ਅਮਰੀਕਾ ਦੇ ਓਰੇਗਨ ਸਕੂਲ ’ਚ ਗੋਲੀਬਾਰੀ, ਤਿੰਨ ਬੱਚਿਆਂ ਤੇ ਅਧਿਆਪਕ ਦੀ ਮੌਤ
October 16, 2026 / crime
Punjabi Pehchan /
Oregon: USA
ਅਮਰੀਕਾ ਦੇ ਓਰੇਗਨ ਸੂਬੇ ਦੇ ਬੈਂਡ ਸ਼ਹਿਰ ਵਿੱਚ ਵੀਰਵਾਰ ਨੂੰ ਇੱਕ ਐਲੀਮੈਂਟਰੀ ਸਕੂਲ ਵਿੱਚ ਹੋਈ ਗੋਲੀਬਾਰੀ ਦੌਰਾਨ ਤਿੰਨ ਬੱਚਿਆਂ ਅਤੇ ਇੱਕ ਅਧਿਆਪਕ ਦੀ ਮੌਤ ਹੋ ਗਈ। ਪੁਲਿਸ ਅਨੁਸਾਰ, 16 ਸਾਲਾ ਹਮਲਾਵਰ ਨੇ ਸਿਲਵਰ ਰੇਲ ਐਲੀਮੈਂਟਰੀ ਸਕੂਲ ਵਿੱਚ ਦਾਖ਼ਲ ਹੋ ਕੇ ਗੋਲੀਆਂ ਚਲਾਈਆਂ।
ਮ੍ਰਿਤਕ ਬੱਚਿਆਂ ਦੀ ਉਮਰ ਪੰਜ, ਅੱਠ ਅਤੇ 11 ਸਾਲ ਦੱਸੀ ਗਈ ਹੈ। ਇਸ ਘਟਨਾ ਵਿੱਚ ਸੱਤ ਸਾਲਾ ਇੱਕ ਹੋਰ ਬੱਚਾ ਅਤੇ 54 ਸਾਲਾ ਅਧਿਆਪਕ ਗੰਭੀਰ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਮੁਤਾਬਕ, ਹਮਲਾਵਰ ਨੇ ਬੰਦ ਦਰਵਾਜ਼ਿਆਂ ’ਤੇ ਗੋਲੀਆਂ ਚਲਾ ਕੇ ਸਕੂਲ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ।
ਮੌਕੇ ’ਤੇ ਮੌਜੂਦ ਇੱਕ ਵਿਅਕਤੀ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਰੋਕਣ ਲਈ ਦਖ਼ਲ ਦਿੱਤਾ। ਪੁਲਿਸ ਨੇ ਕੁਝ ਹੀ ਮਿੰਟਾਂ ਵਿੱਚ ਸਕੂਲ ਪਹੁੰਚ ਕੇ ਹਮਲਾਵਰ ਨੂੰ ਮ੍ਰਿਤਕ ਪਾਇਆ।
ਓਰੇਗਨ ਦੀ ਗਵਰਨਰ ਟੀਨਾ ਕੋਟੇਕ ਨੇ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ
ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਹਿੰਮਤ ਦੀ ਸ਼ਲਾਘਾ ਕੀਤੀ। ਪੁਲਿਸ ਵੱਲੋਂ ਗੋਲੀਬਾਰੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Shooting At An Oregon School In The US Three Children And A Teacher Killed