ਬਿੰਦਰਾ ਕਾਲੋਨੀ ਵਿੱਚ ਗੈਰ-ਕਾਨੂੰਨੀ ਨਿਰਮਾਣ ਤੇ ਚੱਲਿਆ ਨਿਗਮ ਦਾ ਬੁਲਡੋਜ਼ਰ, 600 ਗਜ਼ ਵਿੱਚ ਪਾਇਆ ਗਿਆ ਲੈਂਟਰ ਡੇਗਿਆ ਕ੍ਰੇਨ, ਜੇਸੀਬੀ ਅਤੇ ਮਸ਼ੀਨਰੀ ਵੀ ਨਹੀਂ ਹਿਲਾ ਸਕੀ ਖੜ੍ਹੇ ਹਨੂਮਾਨ ਦੀ ਪ੍ਰਤਿਮਾ, ਹੁਣ IIT ਇੰਦੌਰ ਸੁਲਝਾਏਗਾ ਰਹੱਸ ਪੰਜਾਬ ਭਾਜਪਾ ਵਿੱਚ ਲੁਧਿਆਣਾ ਦੀਆਂ 3 ਮਹਿਲਾਵਾਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ ਸਾਬਕਾ ਕਪਤਾਨ ਬਲਵਿੰਦਰ ਸ਼ੇਰੋਂ ਦਾ ਦਿਲ ਦਾ ਦੌਰਾ ਪੈਣ ਕਾਰਨ ਗੋਇਆ ਦਿਹਾਂਤ ਸਚਿਨ ਪਾਇਲਟ 15 ਸਤੰਬਰ ਨੂੰ ਪੰਜਾਬ ਆਉਣਗੇ, ਸੰਗਰੂਰ ਸੁਸਾਈਡ ਕੇਸ ਵਿੱਚ ਮੰਤਰੀ ਚੀਮਾ ਦਾ ਘਰ ਘੇਰੇਗੀ ਕਾਂਗਰਸ; ਅੰਬਿਕਾ ਸੋਨੀ ਨਾਲ ਵੀ ਕੀਤੀ ਮੁਲਾਕਾਤ ਕਿਉਂ ਵੇਖੋ ਅਕਸ਼ੈ ਕੁਮਾਰ-ਸੈਫ ਅਲੀ ਖਾਨ ਦੀ ਹੈਵਾਨ? ਇੱਥੇ ਪੜ੍ਹੋ ਪੂਰਾ ਰਿਵਿਊ: ਹੈਵਾਨ ਫਿਲਮ ਰਿਵਿਊ ਰੂਸ ਨੇ ਯੂਕਰੇਨ ਸੰਘਰਸ਼ ਖਤਮ ਕਰਨ ਲਈ ਭਾਰਤ ਦੇ ਸ਼ਾਂਤੀ ਯਤਨਾਂ ਦਾ ਸਮਰਥਨ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ 12 ਸਤੰਬਰ ਨੂੰ ਲੱਗੇਗੀ ਲੋਕ ਅਦਾਲਤ, ਇਨ੍ਹਾਂ ਚਾਲਾਨਾਂ ਤੇ ਮਿਲ ਸਕਦੀ ਹੈ ਰਾਹਤ ਪਹਿਲਗਾਮ ਅੱਤਵਾਦੀ ਹਮਲੇ Punjabi ਦਾ ਵੱਡਾ ਫੈਸਲਾ, ਰੂਸ-ਚੀਨ ਸਮੇਤ ਦੇਸ਼ਾਂ ਨੇ ਕੀਤੀ ਨਿੰਦਾ

ਕਾਂਗਰਸੀ ਆਗੂ ਦੇ ਪੁੱਤਰ ਖ਼ਿਲਾਫ਼ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਦਾ ਕੇਸ ਦਰਜ

ਕਾਂਗਰਸੀ ਆਗੂ ਦੇ ਪੁੱਤਰ ਖ਼ਿਲਾਫ਼ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਦ


ਕਾਂਗਰਸੀ ਆਗੂ ਦੇ ਪੁੱਤਰ ਖ਼ਿਲਾਫ਼ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਦਾ ਕੇਸ ਦਰਜ

ਸਿਆਸੀ ਹਲਕੇ ਦੇ ਇੱਕ ਸੀਨੀਅਰ ਕਾਂਗਰਸ ਆਗੂ ਦੇ ਸ਼ਾਦੀਸ਼ੁਦਾ ਪੁੱਤਰ ਨਵਜੋਤ ਸਿੰਘ ‘ਨਿੱਪੀ’ ਖ਼ਿਲਾਫ਼ ਪਰਵਾਸੀ ਪਲੰਬਰ ਦੀ ਕਰੀਬ 13-14 ਸਾਲਾ ਨਾਬਾਲਗ ਲੜਕੀ ਨੂੰ ਵਿਆਹ ਦਾ ਕਥਿਤ ਝਾਂਸਾ ਦੇ ਕੇ ਵਰਗਲਾ-ਫੁਸਲਾ ਕੇ ਲਿਜਾਣ ਦੇ ਦੋਸ਼ ਲੱਗੇ ਹਨ। ਥਾਣਾ ਕਿੱਲਿਆਂਵਾਲੀ ਵਿਖੇ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਬੀਐਨਐਸ ਦੀਆਂ ਧਾਰਾਵਾਂ 87 ਅਤੇ 137(2) ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮਾਮਲਾ ਲੰਬੀ ਹਲਕੇ ਦੀ ਚੋਣ ਰਾਜਨੀਤੀ ਵਿਚ ਸਿਖਰਲੇ ਸਰਗਰਮ ਕਾਂਗਰਸ ਆਗੂ ਦੇ ਪਰਿਵਾਰ ਨਾਲ ਜੁੜਿਆ ਹੋਣ ਕਾਰਨ ਖੇਤਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉੱਧਰ, ਨਿੱਪੀ ਦੇ ਪਿਤਾ ਗੁਰਜੰਟ ਸਿੰਘ ਬਰਾੜ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਸ ਦੇ ਵਾਪਸ ਆਉਣ ’ਤੇ ਸਾਰੀ ਹਕੀਕਤ ਸਾਹਮਣੇ ਆ ਜਾਵੇਗੀ।
ਘਟਨਾਕ੍ਰਮ ਅਨੁਸਾਰ ਦੋਵੇਂ ਮੰਗਲਵਾਰ ਸ਼ਾਮ ਕਰੀਬ ਤਿੰਨ-ਚਾਰ ਘੰਟਿਆਂ ਦੇ ਫਰਕ ਨਾਲ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋਏ। ਲੜਕੀ 28 ਜੁਲਾਈ ਨੂੰ ਸ਼ਾਮ ਕਰੀਬ 4 ਵਜੇ ਸਫ਼ਾਈ ਕਰਨ ਲਈ ਘਰੋਂ ਨਿਕਲੀ ਸੀ, ਪਰ ਜਿਸ ਘਰ ਜਾਣਾ ਸੀ ਉੱਥੇ ਪੁੱਜੀ ਹੀ ਨਹੀਂ। ਉੱਧਰ, ਨਿੱਪੀ ਸ਼ਾਮ 7 ਵਜੇ ਤੋਂ ਬਾਅਦ ਘਰੋਂ ਗਾਇਬ ਹੋਇਆ। ਦੋਵੇਂ ਪਰਿਵਾਰਾਂ ਵੱਲੋਂ ਆਪੋ-ਆਪਣੇ ਪੱਧਰ ’ਤੇ ਭਾਲ ਕੀਤੀ ਗਈ, ਪਰ ਕੋਈ ਸੁਰਾਗ ਨਹੀਂ ਮਿਲਿਆ।
ਸ਼ਿਕਾਇਤ ਮੁਤਾਬਕ ਲੜਕੀ ਸੱਤਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਘਰਾਂ ਵਿੱਚ ਸਫ਼ਾਈ ਦਾ ਕੰਮ ਕਰਦੀ ਹੈ। ਲੜਕੀ ਦੇ ਪਿਤਾ ਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਨਵਜੋਤ ਨਿੱਪੀ ਉਸ ਦੀ ਨਾਬਾਲਗ ਧੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇੱਕ ਪੁੱਤਰ ਨਿੱਪੀ ਦੇ ਘਰ ਸਫ਼ਾਈ ਦਾ ਕੰਮ ਕਰਦਾ ਹੈ। ਪਰਵਾਸੀ ਪਰਿਵਾਰ ਆਪਣੇ ਛੇ ਬੱਚਿਆਂ ਸਮੇਤ ਕਾਂਗਰਸੀ ਆਗੂ ਦੇ ਘਰ ਨੇੜੇ ਇੱਕ ਸਰਮਾਏਦਾਰ ਦੇ ਖਾਲੀ ਪਲਾਟ ਵਿੱਚ ਝੁੱਗੀ ਬਣਾ ਕੇ ਰਹਿੰਦਾ ਹੈ ਅਤੇ ਲਾਪਤਾ ਲੜਕੀ ਛੇ ਬੱਚਿਆਂ ਵਿੱਚ ਤੀਸਰੇ ਨੰਬਰ ਦੀ ਹੈ।
ਮਾਮਲਾ ਪੁਲੀਸ ਕੋਲ ਪੁੱਜਣ ਤੋਂ ਬਾਅਦ ਜਾਂਚ ਟੀਮ ਨੇ ਇਲਾਕੇ ਦੇ ਕਈ ਸੀਸੀਟੀਵੀ ਕੈਮਰੇ ਫਰੋਲੇ। ਲੜਕੀ ਦੇ ਪਿਤਾ ਨੇ ਦਾਅਵਾ ਕੀਤਾ ਕਿ ਜਦੋਂ ਪੁਲੀਸ ਨੇ ਨਾਮਜ਼ਦ ਦੇ ਘਰ ਦੇ ਸੀਸੀਟੀਵੀ ਦੇਖਣ ਦੀ ਗੱਲ ਕੀਤੀ ਤਾਂ ਕਥਿਤ ਤੌਰ ’ਤੇ ਕੈਮਰੇ ਖਰਾਬ ਹੋਣ ਦੀ ਗੱਲ ਆਖੀ ਗਈ। ਪਰਿਵਾਰਕ ਸੂਤਰਾਂ ਅਨੁਸਾਰ ਬੁੱਧਵਾਰ ਨੂੰ ਨਿੱਪੀ ਨੇ ਕਿਸੇ ਹੋਰ ਦੇ ਫੋਨ ਤੋਂ ਕਈ ਜਾਣਕਾਰਾਂ ਨਾਲ ਗੱਲ ਕੀਤੀ ਅਤੇ ਕੁਝ ਸਮੇਂ ਲਈ ਉਸ ਦਾ ਆਪਣਾ ਫੋਨ ਵੀ ਚਾਲੂ ਹੋ ਕੇ ਮੁੜ ਬੰਦ ਹੋ ਗਿਆ।
ਜਾਂਚ ਅਧਿਕਾਰੀ ਏਐਸਆਈ ਮੋਹਨ ਸਿੰਘ ਨੇ ਦੱਸਿਆ ਕਿ ਨਵਜੋਤ ਨਿੱਪੀ ਖ਼ਿਲਾਫ਼ ਬੀਐਨਐਸ ਦੀਆਂ ਧਾਰਾਵਾਂ 87 ਅਤੇ 137(2) ਤਹਿਤ ਕੇਸ ਦਰਜ ਕਰਕੇ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਹਰ ਪੱਖ ਤੋਂ ਪੜਤਾਲ ਕੀਤੀ ਜਾ ਰਹੀ ਹੈ।

Congress leaders son for luring


Sports/Health/Entertainmant

Advertise Here

Reach thousands of visitors daily. High-visibility premium placement.

Get Started
Latest