ਭਾਰਤ, ਯੂਰਪੀ ਸੰਘ ਨੇ 93.5 ਅਰਬ ਯੂਰੋ ਖੋਜ ਪ੍ਰੋਗਰਾਮ 'ਤੇ ਗੱਲਬਾਤ ਪੂਰੀ ਕੀਤੀ ਟਰੰਪ ਦੇ ਯਾਦਗਾਰੀ ਪ੍ਰੋਜੈਕਟ ਦੇ ਨਿਰਮਾਣ 'ਤੇ ਅਮਰੀਕੀ ਅਦਾਲਤ ਨੇ 14 ਦਿਨਾਂ ਲਈ ਲਾਈ ਰੋਕ ਘੱਟ ਵਿਕਰੀ ਕਾਰਨ ਟੈਸਲਾ 2027 ਵਿੱਚ ਸਾਈਬਰਟਰੱਕ ਦਾ ਉਤਪਾਦਨ ਕਰੇਗੀ ਬੰਦ: ਮਸਕ ਉਪ ਰਾਸ਼ਟਰਪਤੀ ਵੈਂਸ ਵੱਲੋਂ ਗ਼ੈਰਕਾਨੂੰਨੀ ਕਰਮਚਾਰੀ ਰੱਖਣ ਵਾਲੇ ਕਾਰੋਬਾਰਾਂ 'ਤੇ ਧਿਆਨ ਦੇਣ ਦੀ ਗੱਲ ਡੈਮੋਕ੍ਰੇਟਸ ਵੱਲੋਂ ਟਰੰਪ ਪ੍ਰਸ਼ਾਸਨ ਦੇ ਕੰਮਕਾਜ ਦੀ ਵੱਡੇ ਪੱਧਰ 'ਤੇ ਜਾਂਚ ਦੀ ਤਿਆਰੀ! ਪ੍ਰੇਮ ਸਿੰਘ ਚੰਦੂਮਾਜਰਾ ਤੇ ਉਨ੍ਹਾਂ ਦਾ ਪੁੱਤਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ 24 ਸਾਲ ਦੀ ਉਮਰ ’ਚ ਲਵਿੰਗਸਟਨ ਦੇ ਮੇਅਰ ਚੁਣੇ ਗਏ ਜਪਜੀਤ ਸਿੰਘ ਉਪਲ ਫੈਡਰਲ ਸਰਕਾਰ ਵੱਲੋਂ 2026 ਦਾ ਬਜਟ ਪੇਸ਼ ਟੈਸਲਾ 2027 ਦੇ ਮੱਧ ਤੋਂ ਟੈਕਸਸ ’ਚ ਸਾਈਬਰਟਰੱਕ ਦਾ ਉਤਪਾਦਨ ਸਮੇਟੇਗੀ: ਐਲਨ ਮਸਕ ਓਕਲੈਂਡ ਤੋਂ ਟੈਕਸਸ ਭੇਜਿਆ 11.4 ਮਿਲੀਅਨ ਡਾਲਰ ਦਾ ਐਨਵੀਡੀਆ ਕਾਰਗੋ ਚੋਰੀ

ਕੈਲੀਫੋਰਨੀਆ ਦੇ ਵਿਅਕਤੀ ‘ਤੇ 10 ਲੱਖ ਡਾਲਰ ਤੋਂ ਵੱਧ ਦਾ ਟੰਗਸਟਨ ਚੋਰੀ ਕਰਨ ਦਾ ਦੋਸ਼

ਕੈਲੀਫੋਰਨੀਆ ਦੇ ਵਿਅਕਤੀ ‘ਤੇ 10 ਲੱਖ ਡਾਲਰ ਤੋਂ ਵੱਧ ਦਾ ਟੰਗਸਟਨ ਚੋਰੀ


Punjabi Pehchan / California USA

ਟੰਗਕੋ’ ਨੇ 31 ਜੁਲਾਈ ਨੂੰ ਪੁਲਿਸ ਨੂੰ ਦੱਸਿਆ ਕਿ ਉਸ ਦੀ ਫੈਕਟਰੀ ਵਿਚੋਂ ਟੰਗਸਟਨ ਦੀ ਇੱਕ ਖੇਪ ਗਾਇਬ ਹੈ

ਸ਼ੈਰਿਫ਼ ਦਫ਼ਤਰ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਹਾਲੇ ਜਾਰੀ

ਕੈਂਟਕੀ, ਕੈਂਟਕੀ ਦੇ ਹਾਪਕਿਨਜ਼ ਕਾਊਂਟੀ ਵਿਚ ਟੰਗਸਟਨ ਦੀ ਇੱਕ ਵੱਡੀ ਖੇਪ ਚੋਰੀ ਹੋਣ ਦੇ ਮਾਮਲੇ ਵਿਚ ਕੈਲੀਫੋਰਨੀਆ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਚੋਰੀ ਹੋਏ ਟੰਗਸਟਨ ਦੀ ਕੀਮਤ 10 ਲੱਖ ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ।

ਸ਼ੈਰਿਫ਼ ਦਫ਼ਤਰ ਦੀ ਜਾਣਕਾਰੀ ਅਨੁਸਾਰ, ਮੈਡਿਸਨਵਿਲੇ ਵਿਚ ਸਥਿਤ ਟੰਗਸਟਨ ਕੰਪਨੀ ‘ਟੰਗਕੋ’ ਨੇ 31 ਜੁਲਾਈ ਨੂੰ ਪੁਲਿਸ ਨੂੰ ਦੱਸਿਆ ਕਿ ਉਸ ਦੀ ਫੈਕਟਰੀ ਵਿਚੋਂ ਟੰਗਸਟਨ ਦੀ ਇੱਕ ਖੇਪ ਗਾਇਬ ਹੈ। ਜਾਂਚ ਦੌਰਾਨ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਇਹ ਖੇਪ ਰਿਪੋਰਟ ਦਰਜ ਹੋਣ ਤੋਂ ਦੋ ਦਿਨ ਪਹਿਲਾਂ, ਯਾਨੀ 29 ਜੁਲਾਈ ਨੂੰ ਚੋਰੀ ਹੋਈ ਸੀ।

ਜਾਂਚ ਅੱਗੇ ਵਧੀ, ਤਾਂ ਪੁਲਿਸ ਨੇ ਸ਼ੱਕੀ ਵਿਅਕਤੀ ਦੀ ਪਛਾਣ ਵਰਿੰਦਰ ਸਿੰਘ ਵਜੋਂ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਉਹ ਸੈਕਰਾਮੈਂਟੋ, ਕੈਲੀਫੋਰਨੀਆ ਦਾ ਰਹਿਣ ਵਾਲਾ ਹੈ। ਹਾਪਕਿਨਜ਼ ਕਾਊਂਟੀ ਦੇ ਜਾਂਚਕਰਤਾਵਾਂ ਨੇ ਉਸ ਨੂੰ ਲੱਭਣ ਲਈ ਕੈਲੀਫੋਰਨੀਆ ਹਾਈਵੇ ਪੈਟਰੋਲ ਦੀ ਮਦਦ ਲਈ। ਵਰਿੰਦਰ ਸਿੰਘ ਨੂੰ ਕੈਲੀਫੋਰਨੀਆ ਵਿਚ ਅਗਸਤ ਮਹੀਨੇ ਸਥਾਨਕ ਦੋਸ਼ਾਂ ‘ਤੇ ਗ੍ਰਿਫ਼ਤਾਰ ਕੀਤਾ ਗਿਆ ਸੀ।

ਕੈਂਟਕੀ ਵੱਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ, 29 ਅਕਤੂਬਰ ਨੂੰ ਉਸ ਨੂੰ ਕੈਂਟਕੀ ਲਿਆਂਦਾ ਗਿਆ। ਇਸ ਵੇਲੇ ਉਹ ਹਾਪਕਿਨਜ਼ ਕਾਊਂਟੀ ਦੀ ਜੇਲ੍ਹ ਵਿਚ ਹੈ। ਉਸ ‘ਤੇ ਇੱਕ ਲੱਖ ਡਾਲਰ ਤੋਂ ਵੱਧ, ਪਰ ਇੱਕ ਕਰੋੜ ਡਾਲਰ ਤੋਂ ਘੱਟ ਕੀਮਤ ਦੀ ਜਾਇਦਾਦ ਗੈਰਕਾਨੂੰਨੀ ਤਰੀਕੇ ਨਾਲ ਲੈਣ ਦਾ ਦੋਸ਼ ਲਾਇਆ ਗਿਆ ਹੈ। ਉਸ ਦਾ ਜ਼ਮਾਨਤੀ ਬਾਂਡ ਇੱਕ ਲੱਖ ਡਾਲਰ ਰੱਖਿਆ ਗਿਆ ਹੈ।

ਸ਼ੈਰਿਫ਼ ਦਫ਼ਤਰ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ। ਦੋਸ਼ ਅਦਾਲਤ ਵਿਚ ਸਾਬਤ ਹੋਣੇ ਬਾਕੀ ਹਨ।

California Man Accused Of Stealing Over 1 Million Worth Of Tungsten


Sports/Health/Entertainmant

Advertise Here

Reach thousands of visitors daily. High-visibility premium placement.

Get Started
Latest