ਫੈਡਰਲ ਸਰਕਾਰ ਦੇ ਦਬਾਅ ਮਗਰੋਂ ਸਟੈਲਕੋ ਦੇ 175 ਕਰਮਚਾਰੀਆਂ ਦੀ ਵਾਪਸੀ
November 15, 2026 / international
Punjabi Pehchan /
Otawa
ਹੈਮਿਲਟਨ ਪਲਾਂਟ ਵਿੱਚ ਸਟੀਲ ਦੀ ਅੰਤਿਮ ਪ੍ਰੋਸੈਸਿੰਗ ਦਾ ਕੰਮ ਮੁੜ ਸ਼ੁਰੂ ਕੀਤਾ ਜਾ ਸਕੇਗਾ
ਸਮਝੌਤਿਆਂ ਦੀ ਪਾਲਣਾ ਨਾ ਕਰਨ ਦੇ ਦੋਸ਼ਾਂ ਨੂੰ ਲੈ ਕੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਸੀ
ਓਟਵਾ, 14 ਨਵੰਬਰ: ਹੈਮਿਲਟਨ ਸਥਿਤ ਸਟੀਲ ਕੰਪਨੀ ਸਟੈਲਕੋ ਵਿੱਚ ਅਸਥਾਈ ਤੌਰ 'ਤੇ ਨੌਕਰੀ ਤੋਂ ਕੱਢੇ ਗਏ 175 ਕਰਮਚਾਰੀਆਂ ਨੂੰ ਪਹਿਲੀ ਦਸੰਬਰ ਤੋਂ ਮੁੜ ਕੰਮ 'ਤੇ ਬੁਲਾਇਆ ਜਾਵੇਗਾ। ਕੰਪਨੀ ਦੀ ਅਮਰੀਕੀ ਮੂਲ ਕੰਪਨੀ ਕਲੀਵਲੈਂਡ-ਕਲਿਫਸ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਉਸ ਨੇ ਆਪਣੇ ਗਾਹਕਾਂ ਤੋਂ ਲੋੜੀਂਦੇ ਆਰਡਰ ਅਤੇ ਸਹਿਮਤੀ ਹਾਸਲ ਕਰ ਲਈ ਹੈ, ਜਿਸ ਨਾਲ ਹੈਮਿਲਟਨ ਪਲਾਂਟ ਵਿੱਚ ਸਟੀਲ ਦੀ ਅੰਤਿਮ ਪ੍ਰੋਸੈਸਿੰਗ ਦਾ ਕੰਮ ਮੁੜ ਸ਼ੁਰੂ ਕੀਤਾ ਜਾ ਸਕੇਗਾ।
ਕੰਪਨੀ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਛਾਂਟੀ ਦੌਰਾਨ ਕਰਮਚਾਰੀਆਂ ਨੂੰ ਹੋਏ ਤਨਖਾਹ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੰਪਨੀ ਨੇ ਸਤੰਬਰ ਵਿੱਚ ਅਮਰੀਕੀ ਟੈਰਿਫਾਂ, ਕੈਨੇਡੀਅਨ ਸਟੀਲ ਦੀ ਘੱਟ ਮੰਗ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਸਟੀਲ ਉਤਪਾਦਾਂ ਨਾਲ ਮੁਕਾਬਲੇ ਦਾ ਹਵਾਲਾ ਦਿੰਦਿਆਂ ਕਰਮਚਾਰੀਆਂ ਨੂੰ ਅਸਥਾਈ ਤੌਰ 'ਤੇ ਕੰਮ ਤੋਂ ਹਟਾ ਦਿੱਤਾ ਸੀ।
ਇਸ ਫ਼ੈਸਲੇ ਤੋਂ ਬਾਅਦ ਕੈਨੇਡਾ ਸਰਕਾਰ ਨੇ ਕੰਪਨੀ 'ਤੇ ਦਬਾਅ ਬਣਾਇਆ ਅਤੇ ਉਸ ਦੇ ਸਰਕਾਰ ਨਾਲ ਕੀਤੇ ਸਮਝੌਤਿਆਂ ਦੀ ਪਾਲਣਾ ਨਾ ਕਰਨ ਦੇ ਦੋਸ਼ਾਂ ਨੂੰ ਲੈ ਕੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਸੀ।
175 Stelco Employees Return Following Pressure From The Federal Government