ਖਮੇਨੇਈ ਦਾ ਸੰਦੇਸ਼: ਜੰਗ ਰੁਕੀ ਨਹੀਂ, ਟਰਿੱਗਰ ’ਤੇ ਉਂਗਲਾਂ ਤਿਆਰ
April 8, 2026 / main news
ਖਮੇਨੇਈ ਦਾ ਸੰਦੇਸ਼: ਜੰਗ ਰੁਕੀ ਨਹੀਂ, ਟਰਿੱਗਰ ’ਤੇ ਉਂਗਲਾਂ ਤਿਆਰ
ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ ਦੋ ਹਫ਼ਤਿਆਂ ਦੀ ਜੰਗਬੰਦੀ 'ਤੇ
ਸਹਿਮਤੀ ਬਣ ਗਈ ਹੈ। ਇਸ ਦੌਰਾਨ ਈਰਾਨ ਦੇ ਸੁਪਰੀਮ ਲੀਡਰ ਮੋਜਤਬਾ ਖਮੇਨੀ ਨੇ ਦੇਸ਼ ਦੀਆਂ ਸਾਰੀਆਂ
ਫੌਜੀ ਇਕਾਈਆਂ ਨੂੰ ਤੁਰੰਤ ਗੋਲੀਬਾਰੀ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਜਾਰੀ ਇਕ ਬਿਆਨ ਵਿਚ
ਖਾਮੇਨੇਈ ਨੇ ਕਿਹਾ ਕਿ ਇਹ ਯੁੱਧ ਦਾ ਅੰਤ ਨਹੀਂ ਹੈ, ਪਰ
ਸਾਰੀਆਂ ਫੌਜੀ ਸ਼ਾਖਾਵਾਂ ਨੂੰ ਸੁਪਰੀਮ ਲੀਡਰ ਦੇ ਆਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ
ਗੋਲੀਬਾਰੀ ਬੰਦ ਕਰਨੀ ਚਾਹੀਦੀ ਹੈ। ਜੰਗਬੰਦੀ ਦੇ ਬਾਵਜੂਦ ਈਰਾਨ ਨੇ ਸਖ਼ਤ ਚਿਤਾਵਨੀ ਜਾਰੀ ਕੀਤੀ
ਹੈ। ਈਰਾਨ ਦੀ ਸੁਪਰੀਮ ਨੈਸ਼ਨਲ ਸੁਰੱਖਿਆ ਕੌਂਸਲ ਨੇ ਕਿਹਾ ਕਿ ਇਹ ਕਦਮ ਯੁੱਧ ਦੇ ਅੰਤ ਦਾ ਸੰਕੇਤ
ਨਹੀਂ ਦਿੰਦਾ ਹੈ ਅਤੇ ਅਮਰੀਕਾ ਜਾਂ ਇਜ਼ਰਾਈਲ ਦੀ ਕਿਸੇ ਵੀ ਛੋਟੀ ਜਿਹੀ ਗਲਤੀ ਦਾ ਪੂਰੀ ਤਾਕਤ ਨਾਲ
ਜਵਾਬ ਦਿੱਤਾ ਜਾਵੇਗਾ। ਬਿਆਨ ਵਿਚ ਕਿਹਾ ਗਿਆ ਹੈ ਕਿ ਸਾਡੀਆਂ ਉਂਗਲਾਂ ਟਰਿੱਗਰ 'ਤੇ ਹਨ
ਅਤੇ ਦੁਸ਼ਮਣ ਦੀ ਕਿਸੇ ਵੀ ਗਲਤੀ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ।
Iran Warns Despite Ceasefire