ਭਾਰਤੀ ਮਹਿਲਾ ਟੀਮ ਨੇ ਜਿੱਤਿਆ ਏਸ਼ੀਆ ਕੱਪ, ਪਾਕਿਸਤਾਨੀ ਬੋਰਡ ਦੇ ਚੀਫ਼ ਤੋਂ ਟਰਾਫੀ ਲੈਣ ਤੋਂ ਕੀਤਾ ਇਨਕਾਰ ਸਰਹੱਦ ਪਾਰੋਂ ਹੁੰਦੀ ਨਸ਼ਾ ਤਸਕਰੀ ਤੇ ਠੱਲ੍ਹ ਪਾਉਣ ਲਈ ਪੰਜਾਬ ਪੁਲਿਸ ਨੇ ਨਵੇਂ ਡਰੋਨ ਡਿਟੈਕਸ਼ਨ ਪਲੇਟਫਾਰਮ ਕੀਤੇ ਤਾਇਨਾਤ ਲੁਧਿਆਣਾ ਵਿੱਚ ਗੋਲੀਬਾਰੀ ਦੀ ਵੱਡੀ ਸਾਜ਼ਿਸ਼ ਨਾਕਾਮ; ਜਵਾਬੀ ਕਾਰਵਾਈ ਚ ਡੋਨੀ ਬੱਲ ਗਿਰੋਹ ਦੇ ਦੋ ਹਥਿਆਰਬੰਦ ਹਮਲਾਵਰ ਢੇਰ ਕੇਂਦਰ ਦੀਆਂ ਤਮਾਮ ਰੁਕਾਵਟਾਂ ਅਤੇ ਬੀਜੇਪੀ ਲੀਡਰਾਂ ਦੀ ਬਿਜਲੀ-ਸਿਆਸਤ ਦੇ ਬਾਵਜੂਦ ਮਾਨ ਸਰਕਾਰ ਨੇ ਪੰਜਾਬ ਨੂੰ ਬਿਜਲੀ ਸੰਕਟ ਤੋਂ ਕੱਢਿਆ ਬਾਹਰ: ਕੁਲਦੀਪ ਧਾਲੀਵਾਲ ਵੜਿੰਗ ਨੇ ਲੁਧਿਆਣਾ ਵਰਗੇ ਸ਼ਹਿਰਾਂ ਵਿੱਚ 12 ਘੰਟੇ ਦੇ ਬਿਜਲੀ ਕੱਟਾਂ ਦਾ ਚੁੱਕਿਆ ਮੁੱਦਾ ; ਕਿਹਾ ਉਦਯੋਗ ਬੰਦ ਹੋ ਰਹੇ ਹਨ, ਝੋਨੇ ਦੀ ਫ਼ਸਲ ਸੁੱਕ ਰਹੀ ਹੈ ਕੇਜਰੀਵਾਲ ਨੇ ਗੋਆ ਵਿੱਚ ਆਮ ਆਦਮੀ ਪਾਰਟੀ ਅਤੇ ਗੋਆ ਫਾਰਵਰਡ ਪਾਰਟੀ ਵਿਚਾਲੇ ਗਠਜੋੜ ਦਾ ਕੀਤਾ ਐਲਾਨ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦੀ ਸਮਾਪਤੀ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ਅਸੀਂ ਪੰਜਾਬ ਨੂੰ ਦੇਸ਼ ਦਾ ਖੇਡ ਹੱਬ ਬਣਾਵਾਂਗੇ ਬਿੰਦਰਾ ਕਾਲੋਨੀ ਵਿੱਚ ਗੈਰ-ਕਾਨੂੰਨੀ ਨਿਰਮਾਣ ਤੇ ਚੱਲਿਆ ਨਿਗਮ ਦਾ ਬੁਲਡੋਜ਼ਰ, 600 ਗਜ਼ ਵਿੱਚ ਪਾਇਆ ਗਿਆ ਲੈਂਟਰ ਡੇਗਿਆ ਕ੍ਰੇਨ, ਜੇਸੀਬੀ ਅਤੇ ਮਸ਼ੀਨਰੀ ਵੀ ਨਹੀਂ ਹਿਲਾ ਸਕੀ ਖੜ੍ਹੇ ਹਨੂਮਾਨ ਦੀ ਪ੍ਰਤਿਮਾ, ਹੁਣ IIT ਇੰਦੌਰ ਸੁਲਝਾਏਗਾ ਰਹੱਸ ਪੰਜਾਬ ਭਾਜਪਾ ਵਿੱਚ ਲੁਧਿਆਣਾ ਦੀਆਂ 3 ਮਹਿਲਾਵਾਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਸਬਸਿਡੀ ਵਾਲੇ ਯੂਰੀਆ ਦੀ ਸਨਅਤੀ ਵਰਤੋਂ ਵਿਵਾਦ: 10 ਵਿੱਚੋਂ 8 ਯੂਰੀਆ ਸੈਂਪਲ ਫੇਲ੍ਹ

ਸਬਸਿਡੀ ਵਾਲੇ ਯੂਰੀਆ ਦੀ ਸਨਅਤੀ ਵਰਤੋਂ ਵਿਵਾਦ: 10 ਵਿੱਚੋਂ 8 ਯੂਰੀਆ ਸ


ਸਬਸਿਡੀ ਵਾਲੇ ਯੂਰੀਆ ਦੀ ਸਨਅਤੀ ਵਰਤੋਂ ਵਿਵਾਦ: 10 ਵਿੱਚੋਂ 8 ਯੂਰੀਆ ਸੈਂਪਲ ਫੇਲ੍ਹ

ਪੰਨੀਵਾਲਾ ਰੂਲਦੂ ਸਥਿਤ E-20 ਗ੍ਰੀਨ ਫਿਊਲਜ਼ ਪ੍ਰਾਈਵੇਟ ਲਿਮਿਟਡ ਵਿੱਚ ਖੇਤੀ ਯੂਰੀਆ ਦੀ ਕਥਿਤ ਸਨਅਤੀ ਵਰਤੋਂ ਦਾ ਮਾਮਲੇ ਦੀਆਂ ਤੰਦਾਂ ਹੋਰ ਗੁੰਝਲਦਾਰ ਹੋ ਗਈਆਂ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਪੁਸ਼ਟੀ ਮੁਤਾਬਿਕ ਈਥਾਨੋਲ ਫੈਕਟਰੀ ਵਿੱਚੋਂ 8 ਜੁਲਾਈ ਨੂੰ ਲਏ ਗਏ 10 ਯੂਰੀਆ ਸੈਂਪਲਾਂ ਵਿੱਚੋਂ 8 ਸੈਂਪਲ ਲੈਬ ਪੜਤਾਲ ਵਿੱਚ ਫੇਲ੍ਹ ਪਾਏ ਗਏ ਹਨ। ਇਹ ਪੜਤਾਲ ਹਿਸਾਰ ਸਥਿਤ ਸਟੇਟ ਫਰਟੀਲਾਈਜ਼ਰ ਟੈਸਟਿੰਗ ਲੈਬ ਤੋਂ ਕਰਵਾਈ ਗਈ।
ਸੈਂਪਲ ਫੇਲ੍ਹ ਹੋਣ ਨਾਲ ਸਰਕਾਰੀ ਤੇਲ ਕੰਪਨੀਆਂ ਨੂੰ ਈਥਾਨੋਲ ਸਪਲਾਈ ਕਰਨ ਵਾਲੀ ਸੈਂਕੜੇ ਕਰੋੜ ਰੁਪਏ ਦੀ ਇਹ ਫੈਕਟਰੀ ਅਤੇ ਯੂਰੀਆ ਸਪਲਾਇਰ ਕੰਪਨੀ 'ਸ਼ੁਭਮ ਇੰਟਰਪ੍ਰਾਈਜਿਜ਼' ਦਿੱਲੀ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਖੇਤੀਬਾੜੀ ਵਿਭਾਗ ਦੇ ਸੂਤਰਾਂ ਅਨੁਸਾਰ ਹੁਣ ਸੈਂਪਲਾਂ ਦੀ ਰਿਪੋਰਟ ਮੁਤਾਬਿਕ ਇੱਕ ਦੇ 282 ਗੱਟੇ ਅਤੇ ਦੂਜੇ ਦੇ 70 ਗੱਟੇ (ਕੁੱਲ 352 ਗੱਟੇ) ਬਿਨਾਂ ਨੀਮ ਪਰਤ ਦੇ ਪਾਏ ਗਏ ਹਨ, ਜਦਕਿ ਬਾਕੀ ਬੈਗਾਂ ਵਿੱਚ ਨੀਮ ਪਰਤ 0.35 ਫੀਸਦੀ ਮਿਲੀ ਹੈ, ਜੋ ਕਿ ਖੇਤੀ ਵਾਲੀ ਯੂਰੀਆ ਵਿੱਚ ਤਕਰੀਬਨ 0.4 ਫੀਸਦੀ ਹੁੰਦੀ ਹੈ। ਖੇਤੀਬਾੜੀ ਵਿਭਾਗ ਦੇ ਸਬਡਵੀਜਨ ਅਧਿਕਾਰੀ ਅਮਿਤ ਸ਼ਰਮਾ ਨੇ ਖਾਦ ਦੇ 8 ਸੈਂਪਲ ਫੇਲ੍ਹ ਹੋਣ ਦੀ ਪੁਸ਼ਟੀ ਕੀਤੀ ਹੈ।
ਪੁਲੀਸ ਸੂਤਰਾਂ ਮੁਤਾਬਕ ਸੈਂਪਲ ਫੇਲ੍ਹ ਹੋਣ ਮਗਰੋਂ ਸਪਲਾਇਰ ਤੇ ਸਮੁੱਚੇ ਖਾਦ ਨੈੱਟਵਰਕ ਦੀ ਭੂਮਿਕਾ ਬਾਰੇ ਡੂੰਘਾਈ ਨਾਲ ਪੜਤਾਲ ਵਿੱਢ ਦਿੱਤੀ ਗਈ ਹੈ। ਇਸ ਮਾਮਲੇ ਵਿੱਚ 9 ਜੁਲਾਈ ਨੂੰ ਥਾਣਾ ਸਦਰ ਡੱਬਵਾਲੀ ਵਿਖੇ ਫੈਕਟਰੀ ਅਤੇ ਸਪਲਾਇਰ ਖ਼ਿਲਾਫ਼ ਮੁਕੱਦਮਾ ਦਰਜ ਹੋਇਆ। ਫੈਕਟਰੀ ਵਿਚ ਛਾਪੇਮਾਰੀ ਕਾਰਵਾਈ ਬੀਕੇਈ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਦੀ ਸ਼ਿਕਾਇਤ ’ਤੇ ਹੋਈ ਸੀ।
ਛਾਪੇਮਾਰੀ ਮੌਕੇ ਕਰੀਬ 15 ਘੰਟੇ ਤੱਕ ਲੰਬੀ ਪੜਤਾਲ ਦੌਰਾਨ ਖੇਤੀਬਾੜੀ ਵਿਭਾਗ ਟੀਮ ਨੇ ਫੈਕਟਰੀ ਵਿਚੋਂ ਯੂਰੀਆ ਦੇ ਸੈਂਪਲ ਲਏ ਸਨ, ਫੈਕਟਰੀ ਵਿੱਚੋਂ 763 ਬੈਗ ਯੂਰੀਆ ਬਰਾਮਦ ਹੋਈ ਸੀ। ਇਨ੍ਹਾਂ ਵਿੱਚੋਂ 6 ਬੈਗ ਖੇਤੀ ਗ੍ਰੇਡ ਯੂਰੀਆ ਦੇ ਸਨ, ਜਦਕਿ ਬਾਕੀ 757 ਬੈਗਾਂ ਦੀ ਖਰੀਦ, ਸਪਲਾਈ ਅਤੇ ਪਛਾਣ ਸਬੰਧੀ ਦਸਤਾਵੇਜ਼ਾਂ 'ਤੇ ਗੰਭੀਰ ਸੁਆਲ ਉੱਠੇ ਸਨ।
ਖੇਤੀਬਾੜੀ ਵਿਭਾਗ ਦੀ ਸ਼ਿਕਾਇਤ ’ਤੇ ਦਰਜ ਮੁਕੱਦਮੇ ਅਨੁਸਾਰ ਫੈਕਟਰੀ ਦੇ ਖਰੀਦ ਰਿਕਾਰਡ ਵਿੱਚ ਸਮਾਨ ਦਾ ਨਾਂਅ 'ਆਰਗੈਨਿਕ ਕੰਪੋਸਟ' ਦਰਜ ਸੀ, ਜਦਕਿ ਸਪਲਾਇਰ ਦੇ ਬਿਲਾਂ ਵਿੱਚ ਉਸੇ ਸਮਾਨ ਨੂੰ ਟੈਕਨੀਕਲ ਗ੍ਰੇਡ ਯੂਰੀਆ ਵਜੋਂ ਦਰਸਾਇਆ ਗਿਆ। ਦੋਸ਼ ਹੈ ਕਿ ਕੀਮਤ ਵਿਚ ਵੱਡੇ ਫਰਕ ਕਰਕੇ ਤਕਨੀਕੀ ਗ੍ਰੇਡ ਯੂਰੀਆ ਦੀ ਜਗ੍ਹਾ ਸਬਸਿਡੀ ਵਾਲੀ ਯੂਰੀਆ ਦੀ ‘ਸਨਅਤੀ’ ਵਰਤੋਂ ਕੀਤੀ ਜਾ ਰਹੀ ਸੀ।
ਸਬਸਿਡੀ ਵਾਲੀ ਖੇਤੀ ਯੂਰੀਆ ਦੀ ਕੀਮਤ ਲਗਪਗ 266.50 ਰੁਪਏ ਪ੍ਰਤੀ ਬੈਗ ਹੈ, ਜਦਕਿ ਤਕਨੀਕੀ ਗ੍ਰੇਡ ਯੂਰੀਆ ਕਰੀਬ 2 ਹਜ਼ਾਰ ਰੁਪਏ ਪ੍ਰਤੀ ਬੈਗ ਮਿਲਦੀ ਹੈ।
ਜ਼ਿਕਰਯੋਗ ਹੈ ਕਿ ਮੁਕੱਦਮਾ ਦਰਜ ਹੋਣ ਤੋਂ ਬਾਅਦ ਈ-20 ਗ੍ਰੀਨ ਫਿਊਲਜ਼ ਦੇ ਸੀਈਓ ਹੈਰੀ ਗੋਵਰ ਨੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਫੈਕਟਰੀ ਦਾ ਸਾਰਾ ਕੰਮ ਪੂਰੀ ਪਾਰਦਰਸ਼ਤਾ ਨਾਲ ਹੁੰਦਾ ਹੈ ਅਤੇ ਇੰਨੀ ਵੱਡੀ ਇਕਾਈ ਵਿੱਚ ਖਾਦ ਵਰਗੀ ਵਸਤੂ ਦੀ ਵਰਤੋਂ ਕਰਕੇ ਕੋਈ ਗੈਰਕਾਨੂੰਨੀ ਬਚਤ ਕਰਨ ਦਾ ਕੋਈ ਤਰਕ ਨਹੀਂ ਬਣਦਾ।

Urea samples fail


Sports/Health/Entertainmant

Advertise Here

Reach thousands of visitors daily. High-visibility premium placement.

Get Started
Latest