Donald Trump ਦਾ ਭਾਰਤ ਨੂੰ ਵੱਡਾ ">
ਪੰਜਾਬ ਡ.ਰੱ/ਗ ਮਾਮਲੇ ਦਾ ਵਧਿਆ ਦਾਇਰਾ, SC ਨੇ ਹਰਿਆਣਾ ਤੇ ਹਿਮਾਚਲ ਨੂੰ ਵੀ ਬਣਾਇਆ ਧਿਰ    ਸਬਸਿਡੀ ਵਾਲੇ ਯੂਰੀਆ ਦੀ ਸਨਅਤੀ ਵਰਤੋਂ ਵਿਵਾਦ: 10 ਵਿੱਚੋਂ 8 ਯੂਰੀਆ ਸੈਂਪਲ ਫੇਲ੍ਹ    ਕਾਂਗਰਸੀ ਆਗੂ ਦੇ ਪੁੱਤਰ ਖ਼ਿਲਾਫ਼ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਦਾ ਕੇਸ ਦਰਜ    ਸ਼ਾਹਕੋਟ 'ਚ ਫ਼ੌਜ ਦੇ ਟਰੱਕ ਦੀ ਟੱਕਰ ਨਾਲ ਕਿਸਾਨ ਦੀ ਮੌਤ, ਪੀੜਤ ਪਰਿਵਾਰ ਨੂੰ 10 ਸਾਲ ਬਾਅਦ ਮਿਲਿਆ ਇਨਸਾਫ਼; ਹੁਣ ਮਿਲੇਗਾ 35 ਲੱਖ ਦਾ ਮੁਆਵਜ਼ਾ    ਲਵ ਮੈਰਿਜ ਕਰਵਾਉਣ ਤੋਂ ਬਾਅਦ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਘਰਵਾਲੇ ਨੂੰ ਮਾਰਿਆ, 12 ਫੁੱਟ ਡੂੰਘੇ ਟੋਏ ਵਿਚ ਦੱਬੀ ਲਾਸ਼    ਡੇਰਾ ਬਾਬਾ ਨਾਨਕ ਵਿਖੇ ਘਰੋਂ ਸਕੂਲ ਪੜਨ ਗਿਆ ਦਸਵੀਂ ਜਮਾਤ ਦਾ ਵਿਦਿਆਰਥੀ ਲਾਪਤਾ    Canada ਰਹਿ ਰਹੇ ਵਿਦਿਆਰਥੀਆਂ ‘ਤੇ ਲਟਕੀ Deport ਦੀ ਤਲਵਾਰ, ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਰਜ਼ੀਆਂ ਰੱਦ    ਬਰਨਾਲਾ ਲਾਠੀਚਾਰਜ ਦੇ ਵਿਰੋਧ ‘ਚ ਸਫ਼ਾਈ ਸੇਵਕਾਂ ਵੱਲੋਂ ਅੱਜ ‘ਪੰਜਾਬ ਬੰਦ’, ਜਥੇਬੰਦੀਆਂ ਵੱਲੋਂ ਬੰਦ ਦਾ ਸਮਰਥਨ ਕਰਨ ਦੀ ਅਪੀਲ    ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਦੀ ਦੋ-ਟੂਕ – ‘ਗੁਰੂ ਗ੍ਰੰਥ ਸਾਹਿਬ ’ਤੇ ਕਾਨੂੰਨ ਬਣਾਉਣ ਦਾ ਹੱਕ ਕਿਸੇ ਨੂੰ ਨਹੀਂ’    ਸਿਆਟਲ ਦੇ ‘ਬਾਈਟ ਆਫ਼ ਸਿਆਟਲ ’ ਮੇਲੇ ਵਿੱਚ ਗੋਲੀਬਾਰੀ: ਤਿੰਨ ਮੌਤਾਂ, ਚਾਰ ਜ਼ਖ਼ਮੀ, ਗੈਂਗ ਰੰਜਿਸ਼ ਦਾ ਸ਼ੱਕ   
Donald Trump ਦਾ ਭਾਰਤ ਨੂੰ ਵੱਡਾ ਝਟਕਾ! ਹੁਣ ਇਸ ਚੀਜ਼ 'ਤੇ ਲਗਾਉਣ ਜਾਂ ਰਿਹਾ ਭਾਰੀ ਟੈਕਸ
December 9, 2025
Donald-Trump-s-Big-Blow-To-India

Punjabi Pehchan / America

Donald Trump ਦਾ ਭਾਰਤ ਨੂੰ ਵੱਡਾ ਝਟਕਾ! ਹੁਣ ਇਸ ਚੀਜ਼ 'ਤੇ ਲਗਾਉਣ ਜਾਂ ਰਿਹਾ ਭਾਰੀ ਟੈਕਸ 

ਨਵੀਂ ਦਿੱਲੀ, 9 ਨਵੰਬਰ 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਭਾਰਤੀ ਉਤਪਾਦਾਂ ਉੱਤੇ ਵਪਾਰਕ ਦਬਾਅ ਵਧਾਉਣ ਦੇ ਇਸ਼ਾਰੇ ਦਿੱਤੇ ਹਨ। ਵ੍ਹਾਈਟ ਹਾਊਸ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅਮਰੀਕੀ ਕਿਸਾਨਾਂ ਨੂੰ ਭਾਰਤ, ਵੀਅਤਨਾਮ ਅਤੇ ਥਾਈਲੈਂਡ ਤੋਂ ਆ ਰਹੀਆਂ ਸਸਤੀ ਚੌਲਾਂ ਦੀ ਡੰਪਿੰਗ ਕਾਰਨ ਨੁਕਸਾਨ ਝੱਲਣਾ ਪੈ ਰਿਹਾ ਹੈ। ਟਰੰਪ ਮੁਤਾਬਕ, "ਇਹ ਮਸਲਾ ਸਹੀ ਤਰੀਕੇ ਨਾਲ ਹੱਲ ਕੀਤਾ ਜਾਵੇਗਾ। ਇਸਦੇ ਨਾਲ ਹੀ ਉਹਨਾਂ ਸੰਕੇਤ ਦਿੱਤਾ ਕਿ tarrif ਵੀ ਲਗਾਇਆ ਜਾਂ ਸਕਦਾ ਹੈ। 

ਭਾਰਤੀ ਕੰਪਨੀਆਂ ਦੇ ਸ਼ੇਅਰ ਜ਼ਮੀਨ ’ਤੇ

ਟਰੰਪ ਦੇ ਬਿਆਨ ਨਾਲ ਭਾਰਤੀ ਚੌਲ ਕੰਪਨੀਆਂ ਦੇ ਸ਼ੇਅਰ ਤੁਰੰਤ ਪ੍ਰਭਾਵਿਤ ਹੋਏ। ਮੰਗਲਵਾਰ ਸਵੇਰ ਦੇ ਕਾਰੋਬਾਰ ਦੌਰਾਨ KRBL ਅਤੇ LT ਫੂਡਜ਼ ਦੇ ਸ਼ੇਅਰਾਂ ਵਿੱਚ 6% ਤੱਕ ਦੀ ਗਿਰਾਵਟ ਦਰਜ ਕੀਤੀ ਗਈ।

KRBL (India Gate) ਨੇ ਸਪੱਸ਼ਟ ਕੀਤਾ ਹੈ ਕਿ ਅਮਰੀਕਾ ਵਿੱਚ ਉਸਦਾ ਕਾਰੋਬਾਰ ਕਾਫ਼ੀ ਘੱਟ ਹੈ ਅਤੇ ਇਸ ਸਮੇਂ ਵੀ 50% ਆਯਾਤ ਡਿਊਟੀ ਲਾਗੂ ਹੈ। ਇਸ ਲਈ ਸੰਭਾਵੀ ਟੈਰਿਫ਼ ਵਾਧੇ ਦਾ ਵੱਡਾ ਅਸਰ ਨਹੀਂ ਪਵੇਗਾ।

ਦੂਜੇ ਪਾਸੇ LT Foods (Daawat) ਲਈ ਸਥਿਤੀ ਜ਼ਿਆਦਾ ਚਿੰਤਾਜਨਕ ਹੈ, ਕਿਉਂਕਿ ਉਸਦੀ ਕੁੱਲ ਕਮਾਈ ਦਾ 46% ਉੱਤਰੀ ਅਮਰੀਕਾ ਤੋਂ ਆਉਂਦਾ ਹੈ ਅਤੇ ਬਾਸਮਤੀ ਦੇ ਆਯਾਤ ਬਾਜ਼ਾਰ ਵਿੱਚ 61% ਸ਼ੇਅਰ ਉਸਦੇ ਕੋਲ ਹਨ। ਇਸ ਕਾਰਨ ਇਸਦੇ ਸ਼ੇਅਰਾਂ ਵਿੱਚ ਨੁਕਸਾਨ ਵਧਿਆ।

ਅਹਿਮ ਵਪਾਰਕ ਮੀਟਿੰਗ ਦੀ ਤਿਆਰੀ

ਟਰੰਪ ਦੇ ਇਹ ਬਿਆਨ ਉਹਨਾਂ ਦਿਨਾਂ ਆਏ ਹਨ, ਜਦੋਂ ਅਮਰੀਕੀ ਵਪਾਰ ਪ੍ਰਤੀਨਿਧੀ ਡਿਪਟੀ ਅੰਬੈਸਡਰ ਰਿਕ ਸਵਿਟਜ਼ਰ 10–11 ਦਸੰਬਰ ਨੂੰ ਭਾਰਤ ਆ ਰਹੇ ਹਨ। ਦੋਵਾਂ ਦੇਸ਼ਾਂ ਵਿਚਕਾਰ ਖੇਤੀਬਾੜੀ ਆਯਾਤ ’ਤੇ ਡਿਊਟੀਜ਼ ਬਾਰੇ ਮਹੱਤਵਪੂਰਨ ਗੱਲਬਾਤ ਹੋਣੀ ਹੈ।

ਇਸਦੇ ਨਾਲ ਹੀ ਟਰੰਪ ਨੇ ਕੈਨੇਡੀਅਨ ਖਾਦਾਂ—ਖਾਸ ਕਰਕੇ ਪੋਟਾਸ਼—’ਤੇ ਵੀ ਟੈਰਿਫ ਦੀ ਸੰਭਾਵਨਾ ਜ਼ਾਹਰ ਕਰਕੇ ਵਿਸ਼ਵ ਬਾਜ਼ਾਰ ਵਿੱਚ ਇੱਕ ਨਵੀਂ ਬੇਚੈਨੀ ਪੈਦਾ ਕਰ ਦਿੱਤੀ ਹੈ।

Powered by Froala Editor

Donald Trump s Big Blow To India Now He Is Going To Impose Heavy Taxes On This Item


Recommended Posts