ਬਿੰਦਰਾ ਕਾਲੋਨੀ ਵਿੱਚ ਗੈਰ-ਕਾਨੂੰਨੀ ਨਿਰਮਾਣ ਤੇ ਚੱਲਿਆ ਨਿਗਮ ਦਾ ਬੁਲਡੋਜ਼ਰ, 600 ਗਜ਼ ਵਿੱਚ ਪਾਇਆ ਗਿਆ ਲੈਂਟਰ ਡੇਗਿਆ ਕ੍ਰੇਨ, ਜੇਸੀਬੀ ਅਤੇ ਮਸ਼ੀਨਰੀ ਵੀ ਨਹੀਂ ਹਿਲਾ ਸਕੀ ਖੜ੍ਹੇ ਹਨੂਮਾਨ ਦੀ ਪ੍ਰਤਿਮਾ, ਹੁਣ IIT ਇੰਦੌਰ ਸੁਲਝਾਏਗਾ ਰਹੱਸ ਪੰਜਾਬ ਭਾਜਪਾ ਵਿੱਚ ਲੁਧਿਆਣਾ ਦੀਆਂ 3 ਮਹਿਲਾਵਾਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ ਸਾਬਕਾ ਕਪਤਾਨ ਬਲਵਿੰਦਰ ਸ਼ੇਰੋਂ ਦਾ ਦਿਲ ਦਾ ਦੌਰਾ ਪੈਣ ਕਾਰਨ ਗੋਇਆ ਦਿਹਾਂਤ ਸਚਿਨ ਪਾਇਲਟ 15 ਸਤੰਬਰ ਨੂੰ ਪੰਜਾਬ ਆਉਣਗੇ, ਸੰਗਰੂਰ ਸੁਸਾਈਡ ਕੇਸ ਵਿੱਚ ਮੰਤਰੀ ਚੀਮਾ ਦਾ ਘਰ ਘੇਰੇਗੀ ਕਾਂਗਰਸ; ਅੰਬਿਕਾ ਸੋਨੀ ਨਾਲ ਵੀ ਕੀਤੀ ਮੁਲਾਕਾਤ ਕਿਉਂ ਵੇਖੋ ਅਕਸ਼ੈ ਕੁਮਾਰ-ਸੈਫ ਅਲੀ ਖਾਨ ਦੀ ਹੈਵਾਨ? ਇੱਥੇ ਪੜ੍ਹੋ ਪੂਰਾ ਰਿਵਿਊ: ਹੈਵਾਨ ਫਿਲਮ ਰਿਵਿਊ ਰੂਸ ਨੇ ਯੂਕਰੇਨ ਸੰਘਰਸ਼ ਖਤਮ ਕਰਨ ਲਈ ਭਾਰਤ ਦੇ ਸ਼ਾਂਤੀ ਯਤਨਾਂ ਦਾ ਸਮਰਥਨ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ 12 ਸਤੰਬਰ ਨੂੰ ਲੱਗੇਗੀ ਲੋਕ ਅਦਾਲਤ, ਇਨ੍ਹਾਂ ਚਾਲਾਨਾਂ ਤੇ ਮਿਲ ਸਕਦੀ ਹੈ ਰਾਹਤ ਪਹਿਲਗਾਮ ਅੱਤਵਾਦੀ ਹਮਲੇ Punjabi ਦਾ ਵੱਡਾ ਫੈਸਲਾ, ਰੂਸ-ਚੀਨ ਸਮੇਤ ਦੇਸ਼ਾਂ ਨੇ ਕੀਤੀ ਨਿੰਦਾ

ਲਵ ਮੈਰਿਜ ਕਰਵਾਉਣ ਤੋਂ ਬਾਅਦ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਘਰਵਾਲੇ ਨੂੰ ਮਾਰਿਆ, 12 ਫੁੱਟ ਡੂੰਘੇ ਟੋਏ ਵਿਚ ਦੱਬੀ ਲਾਸ਼

ਲਵ ਮੈਰਿਜ ਕਰਵਾਉਣ ਤੋਂ ਬਾਅਦ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਘਰਵਾਲੇ ਨੂ


ਲਵ ਮੈਰਿਜ ਕਰਵਾਉਣ ਤੋਂ ਬਾਅਦ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਘਰਵਾਲੇ ਨੂੰ ਮਾਰਿਆ, 12 ਫੁੱਟ ਡੂੰਘੇ ਟੋਏ ਵਿਚ ਦੱਬੀ ਲਾਸ਼

ਗੁਜਰਾਤ ਦੇ ਰਾਜਕੋਟ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਜ਼ਹਿਰ ਦੇ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ  ਲਾਸ਼ ਨੂੰ 12 ਫੁੱਟ ਡੂੰਘੇ ਟੋਏ ਵਿਚ ਦਫ਼ਨਾ ਦਿੱਤਾ। ਦੋ ਸਾਲਾਂ ਤੱਕ ਕਿਸੇ ਨੂੰ ਵੀ ਇਸ ਬਾਰੇ ਸ਼ੱਕ ਨਹੀਂ ਹੋਇਆ। ਪਤਨੀ ਸਾਰਿਆਂ ਨੂੰ ਇਹੀ ਕਹਿੰਦੀ ਰਹੀ ਕਿ ਉਸ ਦਾ ਪਤੀ ਕੰਮ ਲਈ ਆਸਟ੍ਰੇਲੀਆ ਗਿਆ ਹੈ। ਹਾਲਾਂਕਿ, ਜਦੋਂ ਦੋ ਸਾਲਾਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਤਾਂ ਸਾਰੇ ਹੈਰਾਨ ਰਹਿ ਗਏ। ਪੁਲਿਸ ਨੇ ਜਿਗਨੇਸ਼ ਦੀ ਪਤਨੀ ਪ੍ਰਿਥਵੀ, ਉਸ ਦੇ ਪ੍ਰੇਮੀ ਨਿਲੇਸ਼ ਕਛਾਟੀਆ ਅਤੇ ਉਸ ਦੇ ਸਾਥੀ ਬਲਵੀਰ ਵਰਮਾ ਵਿਰੁੱਧ ਕਤਲ, ਸਬੂਤ ਨਸ਼ਟ ਕਰਨ ਅਤੇ ਹੋਰ ਦੋਸ਼ਾਂ ਤਹਿਤ ਐਫ.ਆਈ.ਆਰ. (FIR) ਦਰਜ ਕੀਤੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਨੇ ਦੱਸਿਆ ਕਿ ਜਿਗਨੇਸ਼ ਮਾਵਡੀਆ ਨੇ ਪ੍ਰਿਥਵੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਉਸ ਦਾ ਪਰਿਵਾਰ ਇਸ ਵਿਆਹ ਤੋਂ ਨਾਰਾਜ਼ ਸੀ, ਜਿਸ ਕਾਰਨ ਉਹ ਘਰ ਛੱਡ ਕੇ ਪਤਨੀ ਨਾਲ ਵੱਖਰਾ ਰਹਿਣ ਲੱਗ ਪਿਆ ਸੀ। ਪਰਿਵਾਰ ਦੀ ਮਰਜ਼ੀ ਦੇ ਵਿਰੁੱਧ ਵਿਆਹ ਕਰਵਾਉਣ ਕਾਰਨ ਉਸ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਉਸ ਨਾਲੋਂ ਸਾਰੇ ਸੰਬੰਧ ਤੋੜ ਲਏ ਸਨ। ਹਾਲਾਂਕਿ, ਉਸ ਦਾ ਚਚੇਰਾ ਭਰਾ ਚੋਰੀ ਛਿਪੇ ਆਪਣੇ ਜਿਗਨੇਸ਼ ਨਾਲ ਗੱਲ ਕਰਦਾ ਰਹਿੰਦਾ ਸੀ।
ਪਰ ਜਦੋਂ ਜਿਗਨੇਸ਼ ਨੇ ਲੰਬੇ ਸਮੇਂ ਤੱਕ ਆਪਣੇ ਚਚੇਰੇ ਭਰਾ ਨਾਲ ਗੱਲ ਨਹੀਂ ਕੀਤੀ ਤਾਂ ਚਚੇਰੇ ਭਰਾ ਨੂੰ ਸ਼ੱਕ ਹੋਇਆ ਉਸ ਨੇ ਭਾਬੀ ਪ੍ਰਿਥਵੀ ਤੋਂ ਪੁੱਛਿਆ। ਪ੍ਰਿਥਵੀ ਨੇ ਉਸ ਨੂੰ ਦੱਸਿਆ ਕਿ ਜਿਗਨੇਸ਼ ਆਸਟ੍ਰੇਲੀਆ ਚਲਾ ਗਿਆ ਹੈ ਅਤੇ ਦਾਅਵਾ ਕੀਤਾ ਕਿ ਉਸ ਕੋਲ ਜਿਗਨੇਸ਼ ਦਾ ਨੰਬਰ ਨਹੀਂ ਹੈ। ਚਚੇਰੇ ਭਰਾ ਨੇ ਕਾਫ਼ੀ ਮੇਂ ਤੱਕ ਜਿਗਨੇਸ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕੁਝ ਪਤਾ ਨਹੀਂ ਲੱਗ ਸਕਿਆ ਤੇ ਕਰਦੇ ਕਰਦੇ ਇਸ ਗੱਲ ਨੂੰ 2 ਸਾਲ ਹੋ ਗਏ।
ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਜਿਗਨੇਸ਼ ਦੇ ਇਕ ਚਚੇਰੇ ਭਰਾ ਜਿਸ ਨੇ ਆਸਟਰੇਲੀਆ ਜਾਣਾ ਸੀ ਤੇ ਉਸ ਨੇ  ਆਪਣੀ ਭਾਬੀ ਪ੍ਰਿਥਵੀ ਤੋਂ ਭਰਾ ਦਾ ਸੰਪਰਕ ਨੰਬਰ ਮੰਗਿਆ ਤਾਂ ਜੋ ਉਹ ਆਸਟਰੇਲੀਆ ਵਿਚ ਉਸ ਨੂੰ ਮਿਲ ਸਕੇ। ਪ੍ਰਿਥਵੀ ਨੇ ਉਸ ਨੂੰ ਦੱਸਿਆ ਕਿ ਉਸ ਕੋਲ ਜਿਗਨੇਸ਼ ਦਾ ਕੋਈ ਨੰਬਰ ਜਾਂ ਪਤਾ ਨਹੀਂ ਹੈ। ਇਸ ਗੱਲ ਨੇ ਚਚੇਰੇ ਭਰਾ ਦੇ ਮਨ ਵਿੱਚ ਸ਼ੱਕ ਪੈਦਾ ਕਰ ਦਿੱਤਾ। ਅੰਤ ਵਿੱਚ, ਕੋਈ ਹੋਰ ਚਾਰਾ ਨਾ ਹੋਣ 'ਤੇ, ਪਰਿਵਾਰ ਨੇ 26 ਜੁਲਾਈ ਨੂੰ ਪੁਲਿਸ ਨਾਲ ਸੰਪਰਕ ਕੀਤਾ ਅਤੇ ਜਿਗਨੇਸ਼ ਦੇ ਲਾਪਤਾ ਹੋਣ ਬਾਰੇ ਸ਼ਿਕਾਇਤ ਦਰਜ ਕਰਵਾਈ।
ਜਿਗਨੇਸ਼ ਦੇ ਭਰਾ ਨੇ 'ਸਿਟੀ ਬੀ' ਡਿਵੀਜ਼ਨ ਪੁਲਿਸ ਸਟੇਸ਼ਨ ਵਿੱਚ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਸ਼ੱਕ ਪ੍ਰਗਟਾਇਆ ਕਿ ਇਸ ਪਿੱਛੇ ਜਿਗਨੇਸ਼ ਦੀ ਪਤਨੀ ਦਾ ਹੱਥ ਹੋ ਸਕਦਾ। ਪੁਲਿਸ ਅਨੁਸਾਰ, ਪੁੱਛਗਿੱਛ ਦੌਰਾਨ ਪ੍ਰਿਥਵੀ ਨੇ ਕਥਿਤ ਤੌਰ 'ਤੇ ਮੰਨਿਆ ਕਿ ਉਸ ਨੇ ਨਿਲੇਸ਼ ਕਛਾਟੀਆ ਅਤੇ ਬਲਵੀਰ ਵਰਮਾ ਨਾਲ ਮਿਲ ਕੇ ਜਿਗਨੇਸ਼ ਦੀ ਸ਼ਰਾਬ ਵਿੱਚ ਸਾਇਨਾਈਡ ਮਿਲਾ ਕੇ ਉਸ ਦਾ ਕਤਲ ਕੀਤਾ ਸੀ। ਇਸ ਤੋਂ ਬਾਅਦ, ਲਾਸ਼ ਨੂੰ ਦੇ ਫਰਸ਼ ਹੇਠ ਲਗਭਗ 12 ਫੁੱਟ ਡੂੰਘਾ ਦਫ਼ਨਾ ਦਿੱਤਾ ਗਿਆ ਸੀ। ਪੁਲਿਸ ਨੇ ਟੋਆ ਪੁੱਟ ਕੇ ਕੰਕਾਲ ਨੂੰ ਹੇਠੋਂ ਕੱਢਿਆ। 

Wife kills husband


Sports/Health/Entertainmant

Advertise Here

Reach thousands of visitors daily. High-visibility premium placement.

Get Started
Latest