ਸਟਾਕਟਨ ਗੁਰਦੁਆਰਾ ਸਾਹਿਬ ਵਿਖੇ 21 ਨਵੰਬਰ ਨੂੰ ਹੋਵੇਗੀ ਪੰਥਕ ਕਾਨਫਰੰਸ ਪਿਆਰ, ਸੈਕਸ ਅਤੇ ਧੋਖਾ: ਸੀਬੀਆਈ ਨੇ ਯੂਏਈ ਤੋਂ ਭਾਰਤ ਲਿਆਇਆ ਵਾਂਛਿਤ ਠੱਗ ਨਿਊਜ਼ੀਲੈਂਡ ਦੇ ਪੇਰੈਂਟ ਰੈਜ਼ਿਡੈਂਟ ਵੀਜ਼ਾ ਦੀ ਉਡੀਕ ਕਰ ਰਹੇ ਪਰਿਵਾਰਾਂ ਲਈ ਵੱਡੀ ਖ਼ੁਸ਼ਖ਼ਬਰੀ ਨਿਖਿਲ ਗੁਪਤਾ ਨੂੰ ਪੰਨੂੰ ਕਤਲ ਦੀ ਸਾਜ਼ਿਸ਼ ਮਾਮਲੇ ਵਿੱਚ 19 ਸਾਲ 7 ਮਹੀਨੇ ਦੀ ਕੈਦ ਦੀ ਸਜ਼ਾ ਨਿਊਜ਼ੀਲੈਂਡ ਦੀ ਫ਼ੌਜ 'ਤੇ ਸਾਈਬਰ ਹਮਲਾ ਬਰੈਂਪਟਨ ਦੇ ਸਟੈਲੈਂਟਿਸ ਪਲਾਂਟ ਦੀ ਵਿਕਰੀ ਰੁਕਣ ਦੀਆਂ ਉਮੀਦਾਂ ਘੱਟ ਬ੍ਰਿਟਿਸ਼ ਕੋਲੰਬੀਆ ਵਿੱਚ ਲਗਭਗ 100 ਸਾਲਾਂ ਬਾਅਦ ਕੰਜ਼ਰਵੇਟਿਵ ਸਰਕਾਰ, ਲੋਰਨ ਡੋਰਕਸਨ ਅੱਜ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ ਸੈਨਹੋਜ਼ੇ 'ਚ 14 ਸਾਲਾ ਯਾਤਰੀ ਨਾਲ ਕਥਿਤ ਛੇੜਛਾੜ: ਉਬਰ ਡਰਾਈਵਰ 'ਤੇ ਦੋਸ਼ ਅਮਰੀਕੀ ਸਰਹੱਦ 'ਤੇ ਇਮੀਗ੍ਰੇਸ਼ਨ ਐਨਕਾਊਂਟਰਾਂ ਦਾ ਰਿਕਾਰਡ ਹੇਠਲਾ ਪੱਧਰ ਨਿਊਯਾਰਕ 'ਚ 2026 ਦੌਰਾਨ 92 ਫ਼ੀਸਦੀ ਅਸਾਇਲਮ ਕੇਸ ਰੱਦ

ਬਰੈਂਪਟਨ ਦੇ ਸਟੈਲੈਂਟਿਸ ਪਲਾਂਟ ਦੀ ਵਿਕਰੀ ਰੁਕਣ ਦੀਆਂ ਉਮੀਦਾਂ ਘੱਟ

ਬਰੈਂਪਟਨ ਦੇ ਸਟੈਲੈਂਟਿਸ ਪਲਾਂਟ ਦੀ ਵਿਕਰੀ ਰੁਕਣ ਦੀਆਂ ਉਮੀਦਾਂ ਘੱਟ


Punjabi Pehchan / ਬਰੈਂਪਟਨ: Canada

2,200 ਕਾਮਿਆਂ ਦੀਆਂ ਨੌਕਰੀਆਂ ਖ਼ਤਰੇ 'ਚ

ਪਲਾਂਟ ਦੀ ਵਿਕਰੀ ਸਬੰਧੀ ਉਸ ਦੇ ਫ਼ੈਸਲੇ ਵਿੱਚ ਕੋਈ ਤਬਦੀਲੀ ਨਹੀਂ ਆਈ

ਬਰੈਂਪਟਨ ਦੇ ਸਟੈਲੈਂਟਿਸ ਕਾਰ ਨਿਰਮਾਣ ਪਲਾਂਟ ਦੀ ਵਿਕਰੀ ਰੋਕਣ ਦੀਆਂ ਉਮੀਦਾਂ ਘੱਟ ਹੁੰਦੀਆਂ ਨਜ਼ਰ ਆ ਰਹੀਆਂ ਹਨ। ਫੈਡਰਲ ਸਰਕਾਰ ਵੱਲੋਂ ਆਖ਼ਰੀ ਸਮੇਂ 'ਤੇ ਕੰਪਨੀ ਦੇ ਅਧਿਕਾਰੀਆਂ ਨਾਲ ਮੀਟਿੰਗ ਬੁਲਾਈ ਗਈ ਹੈ, ਪਰ ਸੂਤਰਾਂ ਮੁਤਾਬਕ ਕੰਪਨੀ ਰੋਸ਼ੈਲ ਰੱਖਿਆ ਕੰਪਨੀ ਨੂੰ ਪਲਾਂਟ ਵੇਚਣ ਦੇ ਫ਼ੈਸਲੇ 'ਤੇ ਕਾਇਮ ਹੈ। 

ਸ਼ੁੱਕਰਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਉਦਯੋਗ ਮੰਤਰੀ ਮੇਲਾਨੀ ਜੋਲੀ, ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ, ਯੂਨੀਫੋਰ ਦੀ ਪ੍ਰਧਾਨ ਲਾਨਾ ਪੇਨ ਅਤੇ ਸਟੈਲੈਂਟਿਸ ਦੇ ਗਲੋਬਲ ਮੁਖੀ ਐਂਟੋਨੀਓ ਫਿਲੋਸਾ ਸ਼ਾਮਲ ਹੋਣਗੇ। ਰਿਪੋਰਟ ਮੁਤਾਬਕ ਸਰਕਾਰ ਕੰਪਨੀ ਨੂੰ ਪਲਾਂਟ ਚਾਲੂ ਰੱਖਣ ਲਈ ਵਾਧੂ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕਰ ਸਕਦੀ ਹੈ। ਇਸ ਤੋਂ ਪਹਿਲਾਂ ਉਦਯੋਗ ਮੰਤਰੀ ਨੇ 2022 ਦੇ ਸਰਕਾਰੀ ਸਮਝੌਤੇ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੰਪਨੀ ਖ਼ਿਲਾਫ਼ ਕਰੋੜਾਂ ਡਾਲਰ ਦਾ ਮੁਕੱਦਮਾ ਕਰਨ ਦੀ ਚਿਤਾਵਨੀ ਦਿੱਤੀ ਸੀ। 

ਪਲਾਂਟ ਦੀ ਵਿਕਰੀ ਨਾਲ ਲਗਭਗ 2,200 ਆਟੋ ਕਾਮਿਆਂ ਦੀਆਂ ਨੌਕਰੀਆਂ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਰੋਸ਼ੈਲ ਨੇ ਛਾਂਟੀ ਦਾ ਸਾਮ੍ਹਣਾ ਕਰ ਰਹੇ ਸਟੈਲੈਂਟਿਸ ਕਾਮਿਆਂ ਨੂੰ ਤਰਜੀਹ ਦੇਣ ਦੀ ਗੱਲ ਕਹੀ ਹੈ, ਪਰ ਭਰਤੀ ਦੀ ਗਿਣਤੀ ਸਪੱਸ਼ਟ ਨਹੀਂ ਕੀਤੀ। ਦੂਜੇ ਪਾਸੇ, ਆਟੋਮੋਟਿਵ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਮੁਖੀ ਫਲੇਵੀਓ ਵੋਲਪੇ ਦਾ ਕਹਿਣਾ ਹੈ ਕਿ ਸਰਕਾਰ ਅਜੇ ਵੀ ਅਜਿਹੀ ਪੇਸ਼ਕਸ਼ ਕਰ ਸਕਦੀ ਹੈ, ਜਿਸ ਨਾਲ ਕੰਪਨੀ ਆਪਣਾ ਫ਼ੈਸਲਾ ਬਦਲ ਲਵੇ। ਹਾਲਾਂਕਿ, ਸਟੈਲੈਂਟਿਸ ਨੇ ਕਿਹਾ ਹੈ ਕਿ ਪਲਾਂਟ ਦੀ ਵਿਕਰੀ ਸਬੰਧੀ ਉਸ ਦੇ ਫ਼ੈਸਲੇ ਵਿੱਚ ਕੋਈ ਤਬਦੀਲੀ ਨਹੀਂ ਆਈ।

Low Likelihood Of The Sale Of The Stellantis Plant In Brampton Being Halted


Sports/Health/Entertainmant

Advertise Here

Reach thousands of visitors daily. High-visibility premium placement.

Get Started
Latest