ਕੈਲਗਰੀ ’ਚ ਫਿਰੌਤੀ ਮਾਮਲਿਆਂ ’ਤੇ ਵੱਡੀ ਕਾਰਵਾਈ: 19 ਵਿਅਕਤੀਆਂ ਖ਼ਿਲਾਫ਼ 59 ਦੋਸ਼, ਤਸਵੀਰਾਂ ਜਾਰੀ
Punjabi Pehchan / Calgary,CA
ਕੈਲਗਰੀ, ਕੈਨੇਡਾ (ਪੰਜਾਬੀ ਪਹਿਚਾਣ): ਕੈਲਗਰੀ ਪੁਲਿਸ ਦੀ ਸੰਗਠਿਤ ਅਪਰਾਧ ਇਕਾਈ ਨੇ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਫਿਰੌਤੀ ਮੰਗਣ ਦੀਆਂ ਘਟਨਾਵਾਂ ਦੀ ਚੱਲ ਰਹੀ ਜਾਂਚ ਤਹਿਤ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਪੁਲਿਸ ਵੱਲੋਂ ਦਿੱਤੇ ਅੰਕੜਿਆਂ ਅਨੁਸਾਰ ਇਨ੍ਹਾਂ ਜਾਂਚਾਂ ਵਿੱਚ ਹੁਣ ਤੱਕ 19 ਵਿਅਕਤੀਆਂ ਖ਼ਿਲਾਫ਼ ਕੁੱਲ 59 ਅਪਰਾਧਿਕ ਦੋਸ਼ ਲਗਾਏ ਗਏ ਹਨ।
ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਤਸਵੀਰਾਂ ਵਿੱਚ ਦਰਸਾਏ ਵਿਅਕਤੀਆਂ ਦੇ ਕਾਨੂੰਨੀ ਨਾਂ ਉਨ੍ਹਾਂ ਨਾਵਾਂ ਤੋਂ ਵੱਖਰੇ ਹੋ ਸਕਦੇ ਹਨ, ਜਿਨ੍ਹਾਂ ਨਾਲ ਉਹ ਕੈਨੇਡਾ ਜਾਂ ਆਪਣੇ ਮੂਲ ਦੇਸ਼ਾਂ ਦੇ ਸਥਾਨਕ ਭਾਈਚਾਰਿਆਂ ਵਿੱਚ ਜਾਣੇ ਜਾਂਦੇ ਹਨ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਇਨ੍ਹਾਂ ਵਿਅਕਤੀਆਂ ਜਾਂ ਫਿਰੌਤੀ ਨਾਲ ਜੁੜੀ ਹਿੰਸਾ ਵਿੱਚ ਕਥਿਤ ਤੌਰ ’ਤੇ ਸ਼ਾਮਲ ਅਪਰਾਧਿਕ ਗਰੋਹਾਂ ਦੇ ਸੰਪਰਕਾਂ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਜਾਂਚ ਅਧਿਕਾਰੀਆਂ ਨਾਲ ਸਾਂਝੀ ਕਰਨ।
ਕੈਲਗਰੀ ਪੁਲਿਸ ਅਨੁਸਾਰ ਤਸਵੀਰਾਂ ਨਿੱਜਤਾ ਦੀ ਸੁਰੱਖਿਆ ਸਬੰਧੀ ਕਾਨੂੰਨ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਸਮੀਖਿਆ ਅਤੇ ਮੁਲਾਂਕਣ ਕਰਨ ਮਗਰੋਂ ਜਾਰੀ ਕੀਤੀਆਂ ਗਈਆਂ ਹਨ।
ਜਾਣਕਾਰੀ ਦੇਣ ਲਈ ਸੰਪਰਕ:
- ਐਮਰਜੈਂਸੀ: 911
- ਗੈਰ-ਐਮਰਜੈਂਸੀ ਪੁਲਿਸ ਸਹਾਇਤਾ: 403-266-1234
- ਫਿਰੌਤੀ ਸਬੰਧੀ ਸੂਚਨਾ: extortions@calgarypolice.ca
- ਪਛਾਣ ਗੁਪਤ ਰੱਖ ਕੇ ਸੂਚਨਾ ਦੇਣ ਲਈ ਕ੍ਰਾਈਮ ਸਟੌਪਰਜ਼: 1-800-222-8477
Calgary Extortion Calgary Police Canada Punjabi News South Asian Community Calgary Crime News Punjabi Pehchan