ਫੈਡਰਲ ਸਰਕਾਰ ਦੇ ਦਬਾਅ ਮਗਰੋਂ ਸਟੈਲਕੋ ਦੇ 175 ਕਰਮਚਾਰੀਆਂ ਦੀ ਵਾਪਸੀ ਕੈਨੇਡਾ ਅਤੇ ਫਿਲੀਪੀਨਜ਼ ਵਿਚਕਾਰ ਮੁਕਤ ਵਪਾਰ ਸਮਝੌਤੇ ਦੀ ਗੱਲਬਾਤ ਮੁਕੰਮਲ ਹਾਫ਼ਿਜ਼ ਸਈਦ, ਮਸੂਦ ਅਜ਼ਹਰ ਭਾਰਤੀ ਹਮਲਿਆਂ ਦੇ ਡਰ ਵਿਚਕਾਰ ਸੇਫ਼ ਹਾਊਸਾਂ ਵਿੱਚ ਸ਼ਿਫਟ ਅਮਰੀਕਾ ਵਿੱਚ ਉਡਾਣਾਂ 'ਤੇ ਲੱਗੀ ਰੋਕ ਹਟੀ ਇਮੀਗ੍ਰੇਸ਼ਨ ਨੂੰ ਗ਼ਲਤ ਜਾਣਕਾਰੀ ਦੇਣੀ ਪਈ ਮਹਿੰਗੀ ਅਮਰੀਕਾ ਵਿੱਚ ਉਡਾਣਾਂ ਮੁੜ ਸ਼ੁਰੂ, ਪਰ ਹਜ਼ਾਰਾਂ ਯਾਤਰੀ ਅਜੇ ਵੀ ਪ੍ਰੇਸ਼ਾਨ ਅਮਰੀਕੀ ਯੂਨੀਵਰਸਿਟੀਆਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖ਼ਲੇ ਘਟੇ ਅਮਰੀਕਾ ਵਿੱਚ ਹੋਰ ਆਈਸ ਡਿਟੈਂਸ਼ਨ ਸੈਂਟਰ ਬਣਾਉਣ ਦੀ ਤਿਆਰੀ ਇਮੀਗ੍ਰੇਸ਼ਨ ਅਦਾਲਤਾਂ ਵਿੱਚ ਜ਼ਮਾਨਤ ਦੇਣ ਦੇ ਨਿਯਮਾਂ ਬਾਰੇ ਨਵਾਂ ਫ਼ੈਸਲਾ ਅਮਰੀਕਾ ਵਿੱਚ ਜਨਮ ਲੈਣ ਵਾਲੇ ਬੱਚਿਆਂ ਦੀ ਨਾਗਰਿਕਤਾ ਦਾ ਮਾਮਲਾ ਮੁੜ ਅਦਾਲਤ ਵਿੱਚ

ਅਮਰੀਕਾ ਵਿੱਚ ਉਡਾਣਾਂ 'ਤੇ ਲੱਗੀ ਰੋਕ ਹਟੀ

ਅਮਰੀਕਾ ਵਿੱਚ ਉਡਾਣਾਂ 'ਤੇ ਲੱਗੀ ਰੋਕ ਹਟੀ


Punjabi Pehchan / Otawa

ਕੈਨੇਡਾ ਦੇ ਹਵਾਈ ਅੱਡਿਆਂ ਨੇ ਹੋਰ ਦੇਰੀ ਦੀ ਦਿੱਤੀ ਚੇਤਾਵਨੀ

ਇਹ ਦੂਜੀ ਵਾਰ ਹੈ ਜਦੋਂ ਦੇਸ਼ ਪੱਧਰ 'ਤੇ ਸਾਰੀਆਂ ਉਡਾਣਾਂ 'ਤੇ ਰੋਕ ਲਗਾਈ ਗਈ।

ਓਟਵਾ, 14 ਨਵੰਬਰ: ਅਮਰੀਕਾ ਦੇ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਵੱਲੋਂ ਦੇਸ਼ ਭਰ ਵਿੱਚ ਲਗਾਈ ਗਈ ਉਡਾਣਾਂ ਦੀ ਰੋਕ ਹਟਾਉਣ ਤੋਂ ਬਾਅਦ ਉਡਾਣਾਂ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਰੋਕ ਕਾਰਨ ਸ਼ੁੱਕਰਵਾਰ ਨੂੰ ਦੁਨੀਆ ਭਰ ਵਿੱਚ ਹਜ਼ਾਰਾਂ ਉਡਾਣਾਂ ਰੱਦ ਹੋਈਆਂ ਜਾਂ ਉਨ੍ਹਾਂ ਦੇ ਸਮੇਂ ਵਿੱਚ ਤਬਦੀਲੀ ਕਰਨੀ ਪਈ। ਹਾਲਾਂਕਿ ਰੋਕ ਹਟਣ ਦੇ ਬਾਵਜੂਦ ਹਵਾਈ ਆਵਾਜਾਈ ਆਮ ਵਾਂਗ ਹੋਣ ਵਿੱਚ ਸਮਾਂ ਲੱਗ ਸਕਦਾ ਹੈ। 

ਕੈਨੇਡਾ ਦੀਆਂ ਪ੍ਰਮੁੱਖ ਹਵਾਈ ਕੰਪਨੀਆਂ ਨੇ ਅਮਰੀਕਾ ਜਾਣ ਅਤੇ ਉੱਥੋਂ ਆਉਣ ਵਾਲੀਆਂ ਕਈ ਉਡਾਣਾਂ ਰੱਦ ਹੋਣ ਦੀ ਪੁਸ਼ਟੀ ਕੀਤੀ ਹੈ। ਏਅਰ ਕੈਨੇਡਾ ਨੇ ਦੱਸਿਆ ਕਿ ਇਸ ਦਾ ਅਸਰ ਸਿਰਫ਼ ਅਮਰੀਕਾ ਨਾਲ ਜੁੜੀਆਂ ਉਡਾਣਾਂ ਤੱਕ ਸੀਮਤ ਨਹੀਂ ਹੈ, ਸਗੋਂ ਕੈਰੇਬੀਅਨ ਅਤੇ ਦੱਖਣੀ ਅਮਰੀਕਾ ਜਾਣ ਵਾਲੀਆਂ ਕੁਝ ਉਡਾਣਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ। 

ਕੈਨੇਡਾ ਦੇ ਆਵਾਜਾਈ ਮੰਤਰੀ ਸਟੀਵਨ ਮੈਕਿਨਨ ਨੇ ਕਿਹਾ ਕਿ ਉਡਾਣਾਂ ਵਿੱਚ ਦੇਰੀ ਦੀ ਸਥਿਤੀ ਨਾਲ ਨਜਿੱਠਣ ਲਈ ਕੈਨੇਡਾ ਅਮਰੀਕੀ ਹਵਾਬਾਜ਼ੀ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਲਈ ਤਿਆਰ ਹੈ। ਕੈਨੇਡਾ ਦੇ ਪ੍ਰਮੁੱਖ ਹਵਾਈ ਅੱਡਿਆਂ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਡਾਣਾਂ ਵਿੱਚ ਹੋਰ ਦੇਰੀ ਹੋ ਸਕਦੀ ਹੈ। 

ਦੱਸਣਯੋਗ ਹੈ ਕਿ 11 ਸਤੰਬਰ 2001 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਅਮਰੀਕਾ ਵਿੱਚ ਇਹ ਦੂਜੀ ਵਾਰ ਹੈ ਜਦੋਂ ਦੇਸ਼ ਪੱਧਰ 'ਤੇ ਸਾਰੀਆਂ ਉਡਾਣਾਂ 'ਤੇ ਰੋਕ ਲਗਾਈ ਗਈ।

Ban On Flights In The US Lifted


Sports/Health/Entertainmant

Advertise Here

Reach thousands of visitors daily. High-visibility premium placement.

Get Started
Latest