ਸਰਕਾਰੀ ਧੋਖਾਧੜੀ ਦੀ ਜਾਣਕਾਰੀ ਦੇਣ ਵਾਲਿਆਂ ਨੂੰ 30 ਹਜ਼ਾਰ ਡਾਲਰ ਤੱਕ ਇਨਾਮ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ 3 ਲੱਖ ਤੋਂ ਵੱਧ ਵੀਜ਼ੇ ਰੱਦ ਕੁੱਕ ਆਈਲੈਂਡ ਵਿੱਚ ਫਸੀ ਸ਼੍ਰੀ ਲੰਕਾ ਮੂਲ ਦੀ ਮਹਿਲਾ ਦੀ ਨਿਊਜੀਲੈਂਡ/ ਆਸਟ੍ਰੇਲੀਆ ਦੀਆਂ ਸਰਕਾਰਾਂ ਨੂੰ ਅਪੀਲ ਬੱਚਿਆਂ ਨੂੰ ਨੂਡਲਜ਼ ਖਿਲਾਉਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ ਨਸ਼ੇ ਵਿਰੁੱਧ ਜਾਨ ਗੁਆਉਣ ਵਾਲੇ ਪਰਵਿੰਦਰ ਝੋਟਾ ਦੇ ਘਰ ਪਹੁੰਚੇ ਅਮਿਤ ਸ਼ਾਹ ਟੋਲ ਪਲਾਜ਼ਾ 'ਤੇ ਪਲਟੀ ਸਿਲੰਡਰਾਂ ਨਾਲ ਭਰੀ ਪਿਕਅੱਪ, 2 ਦੀ ਮੌਤ ਵਿਜਯਾ ਦਸ਼ਮੀ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਈ ਜਾ ਰਹੀ ਹੈ ਅਮਿਤ ਸ਼ਾਹ ਦੀ ਯਾਤਰਾ ਤੋਂ ਕੁਝ ਘੰਟੇ ਪਹਿਲਾਂ ਮਾਨਸਾ ਵਿੱਚ ਗੋਲੀਬਾਰੀ ਦਿਲਜੀਤ ਦੋਸਾਂਝ ਸਮੇਤ ਪੰਜਾਬੀ ਕਲਾਕਾਰਾਂ ਨੇ ਝੋਟਾ ਲਈ ਇਨਸਾਫ਼ ਦੀ ਮੰਗ ਕੀਤੀ ਵਿਭਿੰਨਤਾ ਦੇ ਬਾਵਜੂਦ ਕਪਾਹ ਉਤਪਾਦਕਾਂ ਲਈ ਕੋਈ ਪੈਕੇਜ ਨਹੀਂ: ਕੇਬੀਐਸ ਸਿੱਧੂ

ਵੇਰਕਾ ਮਿਲਕ ਪਲਾਂਟ ਦੇ ਜੀ.ਐਮ. ਨੂੰ ਅਗਵਾ ਕਰਕੇ ਲੁੱਟਿਆ

ਵੇਰਕਾ ਮਿਲਕ ਪਲਾਂਟ ਦੇ ਜੀ.ਐਮ. ਨੂੰ ਅਗਵਾ ਕਰਕੇ ਲੁੱਟਿਆ


Punjabi Pehchan / Ludhiana

ਕਾਰ ਨੂੰ ਟੱਕਰ ਮਾਰ ਕੇ ਰੋਕਿਆ, ਲੁੱਟ ਤੋਂ ਬਾਅਦ 2 ਲੱਖ ਗੂਗਲ ਪੇ ਵੀ ਕਰਵਾਏ

ਪਹਿਲਾਂ ਪੈਸਿਆਂ ਦੀ ਮੰਗ ਕੀਤੀ, ਫਿਰ ਕੁੱਟਿਆ

ਲੁਧਿਆਣਾ। ਲੁਧਿਆਣਾ ਦੇ ਜਗਰਾਓਂ ਦੇ ਨੇੜੇ ਫਿਰੋਜ਼ਪੁਰ ਵੇਰਕਾ ਮਿਲਕ ਪਲਾਂਟ ਦੇ ਜੀ.ਐਮ. ਸੁਰਜੀਤ ਸਿੰਘ ਨੂੰ ਬਦਮਾਸ਼ਾਂ ਨੇ ਰਸਤੇ ਵਿੱਚ ਘੇਰ ਕੇ ਬੁਰੀ ਤਰ੍ਹਾਂ ਕੁੱਟਿਆ। ਦੋਸ਼ੀਆਂ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਕੇ ਰੋਕਿਆ ਅਤੇ ਉਨ੍ਹਾਂ ਤੋਂ ਕੈਸ਼ ਖੋਹਣ ਤੋਂ ਬਾਅਦ ਮੋਬਾਈਲ ਤੋਂ ਲਗਭਗ 2 ਲੱਖ ਰੁਪਏ ਪੇਟੀਐਮ ਰਾਹੀਂ ਟ੍ਰਾਂਸਫਰ ਕਰਵਾ ਲਏ। ਇਸ ਤੋਂ ਬਾਅਦ ਦੋਸ਼ੀ ਉਨ੍ਹਾਂ ਦਾ ਮੋਬਾਈਲ ਅਤੇ ਪਰਸ ਵੀ ਲੈ ਗਏ।

ਗੰਭੀਰ ਰੂਪ ਵਿੱਚ ਜ਼ਖਮੀ ਜੀ.ਐਮ. ਨੂੰ ਇਲਾਜ ਲਈ ਡੀ.ਐਮ.ਸੀ. ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੇ ਸਰੀਰ ਵਿੱਚ ਤਿੰਨ-ਚਾਰ ਫ੍ਰੈਕਚਰ ਹਨ। ਘਟਨਾ ਤੋਂ ਬਾਅਦ ਪੀੜਤ ਦਾ ਪਰਿਵਾਰ ਅਤੇ ਉਨ੍ਹਾਂ ਦੇ ਸਹਿਕਰਮੀ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਜੀ.ਐਮ. ਸੁਰਜੀਤ ਸਿੰਘ ਦੀ ਪਤਨੀ ਗੁਰਮੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਬੁੱਧਵਾਰ ਨੂੰ ਡਿਊਟੀ ਤੋਂ ਵਾਪਸ ਆ ਰਹੇ ਸਨ। ਉਦੋਂ ਜਗਰਾਓਂ ਦੇ ਨੇੜੇ ਰਸਤੇ ਵਿੱਚ ਕੁਝ ਲੋਕਾਂ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਕੇ ਉਨ੍ਹਾਂ ਨੂੰ ਰੋਕ ਲਿਆ। 

ਕੁਝ ਲੋਕ ਉਨ੍ਹਾਂ ਦੀ ਗੱਡੀ ਵਿੱਚ ਜਬਰਨ ਸਵਾਰ ਹੋ ਗਏ ਅਤੇ ਪੈਸਿਆਂ ਦੀ ਮੰਗ ਕਰਨ ਲੱਗੇ। ਪਤਨੀ ਦੇ ਅਨੁਸਾਰ, ਜੀ.ਐਮ. ਨੇ ਦੋਸ਼ੀਆਂ ਨੂੰ ਦੱਸਿਆ ਕਿ ਉਨ੍ਹਾਂ ਕੋਲ ਜ਼ਿਆਦਾ ਕੈਸ਼ ਨਹੀਂ ਹੈ। ਇਸ ਤੋਂ ਬਾਅਦ ਦੋਸ਼ੀਆਂ ਨੇ ਉਨ੍ਹਾਂ ਕੋਲ ਮੌਜੂਦ ਥੋੜ੍ਹੀ-ਬਹੁਤ ਨਕਦੀ ਵੀ ਲੈ ਲਈ ਅਤੇ ਮਾਰਪੀਟ ਕਰਕੇ ਉਨ੍ਹਾਂ ਦੇ ਮੋਬਾਈਲ ਤੋਂ ਲਗਭਗ 2 ਲੱਖ ਰੁਪਏ ਪੇਟੀਐਮ ਰਾਹੀਂ ਟ੍ਰਾਂਸਫਰ ਕਰਵਾ ਲਏ। ਦੋਸ਼ੀਆਂ ਨੇ ਪੈਸੇ ਟ੍ਰਾਂਸਫਰ ਕਰਵਾਉਣ ਤੋਂ ਬਾਅਦ ਪੀੜਤ ਦਾ ਮੋਬਾਈਲ ਅਤੇ ਪਰਸ ਵੀ ਕਥਿਤ ਤੌਰ ਤੇ ਖੋਹ ਲਿਆ। ਮਾਰਪੀਟ ਵਿੱਚ ਜ਼ਖਮੀ ਜੀ.ਐਮ. ਕਿਸੇ ਤਰ੍ਹਾਂ ਆਪਣੇ ਘਰ ਪਹੁੰਚੇ। ਪੀੜਤ ਦੀ ਪਤਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

Speeding tractor runs over female students one dead


Sports/Health/Entertainmant

Advertise Here

Reach thousands of visitors daily. High-visibility premium placement.

Get Started
Latest