ਸਟਾਕਟਨ ਗੁਰਦੁਆਰਾ ਸਾਹਿਬ ਵਿਖੇ 21 ਨਵੰਬਰ ਨੂੰ ਹੋਵੇਗੀ ਪੰਥਕ ਕਾਨਫਰੰਸ ਪਿਆਰ, ਸੈਕਸ ਅਤੇ ਧੋਖਾ: ਸੀਬੀਆਈ ਨੇ ਯੂਏਈ ਤੋਂ ਭਾਰਤ ਲਿਆਇਆ ਵਾਂਛਿਤ ਠੱਗ ਨਿਊਜ਼ੀਲੈਂਡ ਦੇ ਪੇਰੈਂਟ ਰੈਜ਼ਿਡੈਂਟ ਵੀਜ਼ਾ ਦੀ ਉਡੀਕ ਕਰ ਰਹੇ ਪਰਿਵਾਰਾਂ ਲਈ ਵੱਡੀ ਖ਼ੁਸ਼ਖ਼ਬਰੀ ਨਿਖਿਲ ਗੁਪਤਾ ਨੂੰ ਪੰਨੂੰ ਕਤਲ ਦੀ ਸਾਜ਼ਿਸ਼ ਮਾਮਲੇ ਵਿੱਚ 19 ਸਾਲ 7 ਮਹੀਨੇ ਦੀ ਕੈਦ ਦੀ ਸਜ਼ਾ ਨਿਊਜ਼ੀਲੈਂਡ ਦੀ ਫ਼ੌਜ 'ਤੇ ਸਾਈਬਰ ਹਮਲਾ ਬਰੈਂਪਟਨ ਦੇ ਸਟੈਲੈਂਟਿਸ ਪਲਾਂਟ ਦੀ ਵਿਕਰੀ ਰੁਕਣ ਦੀਆਂ ਉਮੀਦਾਂ ਘੱਟ ਬ੍ਰਿਟਿਸ਼ ਕੋਲੰਬੀਆ ਵਿੱਚ ਲਗਭਗ 100 ਸਾਲਾਂ ਬਾਅਦ ਕੰਜ਼ਰਵੇਟਿਵ ਸਰਕਾਰ, ਲੋਰਨ ਡੋਰਕਸਨ ਅੱਜ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ ਸੈਨਹੋਜ਼ੇ 'ਚ 14 ਸਾਲਾ ਯਾਤਰੀ ਨਾਲ ਕਥਿਤ ਛੇੜਛਾੜ: ਉਬਰ ਡਰਾਈਵਰ 'ਤੇ ਦੋਸ਼ ਅਮਰੀਕੀ ਸਰਹੱਦ 'ਤੇ ਇਮੀਗ੍ਰੇਸ਼ਨ ਐਨਕਾਊਂਟਰਾਂ ਦਾ ਰਿਕਾਰਡ ਹੇਠਲਾ ਪੱਧਰ ਨਿਊਯਾਰਕ 'ਚ 2026 ਦੌਰਾਨ 92 ਫ਼ੀਸਦੀ ਅਸਾਇਲਮ ਕੇਸ ਰੱਦ

ਬ੍ਰਿਟਿਸ਼ ਕੋਲੰਬੀਆ ਵਿੱਚ ਲਗਭਗ 100 ਸਾਲਾਂ ਬਾਅਦ ਕੰਜ਼ਰਵੇਟਿਵ ਸਰਕਾਰ, ਲੋਰਨ ਡੋਰਕਸਨ ਅੱਜ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ

ਬ੍ਰਿਟਿਸ਼ ਕੋਲੰਬੀਆ ਵਿੱਚ ਲਗਭਗ 100 ਸਾਲਾਂ ਬਾਅਦ ਕੰਜ਼ਰਵੇਟਿਵ ਸਰਕਾਰ,


Punjabi Pehchan / ਵਿਕਟੋਰੀਆ: Canada

ਪਾਰਟੀ ਕੋਲ ਤਜਰਬੇਕਾਰ ਅਤੇ ਯੋਗ ਚੁਣੇ ਹੋਏ ਮੈਂਬਰਾਂ ਦੀ ਵੱਡੀ ਟੀਮ ਹੈ

ਦੋ ਹਲਕਿਆਂ ਵਿੱਚ 50 ਤੋਂ ਘੱਟ ਵੋਟਾਂ ਦੇ ਫ਼ਰਕ ਨਾਲ ਜਿੱਤ ਹੋਣ ਕਾਰਨ ਨਿਆਇਕ ਮੁੜ ਗਿਣਤੀ ਵੀ ਹੋਣੀ ਹੈ।

ਵਿਕਟੋਰੀਆ, 20 ਨਵੰਬਰ: ਬ੍ਰਿਟਿਸ਼ ਕੋਲੰਬੀਆ ਵਿੱਚ ਲਗਭਗ ਇੱਕ ਸਦੀ ਬਾਅਦ ਪਹਿਲੀ ਵਾਰ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਸੱਤਾ ਸੰਭਾਲਣ ਜਾ ਰਹੀ ਹੈ। ਲੋਰਨ ਡੋਰਕਸਨ ਅੱਜ ਪ੍ਰੋਵਿੰਸ ਦੇ ਨਵੇਂ ਪ੍ਰੀਮੀਅਰ ਵਜੋਂ ਸਹੁੰ ਚੁੱਕਣਗੇ ਅਤੇ ਆਪਣੀ ਪਹਿਲੀ ਕੈਬਨਿਟ ਦਾ ਐਲਾਨ ਕਰਨਗੇ। ਵਿਕਟੋਰੀਆ ਸਥਿਤ ਗਵਰਨਮੈਂਟ ਹਾਊਸ ਵਿੱਚ ਹੋਣ ਵਾਲੇ ਸਮਾਗਮ ਦੌਰਾਨ ਨਵੇਂ ਮੰਤਰੀ ਵੀ ਅਹੁਦੇ ਦੀ ਸਹੁੰ ਚੁੱਕਣਗੇ। 

ਪਾਰਟੀ ਦੇ ਸਾਬਕਾ ਵਿੱਤ ਮਾਮਲਿਆਂ ਦੇ ਆਲੋਚਕ ਪੀਟਰ ਮਿਲੋਬਾਰ ਮੁਤਾਬਕ ਪਾਰਟੀ ਕੋਲ ਤਜਰਬੇਕਾਰ ਅਤੇ ਯੋਗ ਚੁਣੇ ਹੋਏ ਮੈਂਬਰਾਂ ਦੀ ਵੱਡੀ ਟੀਮ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਨਵੀਂ ਕੈਬਨਿਟ ਦਾ ਗਠਨ ਕਰਦੇ ਸਮੇਂ ਵੱਖ-ਵੱਖ ਖੇਤਰਾਂ ਅਤੇ ਭਾਈਚਾਰਿਆਂ ਨੂੰ ਨੁਮਾਇੰਦਗੀ ਦੇਣਾ ਡੋਰਕਸਨ ਲਈ ਅਹਿਮ ਚੁਣੌਤੀ ਹੋਵੇਗੀ। ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਦੇ ਲੈਕਚਰਾਰ ਸਟੀਵਰਟ ਪ੍ਰੈਸਟ ਮੁਤਾਬਕ ਨਵੀਂ ਕੈਬਨਿਟ ਪਿਛਲੀਆਂ ਐੱਨਡੀਪੀ ਸਰਕਾਰਾਂ ਦੇ ਮੁਕਾਬਲੇ ਛੋਟੀ ਹੋ ਸਕਦੀ ਹੈ। ਚੋਣ ਵਿਭਾਗ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਵਿਧਾਨ ਸਭਾ ਵਿੱਚ ਕੰਜ਼ਰਵੇਟਿਵ ਪਾਰਟੀ ਦੀਆਂ 64, ਐੱਨਡੀਪੀ ਦੀਆਂ 27 ਅਤੇ ਗ੍ਰੀਨ ਪਾਰਟੀ ਦੀਆਂ ਦੋ ਸੀਟਾਂ ਹਨ। ਹਾਲਾਂਕਿ, ਦੋ ਹਲਕਿਆਂ ਵਿੱਚ 50 ਤੋਂ ਘੱਟ ਵੋਟਾਂ ਦੇ ਫ਼ਰਕ ਨਾਲ ਜਿੱਤ ਹੋਣ ਕਾਰਨ ਨਿਆਇਕ ਮੁੜ ਗਿਣਤੀ ਵੀ ਹੋਣੀ ਹੈ।

Conservative Government In British Columbia After Nearly 100 Years Lorne Doerksen To Be Sworn In As Chief Minister Today


Sports/Health/Entertainmant

Advertise Here

Reach thousands of visitors daily. High-visibility premium placement.

Get Started
Latest