ਪੰਜਾਬੀ ਸਿੱਖ ਭਾਈਚਾਰੇ ਦੇ ਇਤਿਹਾਸ ’ਤੇ ਬਣੀ ਦਸਤਾਵੇਜ਼ੀ ਫ਼ਿਲਮ, ਰਾਜਨ ਗਿੱਲ ਦਾ ਵਿਸ਼ੇਸ਼ ਸਨਮਾਨ
November 21, 2026 / california
Punjabi Pehchan /
Yuba City ,CA
ਸਟਰ ਕਾਊਂਟੀ, ਕੈਲੀਫੋਰਨੀਆ (ਪੰਜਾਬੀ ਪਹਿਚਾਣ ਬਿਊਰੋ) — ਸਥਾਨਕ ਫ਼ਿਲਮ ਨਿਰਦੇਸ਼ਕ ਰਾਜਨ ਗਿੱਲ ਨੂੰ ਉਨ੍ਹਾਂ ਦੀ ਦਸਤਾਵੇਜ਼ੀ ਫ਼ਿਲਮ ‘Harvest Party at Camp Two’ ਲਈ ਸਟਰ ਕਾਊਂਟੀ ਬੋਰਡ ਆਫ਼ ਸੁਪਰਵਾਈਜ਼ਰਜ਼ ਵੱਲੋਂ ਸਨਮਾਨਿਤ ਕੀਤਾ ਗਿਆ।
ਇਹ ਫ਼ਿਲਮ ਅਮਰੀਕਾ ਵਿੱਚ ਪੰਜਾਬੀ ਸਿੱਖ ਭਾਈਚਾਰੇ ਦੇ ਇਤਿਹਾਸ ਨਾਲ ਜੁੜੀ ਇੱਕ ਵਿਲੱਖਣ ਕਹਾਣੀ ਨੂੰ ਪੇਸ਼ ਕਰਦੀ ਹੈ। ਸਥਾਨਕ ਸਕੂਲਾਂ ਦੇ ਡਾਂਸ ਸਮਾਗਮਾਂ ਵਿੱਚ ਸ਼ਾਮਲ ਹੋਣ ਤੋਂ ਵਾਂਝੇ ਰੱਖੇ ਗਏ ਨੌਜਵਾਨ ਪੰਜਾਬੀ ਸਿੱਖ ਖੇਤ ਮਜ਼ਦੂਰਾਂ ਨੇ ਆਪਣਾ ਵੱਖਰਾ ਸਮਾਗਮ ਕਰਵਾਉਣ ਦਾ ਫ਼ੈਸਲਾ ਕੀਤਾ ਸੀ, ਜੋ ਬਾਅਦ ਵਿੱਚ ਭਾਈਚਾਰੇ ਦੇ ਇਤਿਹਾਸ ਦਾ ਯਾਦਗਾਰੀ ਹਿੱਸਾ ਬਣ ਗਿਆ।
ਰਾਜਨ ਗਿੱਲ ਨੇ ਪੁਰਾਣੀਆਂ ਵੀਡੀਓਜ਼ ਅਤੇ ਇੰਟਰਵਿਊਜ਼ ਰਾਹੀਂ ਇਸ ਇਤਿਹਾਸਕ ਘਟਨਾ ਨੂੰ ਪਰਦੇ ’ਤੇ ਪੇਸ਼ ਕੀਤਾ ਹੈ।
ਇਸ ਦਸਤਾਵੇਜ਼ੀ ਫ਼ਿਲਮ ਦੇ ਸਾਲ 2027 ਵਿੱਚ ਅਮਰੀਕੀ ਟੈਲੀਵਿਜ਼ਨ ਨੈੱਟਵਰਕ PBS ’ਤੇ ਪ੍ਰਸਾਰਿਤ ਹੋਣ ਦੀ ਉਮੀਦ ਹੈ।
Rajan gill sikh american documentary sutter county