ਬਰੈਂਪਟਨ ਪਲਾਂਟ 'ਚ ਚੀਨੀ ਇਲੈਕਟ੍ਰਿਕ ਕਾਰਾਂ ਦੀ ਅਸੈਂਬਲੀ ਨਾ ਹੋਵੇ:
November 12, 2026 / canada
Live Punjabi TV /
Ontario: Canada
ਡੱਗ ਫੋਰਡ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
ਚੀਨੀ ਕਾਰਾਂ ਦੀਆਂ ਕਿੱਟਾਂ ਜੋੜਨ ਨਾਲ ਕੈਨੇਡਾ ਦੇ ਵਾਹਨ ਉਦਯੋਗ ਅਤੇ ਸਥਾਨਕ ਕਾਮਿਆਂ ਦੀਆਂ ਨੌਕਰੀਆਂ ਨੂੰ ਨੁਕਸਾਨ ਹੋ ਸਕਦਾ ਹੈ
ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਬਰੈਂਪਟਨ ਦੇ ਸਾਬਕਾ ਸਟੈਲੈਂਟਿਸ ਕਾਰ ਪਲਾਂਟ ਵਿੱਚ ਚੀਨ ਤੋਂ ਆਉਣ ਵਾਲੀਆਂ ਇਲੈਕਟ੍ਰਿਕ ਕਾਰਾਂ ਦੀਆਂ ਕਿੱਟਾਂ ਜੋੜ ਕੇ ਕਾਰਾਂ ਤਿਆਰ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਦੱਸਣਯੋਗ ਹੈ ਕਿ ਸਟੈਲੈਂਟਿਸ ਨੇ ਆਪਣਾ ਬਰੈਂਪਟਨ ਪਲਾਂਟ ਰੱਖਿਆ ਵਾਹਨ ਬਣਾਉਣ ਵਾਲੀ ਕੰਪਨੀ ਰੋਸ਼ੇਲ ਨੂੰ ਵੇਚ ਦਿੱਤਾ ਹੈ। ਰਿਪੋਰਟਾਂ ਮੁਤਾਬਕ ਸਟੈਲੈਂਟਿਸ ਇਸ ਪਲਾਂਟ ਦੇ 25 ਫ਼ੀਸਦੀ ਹਿੱਸੇ ਨੂੰ ਮੁੜ ਕਿਰਾਏ 'ਤੇ ਲੈ ਕੇ ਸਸਤੀਆਂ ਇਲੈਕਟ੍ਰਿਕ ਕਾਰਾਂ ਤਿਆਰ ਕਰਨ ਦੀ ਯੋਜਨਾ ਬਣਾ ਰਹੀ ਹੈ। ਡੱਗ ਫੋਰਡ ਨੇ ਚਿੱਠੀ ਵਿੱਚ ਚਿੰਤਾ ਜਤਾਈ ਹੈ ਕਿ ਚੀਨੀ ਕਾਰਾਂ ਦੀਆਂ ਕਿੱਟਾਂ ਜੋੜਨ ਨਾਲ ਕੈਨੇਡਾ ਦੇ ਵਾਹਨ ਉਦਯੋਗ ਅਤੇ ਸਥਾਨਕ ਕਾਮਿਆਂ ਦੀਆਂ ਨੌਕਰੀਆਂ ਨੂੰ ਨੁਕਸਾਨ ਹੋ ਸਕਦਾ ਹੈ।
ਉਨ੍ਹਾਂ ਮੁਤਾਬਕ ਸਿਰਫ਼ ਬਰੈਂਪਟਨ ਵਿੱਚ ਹੀ 7,500 ਤੋਂ ਵੱਧ ਸਿੱਧੀਆਂ ਨੌਕਰੀਆਂ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਮਾਮਲੇ ਨੂੰ ਲੈ ਕੇ ਮਜ਼ਦੂਰ ਜਥੇਬੰਦੀ ਯੂਨੀਫੋਰ ਵੀ ਚਿੰਤਾ ਜਤਾ ਰਹੀ ਹੈ। ਵੀਰਵਾਰ ਨੂੰ ਯੂਨੀਅਨ, ਉਦਯੋਗ ਮੰਤਰੀ ਅਤੇ ਸਟੈਲੈਂਟਿਸ ਵਿਚਕਾਰ ਇਸ ਮੁੱਦੇ 'ਤੇ ਮੀਟਿੰਗ ਹੋਣੀ ਤੈਅ ਹੈ।
Chinese Electric Cars Should Not Be Assembled At The Brampton Plant