ਜਾ ਰਹੀ ਹੈ ਅਮਿਤ ਸ਼ਾਹ ਦੀ ਯਾਤਰਾ ਤੋਂ ਕੁਝ ਘੰਟੇ ਪਹਿਲਾਂ ਮਾਨਸਾ ਵਿੱਚ ਗੋਲੀਬਾਰੀ ਦਿਲਜੀਤ ਦੋਸਾਂਝ ਸਮੇਤ ਪੰਜਾਬੀ ਕਲਾਕਾਰਾਂ ਨੇ ਝੋਟਾ ਲਈ ਇਨਸਾਫ਼ ਦੀ ਮੰਗ ਕੀਤੀ ਵਿਭਿੰਨਤਾ ਦੇ ਬਾਵਜੂਦ ਕਪਾਹ ਉਤਪਾਦਕਾਂ ਲਈ ਕੋਈ ਪੈਕੇਜ ਨਹੀਂ: ਕੇਬੀਐਸ ਸਿੱਧੂ ਗ਼ੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਝੋਟਾ ਹਤਿਆਕਾਂਡ ਵਿੱਚ ਵੱਡੀ ਕਾਰਵਾਈ, ਆਪ ਵਿਧਾਇਕਾਂ ਦੇ ਘਰਾਂ 'ਤੇ ਲਾਨਤ ਪੱਤਰ ਦੇਣ ਪਹੁੰਚੇ ਕਿਸਾਨ ਬ੍ਰੇਕਿੰਗ ਨਿਊਜ਼ - ਸਿਮਰਜੀਤ ਸਿੰਘ ਬੈਂਸ ਨੂੰ ਇੱਕ ਸਾਲ ਕੈਦ ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ

Jio, Airtel ਤੋਂ ਬਾਅਦ ਹੁਣ VI ਨੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਟੈਰਿਫ ਵਧਾਉਣ ਦਾ ਕੀਤਾ ਐਲਾਨ, ਇਸ ਤਰੀਕ ਤੋਂ ਹੋਣਗੇ ਲਾਗੂ

Jio, Airtel ਤੋਂ ਬਾਅਦ ਹੁਣ VI ਨੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਟ


Punjabi Pehchan / TRADE

ਟਰੇਡ ਡੈਸਕ : ਰਿਲਾਇੰਸ ਜੀਓ ਅਤੇ ਏਅਰਟੈੱਲ ਤੋਂ ਬਾਅਦ ਹੁਣ ਵੋਡਾਫੋਨ-ਆਈਡੀਆ ਨੇ ਟੈਰਿਫ ਵਧਾਉਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਪ੍ਰੀਪੇਡ ਅਤੇ ਪੋਸਟ-ਪੇਡ ਦੋਵਾਂ ਪਲਾਨਜ਼ ਲਈ ਟੈਰਿਫ ਵਧਾਉਣ ਦਾ ਐਲਾਨ ਕੀਤਾ ਹੈ। ਇਹ 4 ਜੁਲਾਈ ਤੋਂ ਲਾਗੂ ਹੋਵੇਗਾ। ਟੈਲੀਕਾਮ ਸਰਵਿਸ ਪ੍ਰੋਵਾਈਡਰ ਨੇ ਪਲਾਨਜ਼ ਵਿੱਚ 10-21 ਫੀਸਦੀ ਦਾ ਭਾਰੀ ਵਾਧਾ ਕੀਤਾ ਹੈ।

ਅਨਲਿਮਟਿਡ ਵੌਇਸ ਪਲਾਨ ਦੀ ਗੱਲ ਕਰੀਏ ਤਾਂ 28 ਦਿਨਾਂ ਲਈ 179 ਰੁਪਏ ਵਾਲਾ ਪਲਾਨ 199 ਰੁਪਏ ਦਾ ਹੋ ਗਿਆ ਹੈ। 84 ਦਿਨਾਂ ਲਈ 459 ਰੁਪਏ ਦਾ ਪਲਾਨ 509 ਰੁਪਏ ਦਾ ਹੋ ਗਿਆ। 365 ਦਿਨਾਂ ਲਈ 1799 ਰੁਪਏ ਦਾ ਪਲਾਨ 1999 ਰੁਪਏ ਦਾ ਹੋ ਗਿਆ। 28 ਦਿਨਾਂ ਦਾ 269 ਅਤੇ 299 ਰੁਪਏ ਦਾ ਪਲਾਨ 299 ਅਤੇ 349 ਰੁਪਏ ਦਾ ਹੋ ਗਿਆ ਹੈ। 319 ਰੁਪਏ ਦਾ 1 ਮਹੀਨੇ ਦਾ ਪਲਾਨ 379 ਰੁਪਏ ਹੋ ਗਿਆ ਹੈ। ਡਾਟਾ ਐਡ-ਆਨ ਪਲਾਨ ਦੀ ਗੱਲ ਕਰੀਏ ਤਾਂ 19 ਰੁਪਏ ਵਾਲਾ ਪਲਾਨ 22 ਰੁਪਏ ਦਾ ਅਤੇ 39 ਰੁਪਏ ਵਾਲਾ ਪਲਾਨ 48 ਰੁਪਏ ਦਾ ਹੋ ਗਿਆ ਹੈ। ਇਨ੍ਹਾਂ ਪਲਾਨ ਦੀ ਵੈਲਡਿਟੀ 1 ਅਤੇ 3 ਦਿਨਾਂ ਦੀ ਹੈ। ਪੋਸਟ-ਪੇਡ ਪਲਾਨ ਦੀ ਗੱਲ ਕਰੀਏ ਤਾਂ 401, 501 ਰੁਪਏ ਦਾ ਵਿਅਕਤੀਗਤ ਮੰਥਲੀ ਰੇਂਟ ਹੁਣ 451, 551 ਰੁਪਏ ਹੋ ਗਿਆ ਹੈ। ਪਰਿਵਾਰਕ ਯੋਜਨਾ 601, 1001 ਰੁਪਏ ਤੋਂ ਵਧ ਕੇ 701, 1201 ਰੁਪਏ ਹੋ ਗਈ ਹੈ।

After Jio Airtel Now VI Has Given A Big Blow To Customers Announced Tariff Increase Will Be Effective From This Date


Sports/Health/Entertainmant

Advertise Here

Reach thousands of visitors daily. High-visibility premium placement.

Get Started
Latest