ਕੇਂਟ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਸਵਾਗਤ
October 17, 2026 / main news
Gurpreet Singh Dhanju /
Kent ,WA
ਕੇਂਟ, ਵਾਸ਼ਿੰਗਟਨ (ਪੰਜਾਬੀ ਪਹਿਚਾਣ)—ਪੰਜਾਬੀ ਭਾਈਚਾਰੇ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਵਾਈਸ ਚਾਂਸਲਰ ਪ੍ਰੋ. ਡਾ. ਕਰਮਜੀਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬੀ ਭਾਸ਼ਾ ਅਤੇ ਸਿੱਖ ਵਿਰਸੇ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਨ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਚਰਚਾ ਦੌਰਾਨ ਪੰਜਾਬੀ ਸਿੱਖਿਆ ਦੇ ਪਸਾਰ, ਪੁਰਾਤਨ ਲਿਖਤਾਂ ਦੀ ਡਿਜੀਟਲ ਸੰਭਾਲ ਅਤੇ ਖੋਜ-ਸਮੱਗਰੀ ਨੂੰ ਆਸਾਨੀ ਨਾਲ ਉਪਲਬਧ ਕਰਵਾਉਣ ਵਰਗੇ ਵਿਸ਼ਿਆਂ ’ਤੇ ਗੱਲਬਾਤ ਹੋਈ।
ਇਸ ਮੌਕੇ ਧਰਮ ਸਿੰਘ ਖਿੰਡਾ ਨੇ ਸਾਰੇ ਭਾਈਚਾਰੇ ਦਾ ਧੰਨਵਾਦ ਕੀਤਾ।
Karmjit singh gndu vice chancellor kent washington