Budget 2024 : ਪਹਿਲੀ ਨੌਕਰੀ 'ਤੇ 15 ਹਜ਼ਾਰ ਰੁਪਏ ਸਿੱਧੇ EPFO ਖਾਤੇ 'ਚ ਮਿਲਣਗੇ, ਬਜਟ 'ਚ ਵਿੱਤ ਮੰਤਰੀ ਦਾ ਵੱਡਾ ਐਲਾਨ
July 23, 2024 / trade
Punjabi Pehchan /
Trade
ਬਿਜ਼ਨੈੱਸ ਡੈਸਕ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ ਵਿਚ ਆਮ ਬਜਟ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਨੌਕਰੀਪੇਸ਼ਾ ਲੋਕਾਂ ਲਈ ਕਈ ਅਹਿਮ ਐਲਾਨ ਕੀਤੇ ਹਨ। ਜਿਸ ਵਿਚ 1 ਲੱਖ ਰੁਪਏ ਪ੍ਰਤੀ ਮਹੀਨਾ ਤੱਕ ਕੰਮ ਕਰਨ ਵਾਲਿਆਂ ਦੇ ਖਾਤਿਆਂ ਵਿੱਚ ਵੱਧ ਤੋਂ ਵੱਧ 15000 ਰੁਪਏ ਦੇ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਦਾ ਇੱਕ ਮਹੱਤਵਪੂਰਨ ਐਲਾਨ ਹੈ। ਇਸ ਤੋਂ ਇਲਾਵਾ, ਨਿਰਮਾਣ ਖੇਤਰ ਵਿਚ ਪਹਿਲੀ ਵਾਰ ਨੌਕਰੀ ਪ੍ਰਾਪਤ ਕਰਨ ਵਾਲੇ ਅਤੇ ਦੇਣ ਵਾਲਿਆਂ ਨੂੰ ਈਪੀਐਫਓ ਯੋਗਦਾਨ ਦੇ ਤਹਿਤ ਲਾਭ ਦਿੱਤਾ ਜਾਵੇਗਾ। 30 ਲੱਖ ਨੌਜਵਾਨਾਂ ਨੂੰ ਇਸ ਦਾ ਫਾਇਦਾ ਹੋਵੇਗਾ।
ਵਿੱਤ ਮੰਤਰੀ ਨੇ ਬਜਟ ਵਿੱਚ 1 ਲੱਖ ਰੁਪਏ ਤੱਕ ਦੀਆਂ ਨੌਕਰੀਆਂ ਦੇਣ ਵਾਲੇ ਮਾਲਕਾਂ ਲਈ ਵੀ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਇੰਪਲਾਇਰ ਨੂੰ ਹਰ ਮਹੀਨੇ 3,000 ਰੁਪਏ ਤੱਕ ਦੀ ਸਹਾਇਤਾ ਦਿੱਤੀ ਜਾਵੇਗੀ, ਜੋ ਕਰਮਚਾਰੀ ਦੇ ਈਪੀਐਫਓ ਯੋਗਦਾਨ ਵੱਲ ਜਾਵੇਗੀ।
Powered by
15 thousand will be received directly in the epfo account on the first job